DC v MI : ਰੋਹਿਤ ਨੇ ਦਿੱਲੀ ਵਿਰੁੱਧ ਲਗਾਏ ਸਭ ਤੋਂ ਜ਼ਿਆਦਾ ਛੱਕੇ, ਦੇਖੋ ਰਿਕਾਰਡ
Tuesday, Apr 20, 2021 - 10:17 PM (IST)
ਚੇਨਈ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦਾ 13ਵਾਂ ਮੈਚ ਮੁੰਬਈ ਇੰਡੀਅਨਜ਼ ਤੇ ਦਿੱਲੀ ਕੈਪੀਟਲਸ ਵਿਚਾਲੇ ਚੇਨਈ ’ਚ ਖੇਡਿਆ ਜਾ ਰਿਹਾ ਹੈ। ਰੋਹਿਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ। ਬੱਲੇਬਾਜ਼ੀ ਦੇ ਲਈ ਮੁੰਬਈ ਦੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਤੇ 9 ਦੌੜਾਂ 'ਤੇ ਕਵਿੰਟਨ ਡੀ ਕੌਕ ਦੇ ਰੂਪ 'ਚ ਪਹਿਲਾ ਝੱਟਕਾ ਲੱਗਾ ਪਰ ਬਾਅਦ 'ਚ ਰੋਹਿਤ ਸ਼ਰਮਾ ਨੇ ਦਿੱਲੀ ਦੇ ਗੇਂਦਬਾਜ਼ਾਂ ਦੀ ਕਲਾਸ ਲਗਾਈ। ਰੋਹਿਤ ਨੇ ਦਿੱਲੀ ਵਿਰੁੱਧ 44 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਇਸ ਪਾਰੀ ਦੌਰਾਨ ਆਪਣੇ ਨਾਂ ਇਕ ਰਿਕਾਰਡ ਦਰਜ ਕਰ ਲਿਆ ਹੈ।
ਰੋਹਿਤ ਸ਼ਰਮਾ ਆਈ. ਪੀ. ਐੱਲ. 'ਚ ਦਿੱਲੀ ਕੈਪੀਟਲਸ ਦੀ ਟੀਮ ਵਿਰੁੱਧ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਖਿਡਾਰੀ ਬਣ ਗਏ ਹਨ। ਰੋਹਿਤ ਨੇ ਆਪਣੀ ਪਾਰੀ ਦੌਰਾਨ 3 ਵੱਡੇ ਛੱਕੇ ਲਗਾਏ। ਰੋਹਿਤ ਦੇ ਇਨ੍ਹਾਂ ਛੱਕਿਆਂ ਦੀ ਮਦਦ ਨਾਲ ਹੀ ਮੁੰਬਈ ਦੀ ਟੀਮ ਨੇ ਪਾਵਰ ਪਲੇਅ ਦੌਰਾਨ 55 ਦੌੜਾਂ ਬਣਾ ਸਕੀ ਪਰ ਰੋਹਿਤ ਸ਼ਰਮਾ ਦੀ ਇਸ ਪਾਰੀ ਨੂੰ ਅਮਿਤ ਮਿਸ਼ਰਾ ਨੇ ਉਸ ਨੂੰ ਆਊਟ ਕਰਕੇ ਖਤਮ ਕੀਤਾ। ਰੋਹਿਤ ਸ਼ਰਮਾ ਆਊਟ ਹੋਣ ਤੋਂ ਪਹਿਲਾਂ ਆਪਣੇ ਨਾਂ ਰਿਕਾਰਡ ਦਰਜ ਕਰਵਾ ਚੁੱਕੇ ਹਨ। ਦੇਖੋ ਰਿਕਾਰਡ--
ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਦੇ ਸਾਰੇ ਕਪਤਾਨ ICC ਤੋਂ ਪੰਬਾਦੀ ਨੂੰ ਲੈ ਕੇ ਚਿੰਤਤ
ਦਿੱਲੀ ਕੈਪੀਟਲਸ ਵਿਰੁੱਧ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼-
38- ਰੋਹਿਤ ਸ਼ਰਮਾ
37- ਕ੍ਰਿਸ ਗੇਲ
32- ਸ਼ੇਨ ਵਾਟਸਨ
32- ਯੁਵਰਾਜ ਸਿੰਘ
30- ਧੋਨੀ
ਰੋਹਿਤ ਸ਼ਰਮਾ ਆਈ. ਪੀ. ਐੱਲ. 'ਚ ਟੀਮਾਂ ਵਿਰੁੱਧ ਛੱਕੇ ਲਗਾਉਣ 'ਚ
ਦਿੱਲੀ ਕੈਪੀਟਲਸ ਵਿਰੁੱਧ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼
ਕੋਲਕਾਤਾ ਦੇ ਵਿਰੁੱਧ ਤੀਜੇ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼
ਬੈਂਗਲੁਰੂ ਦੇ ਵਿਰੁੱਧ ਚੌਥੇ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼
ਚੇਨਈ ਦੇ ਵਿਰੁੱਧ 5ਵੇਂ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼
ਰਾਜਸਥਾਨ ਦੇ ਵਿਰੁੱਧ 5ਵੇਂ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼
ਪੰਜਾਬ ਦੇ ਵਿਰੁੱਧ 5ਵੇਂ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼
ਇਹ ਖ਼ਬਰ ਪੜ੍ਹੋ- ਵੱਧ ਤੋਂ ਵੱਧ ਦੌੜਾਂ ਬਣਾਉਣਾ ਤੇ ਚੰਗੀ ਸ਼ੁਰੂਆਤ ਦੇਣਾ ਮੇਰਾ ਕੰਮ : ਮੋਇਨ ਅਲੀ
ਆਈ. ਪੀ. ਐੱਲ. 'ਚ ਕਿਸੇ ਟੀਮ ਦੇ ਲਈ ਸਭ ਤੋਂ ਜ਼ਿਆਦਾ ਟਾਪ ਸਕੋਰਰ ਬੱਲੇਬਾਜ਼
45- ਕੋਹਲੀ, ਬੈਂਗਲੁਰੂ
38- ਵਾਰਨਰ, ਹੈਦਰਾਬਾਦ
35- ਰੋਹਿਤ , ਮੁੰਬਈ
34- ਡਿਵਿਲੀਅਰਸ, ਬੈਂਗਲੁਰੂ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।