ਡੇਵਿਡ ਵਾਰਨਰ ਨੇ ਪਤਨੀ ਤੇ ਨੰਨ੍ਹੀਆਂ ਧੀਆਂ ਨਾਲ ਲਾਇਆ ਪੰਜਾਬੀ ਡਾਂਸ ਦਾ ਤੜਕਾ, ਵੀਡੀਓ ਵਾਇਰਲ

Monday, Jun 14, 2021 - 01:03 PM (IST)

ਡੇਵਿਡ ਵਾਰਨਰ ਨੇ ਪਤਨੀ ਤੇ ਨੰਨ੍ਹੀਆਂ ਧੀਆਂ ਨਾਲ ਲਾਇਆ ਪੰਜਾਬੀ ਡਾਂਸ ਦਾ ਤੜਕਾ, ਵੀਡੀਓ ਵਾਇਰਲ

ਸਪੋਰਟਸ ਡੈਸਕ— ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਭਾਵੇਂ ਹੀ ਆਪਣੀ ਬੱਲੇਬਾਜ਼ੀ ਦੇ ਦੌਰਾਨ ਕਾਫ਼ੀ ਹਮਲਾਵਰ ਨਜ਼ਰ ਆਉਂਦੇ ਹਨ ਪਰ ਮੈਦਾਨ ਦੇ ਬਾਹਰ ਉਹ ਅਕਸਰ ਆਪਣੀ ਜ਼ਿੰਦਾਦਿਲੀ ਦਾ ਅੰਦਾਜ਼ ਦਿਖਾਉਣਾ ਨਹੀਂ ਭੁਲਦੇ। 
ਇਹ ਵੀ ਪੜ੍ਹੋ : WTC ਫਾਈਨਲ ਲਈ ਇਸ ਤਰ੍ਹਾਂ ਦੀ ਪਿੱਚ ਬਣਾਉਣਾ ਚਾਹੁੰਦੈ ਕਿਊਰੇਟਰ ਸਾਈਮਨ ਲੀ

ਵਾਰਨਰ ਫੈਮਿਲੀ ਨੇ ਲਾਇਆ ਪੰਜਾਬੀ ਡਾਂਸ ਦਾ ਤੜਕਾ
ਡੇਵਿਡ ਵਾਰਨਰ ਨੇ ਇੰਸਟਗ੍ਰਾਮ ’ਤੇ ਪੁਰਾਣਾ ਟਿੱਕ ਟਾਕ ਵੀਡੀਓ ਸ਼ੇਅਰ ਕੀਤਾ ਹੈ ਜਿਸ ’ਚ ਉਹ ਆਪਣੀ ਪਤਨੀ ਕੈਂਡਿਸ ਤੇ ਧੀਆਂ ਦੇ ਨਾਲ ਰੱਜ ਕੇ ਡਾਂਸ ਕਰ ਰਹੇ ਹਨ। ਉਨ੍ਹਾਂ ਨੇ ਇਸ ਦੇ ਲਈ ਸੁਖਬੀਰ ਤੇ ਦਿਲਜੀਤ ਦੇ ਮਸ਼ਹੂਰ ਗੀਤ ਨੂੰ ਚੁਣਿਆ ਹੈ।

 

 
 
 
 
 
 
 
 
 
 
 
 
 
 
 
 

A post shared by David Warner (@davidwarner31)

ਭਾਰਤ ’ਚ ਬੈਨ ਹੈ ਟਿਕ ਟਾਕ
ਡੇਵਿਡ ਵਾਰਨਰ ਨੇ ਇਸ ਵੀਡੀਓ ’ਚ ਕੈਪਸ਼ਨ ’ਚ ਲਿਖਿਆ, ‘‘ਲਾਕਡਾਊਨ ਦਾ ਥ੍ਰੋਬੈਕ, ਤੁਸੀਂ ਇਸ ਨੂੰ ਪਸੰਦ ਕੀਤਾ ਜਾਂ ਨਾਪਸੰਦ ਕੀਤਾ। ਡਾਂਸ ਪਰਿਵਾਰ, ਇੰਡੀਆ। ਜ਼ਿਕਰਯੋਗ ਹੈ ਕਿ ਟਿਕ ਟਾਕ ਐਪ ਭਾਰਤ ’ਚ ਬੈਨ ਕਰ ਦਿੱਤਾ ਗਿਆ ਹੈ। ਇਸ ਲਈ ਵਾਰਨਰ ਨੇ ਇਸ ਨੂੰ ਇੰਸਟਗ੍ਰਾਮ ਦੇ ਜ਼ਰੀਏ ਸ਼ੇਅਰ ਕੀਤਾ ਹੈ ਤਾਂ ਜੋ ਭਾਰਤੀ ਫੈਨਜ਼ ਵੀ ਇਸ ਦਾ ਆਨੰਦ ਮਾਣ ਸਕਣ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ICC ਟੈਸਟ ਰੈਂਕਿੰਗ ’ਚ ਬਣੀ ਨੰਬਰ ਵਨ ਟੀਮ

3 ਧੀਆਂ ਦੇ ਪਿਤਾ ਹਨ ਵਾਰਨਰ
ਆਸਟਰੇਲੀਆ ਦੇ ਓਪਨਰ ਡੇਵਿਡ ਵਾਰਨਰ ਦੇ ਘਰ ਤਿੰਨ ਨੰਨ੍ਹੀ ਪਾਰੀਆਂ ਹਨ। ਇਨ੍ਹਾਂ ਦੇ ਨਾਂ ਹਨ ਇਵੀ ਮੇ, ਇੰਡੀ ਰੇ ਤੇ ਇਸਲਾ ਰੋਜ਼। ਜਦੋਂ ਵਾਰਨਰ ਕ੍ਰਿਕਟ ’ਚ ਬਿਜ਼ੀ ਰਹਿੰਦੇ ਹਨ ਤਾਂ ਉਨ੍ਹਾਂ ਦੀ ਪਤਨੀ ਕੈਂਡਿਸ ਵਾਰਨਰ ਤਿੰਨਾਂ ਬੱਚੀਆਂ ਦਾ ਪੂਰਾ ਖ਼ਿਆਲ ਰਖਦੀ ਹੈ।


author

Tarsem Singh

Content Editor

Related News