ਵਾਰਨਰ ਨੇ ਪਾਕਿ ਖਿਲਾਫ ਲਾਇਆ ਟੈਸਟ ਕਰੀਅਰ ਦਾ 23ਵਾਂ ਸੈਂਕੜਾ, ਤੋੜੇ ਕਈ ਵੱਡੇ ਰਿਕਾਰਡ

11/30/2019 11:57:26 AM

ਸਪੋਰਟਸ ਡੈਸਕ— ਆਸਟਰੇਲੀਆ ਨੇ ਪਾਕਿਸਤਾਨ ਵਿਰੁੱਧ ਦੁਧੀਆ ਰੌਸ਼ਨੀ ਵਿਚ ਖੇਡੇ ਜਾ ਰਹੇ ਦੂਜੇ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਇੱਥੇ ਸ਼ਾਨਦਾਰ ਸ਼ੁਰੂਆਤ ਕੀਤੀ। ਮੀਂਹ ਨਾਲ ਪ੍ਰਭਾਵਿਤ ਦਿਨ 'ਚ ਆਸਟਰੇਲੀਆ ਨੇ ਸਟੰਪਸ ਤੱਕ ਇਕ ਵਿਕਟ 'ਤੇ 302 ਦੌੜਾਂ ਬਣਾ ਲਈਆਂ ਹਨ। ਡੇਵਿਡ ਵਾਰਨਰ ਤੇ ਮਾਰਕਸ ਲਾਬੂਸ਼ਾਨੇ ਨੇ ਲਗਾਤਾਰ ਦੂਜੇ ਮੈਚ ਵਿਚ ਸੈਂਕੜੇ ਲਾਏ। ਇਨ੍ਹਾਂ ਦੋਵਾਂ ਨੇ ਹੁਣ ਤਕ ਦੂਜੀ ਵਿਕਟ ਲਈ 294 ਦੌੜਾਂ ਦੀ ਸਾਂਝੇਦਾਰੀ ਕੀਤੀ ਹੈ। ਇਹ ਡੇਅ-ਨਾਈਟ ਟੈਸਟ ਮੈਚ 'ਚ ਕਿਸੇ ਵੀ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਹੈ। ਇਸ ਮੈਚ ਦੌਰਾਨ ਵਾਰਨਰ ਨੇ ਇਕ ਹੋਰ ਟੈਸਟ ਸੈਂਕੜਾ ਲਾ ਕੇ ਇਕ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ।PunjabKesari
ਇਸ ਮੈਚ ਦੌਰਾਨ ਆਸਟਰੇਲੀਆਈ ਬੱਲੇਬਾਜ਼ ਡੇਵਿਡ ਵਾਰਨਰ ਨੇ 156 ਗੇਂਦਾਂ 'ਚ 12 ਚੌਕਿਆਂ ਦੀ ਮਦਦ ਨਾਲ ਆਪਣੇ ਟੈਸਟ ਕਰੀਅਰ ਦਾ 23ਵਾਂ ਸੈਂਕੜਾ ਲਾਇਆ। ਪਾਕਿਸਤਾਨ ਖਿਲਾਫ ਵਾਰਨਰ ਦਾ ਇਹ ਲਗਾਤਾਰ ਦੂਜਾ ਸੈਂਕੜਾਂ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬ੍ਰਿਸਬੇਨ ਟੈਸਟ 'ਚ 180 ਗੇਂਦਾਂ 'ਚ 7 ਚੌਕਿਆਂ ਦੀ ਮਦਦ ਨਾਲ ਆਪਣਾ 22ਵਾਂ ਟੈਸਟ ਸੈਂਕੜਾ ਪੂਰਾ ਕੀਤਾ ਸੀ। ਜਿਸ 'ਚ ਵਾਰਨਰ 166 ਤੇ ਲਾਬੂਸ਼ਾਨੇ 126 ਦੌੜਾਂ 'ਤੇ ਖੇਡ ਰਹੇ ਹਨ। ਟੈਸਟ ਕਰਿਅਰ ਦਾ 23ਵਾਂ ਸੈਂਕੜਾਂ ਪੂਰਾ ਕਰਨ ਦੇ ਨਾਲ ਹੀ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਮੁਹੰਮਦ ਅਜ਼ਹਰੂਦੀਨ ਨੂੰ ਪਿੱਛੇ ਛੱਡ ਦਿੱਤਾ, ਜਿਨ੍ਹਾਂ ਨੇ ਟੈਸਟ ਕਰੀਅਰ 'ਚ ਕੁਲ 22 ਸੈਂਕੜੇ ਲਾਏ ਸਨ। ਵਾਰਨਰ ਨੇ ਇਸ ਦੇ ਨਾਲ ਹੀ ਸਭ ਤੋਂ ਤੇਜ਼ 23 ਸੈਂਕੜੇ ਪੂਰੇ ਕਰਨ ਦੇ ਮਾਮਲੇ 'ਚ ਵਰਿੰਦਰ ਸਹਿਵਾਗ ਦਾ ਰਿਕਾਰਡ ਤੋੜ ਦਿੱਤਾ। ਡੇਵਿਡ ਵਾਰਨਰ ਨਾਂ 81ਵੇਂ ਟੈਸਟ ਮੈਚ ਦੀ 149ਵੀਂ ਪਾਰੀ 'ਚ 23ਵਾਂ ਸੈਂਕੜਾਂ ਪੂਰਾ ਕੀਤਾ। ਜਦ ਕਿ ਵਰਿੰਦਰ ਸਹਿਵਾਗ ਨੇ 104 ਟੈਸਟ ਮੈਚਾਂ ਦੀ 180ਵੀਂ ਪਾਰੀ 'ਚ 23 ਸੈਂਕੜੇ ਬਣਾਏ ਸਨ।

