ਡੇਵਿਡ ਵਾਰਨਰ ਅਤੇ ਹੇਲੀ ਮੈਥਿਊਜ਼ ਚੁਣੇ ਗਏ ICC ਦੇ ਸਰਵਸ੍ਰੇਸ਼ਠ ਪੁਰਸ਼ ਅਤੇ ਮਹਿਲਾ ਕ੍ਰਿਕਟਰ
Monday, Dec 13, 2021 - 05:21 PM (IST)
ਦੁਬਈ (ਭਾਸ਼ਾ)- ਆਸਟਰੇਲੀਆ ਦੇ ਹਮਲਾਵਰ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਅਤੇ ਵੈਸਟਇੰਡੀਜ਼ ਦੀ ਆਲਰਾਊਂਡਰ ਹੇਲੀ ਮੈਥਿਊਜ਼ ਨਵੰਬਰ ਮਹੀਨੇ ਵਿਚ ਆਈ.ਸੀ.ਸੀ. ਦੇ ਸਰਵਸ੍ਰੇਸ਼ਠ ਪੁਰਸ਼ ਅਤੇ ਮਹਿਲਾ ਕ੍ਰਿਕਟਰ ਚੁਣੇ ਗਏ ਹਨ। ਵਾਰਨਰ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਆਬਿਦ ਅਲੀ ਅਤੇ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਿਮ ਸਾਊਥੀ ਨੂੰ ਪਛਾੜਿਆ। ਮੈਥਿਊਜ਼ ਨੇ ਪਾਕਿਸਤਾਨ ਦੀ ਅਨਮ ਅਮੀਨ ਅਤੇ ਬੰਗਲਾਦੇਸ਼ ਦੀ ਨਾਹਿਦਾ ਅਖ਼ਤਰ ਨੂੰ ਮਾਤ ਦਿੱਤੀ। ਵਾਰਨਰ ਨੂੰ ਹਾਲ ਹੀ 'ਚ ਖ਼ਤਮ ਹੋਏ ਟੀ-20 ਵਿਸ਼ਵ ਕੱਪ 'ਚ 'ਪਲੇਅਰ ਆਫ ਦਿ ਟੂਰਨਾਮੈਂਟ' ਚੁਣਿਆ ਗਿਆ ਸੀ।
ਇਹ ਵੀ ਪੜ੍ਹੋ : ਕੀ ਰਾਜਨੀਤੀ 'ਚ ਆ ਰਹੇ ਹਨ ਹਰਭਜਨ ਸਿੰਘ, ਪੰਜਾਬ ਚੋਣਾਂ ਤੋਂ ਪਹਿਲਾਂ ਕ੍ਰਿਕਟਰ ਨੇ ਦਿੱਤਾ ਇਹ ਜਵਾਬ
ਉਨ੍ਹਾਂ ਨੇ ਨਿਊਜ਼ੀਲੈਂਡ ਖ਼ਿਲਾਫ਼ ਫਾਈਨਲ ਵਿਚ 53 ਅਤੇ ਪਾਕਿਸਤਾਨ ਖ਼ਿਲਾਫ਼ ਸੈਮੀ ਫਾਈਨਲ ਵਿਚ 49 ਦੌੜਾਂ ਬਣਾਈਆਂ ਸਨ। ਉਹ ਵੈਸਟਇੰਡੀਜ਼ ਦੇ ਖ਼ਿਲਾਫ਼ ਸੁਪਰ 12 ਪੜਾਅ ਦੇ ਮੈਚ ਵਿਚ ਵੀ ਪਲੇਅਰ ਆਫ਼ ਦਿ ਮੈਚ ਰਹੇ ਸੀ, ਜਿਸ ਵਿਚ ਉਨ੍ਹਾਂ ਨੇ 56 ਗੇਂਦਾਂ ਵਿਚ ਅਜੇਤੂ 89 ਦੌੜਾਂ ਬਣਾਈਆਂ ਸਨ। ਵਾਰਨਰ ਨੇ ਇਸ ਮਿਆਦ ਵਿਚ 4 ਟੀ-20 ਮੈਚਾਂ ਵਿਚ 209 ਦੌੜਾਂ ਬਣਾਈਆਂ। ਮੈਥਿਊਜ਼ ਨੇ ਦੂਜੀ ਵਾਰ ਨਾਮਜ਼ਦਗੀ ਮਿਲਣ 'ਤੇ ਇਹ ਪੁਰਸਕਾਰ ਜਿੱਤਿਆ। ਉਹ ਜੁਲਾਈ ਵਿਚ ਵੀ ਪੁਰਸਕਾਰ ਦੀ ਦੌੜ ਵਿਚ ਸੀ, ਜਦੋਂ ਉਨ੍ਹਾਂ ਦੀ ਕਪਤਾਨ ਸਟੈਫਨੀ ਟੇਲਰ ਜੇਤੂ ਰਹੀ ਸੀ। ਮੈਥਿਊਜ਼ ਨੇ 141 ਦੌੜਾਂ ਬਣਾਈਆਂ ਅਤੇ 9 ਵਿਕਟਾਂ ਲਈਆਂ। ਪਾਕਿਸਤਾਨ ਖ਼ਿਲਾਫ਼ ਸੀਰੀਜ਼ ਵਿਚ ਮਿਲੀ ਜਿੱਤ ਦੀ ਉਹ ਸੂਤਰਧਾਰ ਰਹੀ।
ਇਹ ਵੀ ਪੜ੍ਹੋ : ਹਰਭਜਨ ਸਿੰਘ ਨੇ ਇਸ ਸੁਪਰਸਟਾਰ ਨੂੰ ਜਨਮਦਿਨ ਮੌਕੇ ਦਿੱਤਾ ਖ਼ਾਸ ਤੋਹਫ਼ਾ, ਛਾਤੀ ’ਤੇ ਬਣਵਾਇਆ ਟੈਟੂ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।