ਗੰਭੀਰ ਦੇ ਨਾਂ 'ਤੇ ਬਣਿਆ ਅਰੁਣ ਜੇਤਲੀ ਸਟੇਡੀਅਮ 'ਚ ਸਟੈਂਡ, ਖੁਦ ਕੀਤਾ ਉਦਘਾਟਨ

11/27/2019 11:41:13 AM

ਸਪੋਰਟਸ ਡੈਸਕ— ਰਾਜਧਾਨੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਹੁਣ ਇਕ ਸਟੈਂਡ ਦਾ ਨਾਂ ਸਾਬਕਾ ਭਾਰਤੀ ਕਪਤਾਨ ਤੇ ਵਰਲਡ ਕੱਪ ਜੇਤੂ ਟੀਮ ਦੇ ਮੈਂਬਰ ਗੌਤਮ ਗੰਭੀਰ ਦੇ ਨਾਂ 'ਤੇ ਰੱਖਿਆ ਗਿਆ ਹੈ। ਗੰਭੀਰ ਨੇ ਅਰੁਣ ਜੇਤਲੀ ਸਟੇਡੀਅਮ 'ਚ ਖੁਦ ਗੌਤਮ ਗੰਭੀਰ ਸਟੈਂਡ ਦਾ ਉਦਘਾਟਨ ਕੀਤਾ। ਉਸ ਨੇ ਇਸ ਮੌਕੇ ਕਿਹਾ, ''ਮੇਰੇ ਲਈ ਇਹ ਬੜੇ ਮਾਣ ਅਤੇ ਸਨਮਾਨ ਦੀ ਗੱਲ ਹੈ ਕਿ ਮੇਰੇ ਨਾਂ 'ਤੇ ਇਸ ਸਟੇਡੀਅਮ 'ਚ ਇਕ ਸਟੈਂਡ ਦਾ ਨਾਂ ਰੱਖਿਆ ਗਿਆ ਹੈ। ਮੈਂ ਆਪਣੀ ਸਾਰੀ ਕ੍ਰਿਕਟ ਇਸ ਮੈਦਾਨ 'ਤੇ ਖੇਡੀ ਹੈ, ਇਥੋਂ ਮੈਂ ਕ੍ਰਿਕਟ ਸਿੱਖੀ ਹੈ ਤੇ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਸ ਸਟੇਡੀਅਮ 'ਚ ਹੁਣ ਗੌਤਮ ਗੰਭੀਰ ਸਟੈਂਡ ਵੀ ਹੋਵੇਗਾ।'' ਗੰਭੀਰ ਹੁਣ ਸਾਬਕਾ ਭਾਰਤੀ ਕਪਤਾਨ ਬਿਸ਼ਨ ਸਿੰਘ ਬੇਦੀ ਤੇ 1983 ਦੀ ਵਰਲਡ ਕੱਪ ਜੇਤੂ ਟੀਮ ਦੇ ਮੈਂਬਰ ਮਹਿੰਦਰ ਅਮਰਨਾਥ ਦੀ ਵਿਸ਼ੇਸ਼ ਸ਼੍ਰੇਣੀ 'ਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਦੇ ਨਾਂ 'ਤੇ ਅਰੁਣ ਜੇਤਲੀ ਸਟੇਡੀਅਮ 'ਚ ਦੋ ਸਟੈਂਡਜ਼ ਦੇ ਨਾਂ ਹਨ।PunjabKesari

ਗੰਭੀਰ ਨੇ ਡੀ. ਡੀ. ਸੀ. ਏ. ਮੁਖੀ ਰਜਤ ਸ਼ਰਮਾ 'ਤੇ ਲਾਈਆ ਨਿਸ਼ਾਨਾ
ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਦਿੱਲੀ ਤੇ ਜ਼ਿਲਾ ਕ੍ਰਿਕਟ ਐਸੋਸੀਏਸ਼ਨ (ਡੀ. ਡੀ. ਸੀ. ਏ.) ਦੇ ਮੁਖੀ ਰਜਤ ਸ਼ਰਮਾ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਉਸ ਦੇ ਮੁਖੀ ਬਣਨ ਤੋਂ ਬਾਅਦ ਤੋਂ ਹੀ ਦਿੱਲੀ ਦੀ ਕ੍ਰਿਕਟ 'ਚ ਕਾਫੀ ਗਿਰਾਵਟ ਆਈ ਹੈ। ਉਸ ਨੇ ਡੀ. ਡੀ. ਸੀ. ਏ. ਦੇ ਸਕੱਤਰ ਰਾਜਨ ਮਨਚੰਦਾ ਦੇ ਨਾਲ ਕਿਹਾ, ''ਪਿਛਲੇ ਸਾਲ ਅਸੀਂ ਵਿਜੇ ਹਜ਼ਾਰੇ ਵਨ ਡੇ ਟਰਾਫੀ ਦੇ ਫਾਈਨਲ 'ਚ ਪਹੁੰਚੇ ਸੀ ਪਰ ਇਸ ਵਾਰ ਨਾਕਆਊਟ ਲਈ ਵੀ ਕੁਆਲੀਫਾਈ ਨਹੀਂ ਕਰ ਸਕੇ। ਮੁਸ਼ਤਾਕ ਅਲੀ ਟੀ-20 ਟਰਾਫੀ 'ਚ ਵੀ ਦਿੱਲੀ ਦਾ ਪ੍ਰਦਰਸ਼ਨ ਖਰਾਬ ਚੱਲ ਰਿਹਾ ਹੈ।''PunjabKesari


Related News