ਡੇਵਿਸ ਕੱਪ : ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਵਿਸ਼ਵ ਗਰੁੱਪ ਵਨ ''ਚ ਕੀਤਾ ਪ੍ਰਵੇਸ਼

Sunday, Feb 04, 2024 - 06:48 PM (IST)

ਡੇਵਿਸ ਕੱਪ : ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਵਿਸ਼ਵ ਗਰੁੱਪ ਵਨ ''ਚ ਕੀਤਾ ਪ੍ਰਵੇਸ਼

ਇਸਲਾਮਾਬਾਦ : ਭਾਰਤੀ ਟੈਨਿਸ ਟੀਮ ਨੇ ਐਤਵਾਰ ਨੂੰ ਪਾਕਿਸਤਾਨ ਨੂੰ ਹਰਾ ਕੇ ਡੇਵਿਸ ਕੱਪ 2024 ਵਿਸ਼ਵ ਗਰੁੱਪ ਇਕ ਵਿਚ ਪ੍ਰਵੇਸ਼ ਕਰ ਲਿਆ। ਭਾਰਤੀ ਖਿਡਾਰੀਆਂ ਨੇ ਅੱਜ ਇੱਥੇ ਪਾਕਿਸਤਾਨ ਸਪੋਰਟਸ ਕੰਪਲੈਕਸ ਵਿੱਚ ਦੂਜੇ ਦਿਨ ਦੀ ਸ਼ੁਰੂਆਤ 2-0 ਦੀ ਬੜ੍ਹਤ ਨਾਲ ਕੀਤੀ।
ਯੂਕੀ ਭਾਂਬਰੀ ਅਤੇ ਸਾਕੇਤ ਮਾਈਨੇਨੀ ਨੇ ਦੋ ਘੰਟੇ ਤੱਕ ਚੱਲੇ ਡਬਲਜ਼ ਮੈਚ ਵਿੱਚ ਪਾਕਿਸਤਾਨ ਦੇ ਅਕੀਲ ਖਾਨ ਅਤੇ ਮੁਜ਼ੱਮਿਲ ਮੁਰਤਜ਼ਾ ਨੂੰ 6-2, 7(7)-6(6) ਨਾਲ ਹਰਾਇਆ। 2024 ਡੇਵਿਸ ਕੱਪ ਵਿਸ਼ਵ ਗਰੁੱਪ ਵਨ ਪਲੇਅ-ਆਫ ਮੁਕਾਬਲੇ ਵਿੱਚ ਪਾਕਿਸਤਾਨ ਵਿਰੁੱਧ ਭਾਰਤ ਦੀ ਇਹ ਲਗਾਤਾਰ ਅੱਠਵੀਂ ਜਿੱਤ ਹੈ। ਭਾਰਤੀ ਡਬਲਜ਼ ਜੋੜੀ ਨੇ ਪਹਿਲੇ ਸੈੱਟ ਦੀ ਪਹਿਲੀ ਗੇਮ ਵਿੱਚ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪਾਕਿਸਤਾਨੀ ਜੋੜੀ ਦੀ ਸਰਵਿਸ ਬ੍ਰੇਕ ਕਰਕੇ 1-0 ਦੀ ਬੜ੍ਹਤ ਬਣਾ ਲਈ।
ਪੰਜਵੇਂ ਗੇਮ ਵਿੱਚ ਵਿਰੋਧੀ ਟੀਮ ਦੀ ਸਰਵਿਸ ਬ੍ਰੇਕ ਕਰਕੇ ਭਾਰਤੀ ਟੈਨਿਸ ਖਿਡਾਰੀਆਂ ਨੇ 4-1 ਦੀ ਬੜ੍ਹਤ ਬਣਾ ਲਈ। ਭਾਰਤੀ ਖਿਡਾਰੀਆਂ ਨੇ ਪਹਿਲਾ ਸੈੱਟ 26 ਮਿੰਟਾਂ ਵਿੱਚ 6-2 ਨਾਲ ਜਿੱਤ ਲਿਆ। ਦੂਜੇ ਸੈੱਟ ਵਿੱਚ ਪਾਕਿਸਤਾਨੀ ਖਿਡਾਰੀਆਂ ਨੇ ਵਾਪਸੀ ਦੀ ਕੋਸ਼ਿਸ਼ ਕੀਤੀ ਅਤੇ ਸ਼ਾਨਦਾਰ ਤਾਲਮੇਲ ਨਾਲ ਆਪਣੀ ਸਰਵਿਸ ਬਣਾਈ ਰੱਖੀ। ਦੂਜੇ ਅਤੇ ਤੀਜੇ ਮੈਚ ਵਿੱਚ ਦੋਵੇਂ ਟੀਮਾਂ ਨੇ ਬਿਨਾਂ ਕੋਈ ਅੰਕ ਗੁਆਏ ਆਪਣੀ ਸਰਵਿਸ ਬਰਕਰਾਰ ਰੱਖੀ। ਹਾਲਾਂਕਿ ਭਾਂਬਰੀ ਅਤੇ ਮਾਈਨੇਨੀ ਨੇ ਵਿਰੋਧੀ ਟੀਮ 'ਤੇ ਆਪਣਾ ਦਬਦਬਾ ਕਾਇਮ ਰੱਖਿਆ।
ਭਾਰਤੀ ਜੋੜੀ ਨੇ ਸਿਰਫ਼ ਇੱਕ ਅੰਕ ਗੁਆਇਆ ਅਤੇ ਬਾਕੀ ਰਹਿੰਦੇ ਪੰਜ ਅੰਕ ਜਿੱਤ ਕੇ ਸਤੰਬਰ ਵਿੱਚ ਹੋਣ ਵਾਲੇ ਡੇਵਿਸ ਕੱਪ ਵਿਸ਼ਵ ਗਰੁੱਪ ਇੱਕ ਵਿੱਚ ਪ੍ਰਵੇਸ਼ ਕਰ ਲਿਆ। ਜ਼ਿਕਰਯੋਗ ਹੈ ਕਿ ਡੇਵਿਸ ਕੱਪ ਵਿਸ਼ਵ ਗਰੁੱਪ ਵਨ ਪਲੇਅ-ਆਫ ਦੇ ਪਹਿਲੇ ਦਿਨ ਰਾਮਕੁਮਾਰ ਰਾਮਨਾਥਨ ਨੇ ਏਸਾਮ-ਉਲ-ਹੱਕ ਕੁਰੈਸ਼ੀ ਨੂੰ 6(7)-7(3), 7(7)-6(4), 6-0 ਨਾਲ ਹਰਾਇਆ ਸੀ। ਜਦਕਿ ਸ਼੍ਰੀਰਾਮ ਬਾਲਾਜੀ ਨੇ ਅਕੀਲ ਖਾਨ ਨੂੰ ਸਿੱਧੇ ਸੈੱਟਾਂ ਵਿੱਚ 7-5, 6-3 ਨਾਲ ਹਰਾਇਆ। ਦੂਜੇ ਦਿਨ ਭਾਰਤ ਨੇ ਡਬਲਜ਼ ਮੈਚ ਜਿੱਤ ਕੇ 3-0 ਦੀ ਅਜੇਤੂ ਬੜ੍ਹਤ ਬਣਾ ਲਈ।


author

Aarti dhillon

Content Editor

Related News