ਸ਼ੋਇਬ ਦਾ ਵੱਡਾ ਬਿਆਨ, ਕਿਹਾ- ਡੀਵਿਲੀਅਰਜ਼ ਲਈ ਦੇਸ਼ ਤੋਂ ਵੱਡਾ ਪੈਸਾ ! (ਵੀਡੀਓ)

Saturday, Jun 08, 2019 - 02:38 PM (IST)

ਸ਼ੋਇਬ ਦਾ ਵੱਡਾ ਬਿਆਨ, ਕਿਹਾ- ਡੀਵਿਲੀਅਰਜ਼ ਲਈ ਦੇਸ਼ ਤੋਂ ਵੱਡਾ ਪੈਸਾ ! (ਵੀਡੀਓ)

ਸਪੋਰਟਸ ਡੈਸਕ— ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਦੱਖਣੀ ਅਫਰੀਕਾ ਦੇ ਖਿਡਾਰੀ ਏ. ਬੀ ਡੀਵਿਲੀਅਰਸ 'ਤੇ ਜਮ ਕੇ ਆਪਣੀ ਭੜਾਸ ਕੱਢੀ ਹੈ। ਸ਼ੋਇਬ ਨੇ ਵਰਲਡ ਕੱਪ ਤੋਂ ਪਹਿਲਾਂ ਰਿਟਾਇਰਮੈਂਟ ਲੈਣ ਕਰਕੇ ਡੀਵਿਲੀਅਰਸ ਨੂੰ ਨਿਸ਼ਾਨੇ ਲਿਆ। ਆਪਣੇ ਯੂਟਿਊਬ ਚੈਨਲ 'ਚ ਅਖਤਰ ਨੇ ਡੀਵਿਲਿਅਰਸ ਦੇ ਵਰਲਡ ਕੱਪ ਰਿਟਾਇਰਮੈਂਟ ਟਾਈਮਿੰਗ ਨੂੰ ਲੈ ਕੇ ਕਿਹਾ ਹੈ ਕਿ ਡੀਵਿਲਿਅਰਸ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਸੁੱਰਖੀਆਂ 'ਚ ਰਹਿਣਾ ਚਾਹੁੰੰਦੇ ਸਨ। 

ਦੱਖਣ ਅਫਰੀਕਾ ਦੇ ਸਾਬਕਾ ਕਪਤਾਨ 'ਤੇ ਨਿਸ਼ਾਨਾ ਲਾਉਂਦੇ ਹੋਏ ਸ਼ੋਇਬ ਅਖਤਰ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਤੋਂ ਉਪਰ ਪੈਸੇ ਨੂੰ ਚੁਣਿਆ ਤੇ ਇਸ ਲਈ ਉਨ੍ਹਾਂ ਨੇ ਵਰਲਡ ਕੱਪ ਤੋਂ ਪਹਿਲਾਂ ਰਿਟਾਇਰਮੈਂਟ ਦਾ ਐਲਾਨ ਕੀਤਾ ਸੀ। ਅਖਤਰ ਨੇ ਅੱਗੇ ਕਿਹਾ ਕਿ, ਡੀਵਿਲੀਅਰਸ ਨੇ ਹਾਲ ਹੀ 'ਚ ਰਿਟਾਇਰਮੈਂਟ ਦਾ ਐਲਾਨ ਕੀਤਾ ਸੀ ਪਰ ਹੁਣ ਜਦ ਵਰਲਡ ਕੱਪ 'ਚ ਦੱਖਣੀ ਅਫਰੀਕਾ ਬੇਹੱਦ ਖ਼ਰਾਬ ਪ੍ਰਦਰਸ਼ਨ ਕਰ ਰਹੀ ਹੈ ਤਾਂ ਉਦੋਂ ਡੀਵਿਲੀਅਰਸ ਨੇ ਅਜਿਹਾ ਬਿਆਨ ਕਿਉਂ ਦਿੱਤਾ।PunjabKesari
ਅਖਤਰ ਨੇ ਅੱਗੇ ਕਿਹਾ ਕਿ ਲੋਕਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਏ. ਬੀ. ਡੀਵਿਲੀਅਰਸ 'ਤੇ ਆਈ. ਪੀ. ਐੱਲ. ਤੇ ਪੀ. ਐੱਸ. ਐੱਲ. ਕਾਂਟਰੈਕਟਸ ਛੱਡਣ ਦਾ ਦਬਾਅ ਸੀ ਤੇ ਇਹ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਵਰਲਡ ਕੱਪ ਲਈ ਉਪਲੱਬਧ ਹੋਣਾ ਹੋਵੇਗਾ। ਹਾਲਾਂਕਿ ਉਨ੍ਹਾਂ ਨੇ ਇਸ ਦੌਰਾਨ ਆਈ. ਪੀ. ਐੱਲ ਤੇ ਪੀ. ਐੱਸ. ਐੱਲ ਨੂੰ ਚੁਣਿਆ। ਤਾਂ ਇੱਥੇ ਸਾਫ਼ ਸੀ ਗੱਲ ਕਿ ਉਹ ਪੈਸੇ 'ਤੇ ਜ਼ਿਆਦਾ ਧਿਆਨ ਦੇ ਰਹੇ ਸਨ।


Related News