DDCA ਨੇ ਫਿਰੋਜ਼ਸ਼ਾਹ ਕੋਟਲਾ ਦਾ ਨਾਂ ਅਰੁਣ ਜੇਤਲੀ ਸਟੇਡੀਅਮ ਰੱਖਿਆ
Thursday, Sep 12, 2019 - 10:48 PM (IST)

ਨਵੀਂ ਦਿੱਲੀ- ਦਿੱਲੀ ਅਤੇ ਜ਼ਿਲਾ ਕ੍ਰਿਕਟ ਸੰਘ (ਡੀ. ਡੀ. ਸੀ. ਏ.) ਨੇ ਵੀਰਵਾਰ ਨੂੰ ਸਵਰਗੀ ਨੇਤਾ ਅਤੇ ਖੇਡ ਪ੍ਰਸਾਸ਼ਕ ਅਰੁਣ ਜੇਤਲੀ ਦੀ ਯਾਦ ਵਿਚ ਫਿਰੋਜ਼ਸ਼ਾਹ ਕੋਟਲਾ ਦਾ ਨਾਂ ਅਰੁਣ ਜੇਤਲੀ ਸਟੇਡੀਅਮ ਰੱਖਿਆ। ਰੰਗਾਰੰਗ ਸਮਾਰੋਹ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਬਕਾ ਵਿੱਤ ਮੰਤਰੀ ਜੇਤਲੀ ਦੇ ਪਰਿਵਾਰ ਦੀ ਮੌਜੂਦਗੀ ਵਿਚ ਅਰੁਣ ਜੇਤਲੀ ਕ੍ਰਿਕਟ ਸਟੇਡੀਅਮ ਦਾ ਡਿਜੀਟਲ ਤਰੀਕੇ ਨਾਲ ਉਦਘਾਟਨ ਕੀਤਾ।