ਪਾਕਿਸਤਾਨ ਖਿਲਾਫ 5 ਸੈਂਕੜੇ ਸਭ ਤੋਂ ਘੱਟ ਪਾਰੀਆਂ
11 - ਡੇਵਿਡ ਵਾਰਨਰ
17 - ਰਾਹੁਲ ਦ੍ਰਾਵਿੜ
19 - ਪੋਲੀ ਉਮਰੀਗਰ
19 - ਕੁਮਾਰ ਸੰਗਕਾਰਾPunjabKesari

ਟੈਸਟ 'ਚ ਬਤੌਰ ਓਪਨਰ ਸਭ ਤੋਂ ਜ਼ਿਆਦਾ ਸੈਂਕੜਾ
33 ਸੁਨੀਲ ਗਾਵਸਕਰ (203 ਪਾਰੀਆਂ)
31 ਐਲੀਸਟਰ ਕੁੱਕ    (278 ਪਾਰੀਆਂ)
30 ਮੈਥਿਊ ਹੈਡਨ      (184 ਪਾਰੀਆਂ)
27 ਗਰੀਮ ਸਮਿਥ     (196 ਪਾਰੀਆਂ)
23 ਡੇਵਿਡ ਵਾਰਨਰ  (146 ਪਾਰੀਆਂ)

ਟੈਸਟ ਕ੍ਰਿਕਟ 'ਚ ਆਸਟਰੇਲੀਆ ਲਈ ਸਭ ਤੋਂ ਜ਼ਿਆਦਾ ਸੈਂਕੜਾ
1. ਰਿਕੀ ਪੋਂਟਿੰਗ 41
2. ਸਟੀਵ ਵਾ   32
3. ਮੈਥਿਊ ਹੇਡਨ 32
4. ਡਾਨ ਬ੍ਰੇਡਮੈਨ 29
5. ਮਾਈਕਲ ਕਲਾਰਕ 28
6. ਐਲਨ ਬਾਰਡਰ 27
7. ਸਟੀਵ ਸਮਿਥ  26
8. ਗਰੇਗ ਚੈਪਲ 24
9. ਡੇਵਿਡ ਵਾਰਨਰ 23
10. ਜਸਟਿਨ ਲੈਂਗਰ 23PunjabKesari

ਟੈਸਟ ਕ੍ਰਿਕਟ 'ਚ ਲਗਾਤਾਰ ਸੈਂਕੜੇ ਪਾਰੀਆਂ
9 ਵਾਰ  -  ਡਾਨ ਬ੍ਰੈਡਮੈਨ
7 ਵਾਰ  -  ਕੇਨ ਬੈਰਿੰਗਟਨ
6 ਵਾਰ -  ਡੇਵਿਡ ਵਾਰਨਰ
6 ਵਾਰ  -  ਸਟੀਵ ਵਾਂ
6 ਵਾਰ  - ਰਿਕੀ ਪੋਂਟਿੰਗ
6 ਵਾਰ  -  ਜੈਕਸ ਕੈਲਿਸ

ਬੈਨ ਤੋਂ ਬਾਅਦ ਡੇਵਿਡ ਵਾਰਨਰ ਦਾ ਪ੍ਰਦਰਸ਼ਨ
600 +  ਦੌੜਾਂ ਆਈ. ਪੀ. ਐੱਲ 'ਚ
600 +  ਦੌੜਾਂ ਕ੍ਰਿਕਟ ਵਰਲਡ ਕੱਪ 'ਚPunjabKesari

10 ਪਾਰੀਆਂ 'ਚ 95 ਦੌੜਾਂ ਏਸ਼ੇਜ਼ ਸੀਰੀਜ਼ ਦੇ ਦੌਰਾਨ (ਸਿਰਫ ਅਸਫਲਤਾ)
3 ਮੈਚਾਂ ਦੀ ਟੀ 20 ਸੀਰੀਜ ਸ਼੍ਰੀਲੰਕਾ ਖਿਲਾਫ 217 ਦੌੜਾਂ
3 ਟੀ-20 ਮੈਚਾਂ 'ਚ ਪਾਕਿਸਤਾਨ ਖਿਲਾਫ 70 ਦੌੜਾਂ, ਸਟ੍ਰਾਈਕ ਰੇਟ ਰਹੀ 140+
2 ਟੈਸਟ ਪਾਕਿਸਤਾਨ ਖਿਲਾਫ 154, 166* (ਦੂਜਾ ਟੈਸਟ ਜਾਰੀ)PunjabKesari
ਆਸਟਰੇਲੀਆ ਦੀ ਧਰਤੀ 'ਤੇ ਸਭ ਤੋਂ ਜ਼ਿਆਦਾ ਟੈਸਟ ਸੈਂਕੜਾ
23  -  ਰਿਕੀ ਪੋਂਟਿੰਗ
21  -  ਮੈਥਿਊ ਹੇਡਨ
18  -  ਡਾਨ ਬ੍ਰੈਡਮੈਨ
17  -  ਡੇਵਿਡ ਵਾਰਨਰ
17  -  ਮਾਈਕਲ ਕਲਾਰਕ
16  -  ਗਰੇਗ ਚੈਪਲ


Related News