ਡੀ. ਡੀ. ਸੀ. ਏ. ਅਮਨਦੀਪ ਕ੍ਰਿਕਟ ਲੀਗ ਦੇ ਫਾਈਨਲ ''ਚ

Monday, Mar 16, 2020 - 01:28 AM (IST)

ਡੀ. ਡੀ. ਸੀ. ਏ. ਅਮਨਦੀਪ ਕ੍ਰਿਕਟ ਲੀਗ ਦੇ ਫਾਈਨਲ ''ਚ

ਨਵੀਂ ਦਿੱਲੀ- ਲਲਿਤ ਯਾਦਵ (57) ਤੇ ਪ੍ਰਿਯਾਂਸ ਆਰੀਆ (50) ਦੀ ਸ਼ਾਨਦਾਰ ਬੱਲੇਬਾਜ਼ੀ ਤੇ ਸ਼ਿਵਾਂਕ ਵਸ਼ਿਸ਼ਟ (4/29) ਦੀ ਬਿਹਤਰੀਨ ਗੇਂਦਬਾਜ਼ੀ ਦੀ ਬਦੌਲਤ ਡੀ. ਡੀ. ਸੀ. ਏ. ਨੇ ਸਟਾਰ ਖਿਡਾਰੀਆਂ ਨਾਲ ਸਜੀ ਮਿਨਰਵਾ ਚੰਡੀਗੜ੍ਹ ਨੂੰ 93 ਦੌੜਾਂ ਨਾਲ ਹਰਾ ਕੇ ਪੰਜਵੀਂ ਅਮਨਦੀਪ ਪ੍ਰੀਮੀਅਰ ਕ੍ਰਿਕਟ ਲੀਗ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ।  ਪਹਿਲਾਂ ਖੇਡਦੇ ਹੋਏ ਡੀ. ਡੀ. ਸੀ. ਏ. ਨੇ ਨਿਰਧਾਰਤ 20 ਓਵਰਾਂ ਵਿਚ 8 ਵਿਕਟਾਂ ਗੁਆ ਕੇ 205 ਦੌੜਾਂ ਦਾ ਵੱਡਾ ਸਕੋਰ ਬਣਾਇਆ, ਜਿਸ ਵਿਚ ਲਲਿਤ (57), ਪ੍ਰਿਯਾਂਸ਼ ਆਰੀਆ (50), ਆਯੁਸ਼ ਬਦੌਨੀ (33) ਤੇ ਕਪਤਾਨ ਜੋਂਟੀ ਸਿੱਧੂ (30) ਦਾ ਮਹੱਤਵਪੂਰਨ ਯੋਗਦਾਨ ਰਿਹਾ। ਚੰਡੀਗੜ੍ਹ ਵਲੋਂ ਕੌਮਾਂਤਰੀ ਖਿਡਾਰੀ ਬਰਿੰਦਰ ਸਰਾਂ ਨੇ 4 ਵਿਕਟਾਂ ਤੇ ਚਾਹਤ ਮਲਹੋਤਰਾ ਨੇ 2 ਵਿਕਟਾਂ ਲਈਆਂ। ਵੱਡੇ ਸਕੋਰ ਦੇ ਸਾਹਮਣੇ ਚੰਡੀਗੜ੍ਹ ਦੀ ਟੀਮ ਸਿਰਫ 112 ਦੌੜਾਂ ਹੀ ਬਣਾ ਕੇ ਸਿਮਟ ਗਈ, ਜਿਸ ਵਿਚ ਰਿਸ਼ੀ ਧਵਨ ਨੇ 27, ਜਸਕਰਨ ਸਿੰਘ ਨੇ 24 ਤੇ ਗੁਰਕੀਰਤ ਮਾਨ ਨੇ 16 ਦੌੜਾਂ ਬਣਾਈਆਂ।


author

Gurdeep Singh

Content Editor

Related News