ਡੇਵਿਡ ਵਾਰਨਰ ਨੇ ਮਦਰਸ ਡੇ ’ਤੇ ਪਤਨੀ ਲਈ ਲਿਖਿਆ ਖ਼ਾਸ ਮੈਸੇਜ, ਕਿਹਾ- ਤੁਹਾਡੇ ਕੋਲ ਸੋਨੇ ਦਾ ਦਿਲ ਹੈ

Sunday, May 09, 2021 - 10:28 AM (IST)

ਡੇਵਿਡ ਵਾਰਨਰ ਨੇ ਮਦਰਸ ਡੇ ’ਤੇ ਪਤਨੀ ਲਈ ਲਿਖਿਆ ਖ਼ਾਸ ਮੈਸੇਜ, ਕਿਹਾ- ਤੁਹਾਡੇ ਕੋਲ ਸੋਨੇ ਦਾ ਦਿਲ ਹੈ

ਸਪੋਰਟਸ ਡੈਸਕ— ਆਸਟਰੇਲੀਆਈ ਓਪਨਰ ਡੇਵਿਡ ਵਾਰਨਰ ਨੇ ਮਦਰਸ ਡੇ ਦੇ ਖ਼ਾਸ ਮੌਕੇ ’ਤੇ ਆਪਣੀ ਪਤਨੀ ਲਈ ਖ਼ਾਸ ਮੈਸੇਜ ਲਿਖਦੇ ਹੋਏ ਉਸ ਨੂੰ ਇਸ ਦਿਨ ’ਤੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ..) 2021 ਦੇ ਅਣਮਿੱਥੇ ਸਮੇਂ ਲਈ ਮੁਲਤਵੀ ਹੋਣ ਦੇ ਬਾਅਦ ਕਈ ਵਿਦੇਸ਼ੀ ਕ੍ਰਿਕਟਰ ਆਪਣੇ-ਆਪਣੇ ਵਤਨ ਪਰਤ ਰਹੇ ਹਨ। ਜਦਕਿ ਆਸਟਰੇਲੀਆ ਵੱਲੋਂ ਭਾਰਤ ’ਤੇ ਲਾਈ ਗਈ ਯਾਤਰਾ ਪਾਬੰਦੀ ਕਾਰਨ ਆਸਟਰੇਲੀਆਈ ਖਿਡਾਰੀ ਮਾਲਦੀਪ ਗਏ ਹਨ ਜਿੱਥੋਂ ਉਹ ਆਪਣੇ ਵਤਨ ਪਰਤਨਗੇ।
ਇਹ ਵੀ ਪੜ੍ਹੋ : ... ਤਾਂ ਇਸ ਵੱਡੀ ਵਜ੍ਹਾ ਕਰਕੇ ਹਾਰਦਿਕ ਪੰਡਯਾ ਨੂੰ ਇੰਗਲੈਂਡ ਦੌਰੇ ਲਈ ਨਹੀਂ ਚੁਣਿਆ ਗਿਆ

ਵਾਰਨਰ ਨੇ ਮਦਰਸ ਡੇ ’ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ’ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਆਪਣੀ ਪਤਨੀ ਤੇ ਬੇਟੀਆਂ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਨਾਲ ਉਨ੍ਹਾਂ ਨੇ ਲਿਖਿਆ, ਸ਼ਬਦ ਬਿਆਨ ਨਹੀਂ ਕਰ ਸਕਦੇ ਕਿ ਇਹ ਮਹਿਲਾ ਕਿੰਨੀ ਚੰਗੀ ਮਾਂ ਹੈ!! ਹਾਂ ਮੇਰੀ ਪਤਨੀ ਕੈਂਡਿਸ ਵਾਰਨਰ ਇਕ ਪੂਰਨ ਸੈਨਿਕ ਹੈ। ਤੁਸੀਂ ਹਮੇਸ਼ਾ ਚੱਟਾਨ ਦੀ ਤਰ੍ਹਾਂ ਖੜ੍ਹੇ ਰਹੇ ਹੋ ਤੇ ਇਸ ਲਈ ਮੈਂ ਤੁਹਾਨੂੰ ਜ਼ੁਬਾਨੀ  ਧੰਨਵਾਦ ਅਦਾ ਨਹੀਂ ਕਰ ਪੈ ਰਿਹਾ। ਤੁਹਾਡੇ ਕੋਲ ਸੋਨੇ ਦਾ ਦਿੱਲ ਹੈ ਮਾਈ ਲਵ। ਹੈਪੀ ਮਦਰਸ ਡੇ ਡਾਰਲਿੰਗ ਤੇ ਮੈਨੂੰ ਉਮੀਦ ਹੈ ਕਿ ਲੜਕੀਆਂ ਮੇਰੇ ਨਾਲ ਸਹਿਮਤ ਹਨ, ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ। ਇਸ ’ਤੇ ਵਾਰਨਰ ਦੀ ਪਤਨੀ ਨੇ ਰਿਪਲਾਈ ਕਰਦੇ ਹੋਏ ਆਪਣੇ ਪਤੀ ਵਾਰਨਰ ਦਾ ਧੰਨਵਾਦ ਕੀਤਾ। ਉਨ੍ਹਾਂ ਲਿਖਿਆ, ਸ਼ੁਕਰੀਆ ਡਾਰਲਿੰਗ। ਲੜਕੀਆਂ ਨੇ ਅੱਜ ਸਵੇਰੇ ਮੇਰੀ ਦੇਖਭਾਲ ਕੀਤੀ। ਸਾਨੂੰ ਤੁਹਾਡੀ ਯਾਦ ਆਉਂਦੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News