ਧੀ ਵਾਮਿਕਾ ਅਤੇ ਪਤਨੀ ਅਨੁਸ਼ਕਾ ਨਾਲ ਲੰਡਨ ਰਵਾਨਾ ਹੋਏ ਵਿਰਾਟ ਕੋਹਲੀ, ਤਸਵੀਰਾਂ ਆਈਆਂ ਸਾਹਮਣੇ

Thursday, Jun 03, 2021 - 10:43 AM (IST)

ਧੀ ਵਾਮਿਕਾ ਅਤੇ ਪਤਨੀ ਅਨੁਸ਼ਕਾ ਨਾਲ ਲੰਡਨ ਰਵਾਨਾ ਹੋਏ ਵਿਰਾਟ ਕੋਹਲੀ, ਤਸਵੀਰਾਂ ਆਈਆਂ ਸਾਹਮਣੇ

ਨਵੀਂ ਦਿੱਲੀ : ਭਾਰਤੀ ਟੀਮ ਇੰਗਲੈਂਡ ਦੌਰੇ ਲਈ ਰਵਾਨਾ ਹੋ ਚੁੱਕੀ ਹੈ। ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨਾਲ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਇੰਗਲੈਂਡ ਰਵਾਨਾ ਹੋਈ ਹੈ। ਦੱਸ ਦੇਈਏ ਕਿ ਯੂ.ਕੇ. ਦੀ ਸਰਕਾਰ ਨੇ ਬੀ.ਸੀ.ਸੀ.ਆਈ. ਨੂੰ ਇੰਗਲੈਂਡ ਦੌਰੇ ’ਤੇ ਭਾਰਤੀ ਕ੍ਰਿਕਟਰਾਂ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਲਿਜਾਣ ਦੀ ਇਜਾਜ਼ਤ ਦਿੱਤੀ ਸੀ।

ਇਹ ਵੀ ਪੜ੍ਹੋ: ਕੋਰੋਨਾ ਕਾਲ ’ਚ ਕ੍ਰਿਕਟਰ ਯੁਵਰਾਜ ਸਿੰਘ ਨੇ ਕੀਤਾ ਵੱਡਾ ਐਲਾਨ, ਲੋਕਾਂ ਦੀ ਮਦਦ ਲਈ ਕਰਨਗੇ ਇਹ ਨੇਕ ਕੰਮ

ਸੋਸ਼ਲ ਮੀਡੀਆ ’ਤੇ ਇਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਕਪਤਾਨ ਵਿਰਾਟ ਕੋਹਲੀ ਨਾਲ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਇੰਗਲੈਂਡ ਲਈ ਰਵਾਨਾ ਹੁੰਦੀ ਨਜ਼ਰ ਆ ਰਹੀ ਹੈ। ਇਸ ਜੋੜੇ ਦੇ ਨਾਲ ਉਨ੍ਹਾਂ ਦੀ  ਧੀ ਵਾਮਿਕਾ ਵੀ ਨਜ਼ਰ ਆ ਰਹੀ ਹੈ। ਭਾਰਤੀ ਟੀਮ ਪ੍ਰਾਈਵੇਟ ਚਾਰਟਡ ਜਹਾਜ਼ ਵਿਚ ਇੰਗਲੈਂਡ ਰਵਾਨਾ ਹੋਏ ਹਨ। 

ਇਹ ਵੀ ਪੜ੍ਹੋ: ਚੀਨ ’ਚ ਮਿਲੀ 3 ਬੱਚੇ ਪੈਦਾ ਕਰਨ ਦੀ ਇਜਾਜ਼ਤ, ਪਰ ਇਕ ਬੱਚਾ ਪਾਲਣ ’ਚ ਖ਼ਰਚ ਹੁੰਦੇ ਨੇ ਕਰੋੜਾਂ ਰੁਪਏ

PunjabKesari

ਦੱਸ ਦੇਈਏ ਕਿ ਭਾਰਤੀ ਟੀਮ ਨੂੰ 18 ਤੋਂ 22 ਜੂਨ ਤੱਕ ਨਿਊਜ਼ੀਲੈਂਡ ਖ਼ਿਲਾਫ਼ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਖੇਡਣਾ ਹੈ। ਇਸ ਦੇ ਬਾਅਦ ਭਾਰਤ ਨੂੰ ਇੰਗਲੈਂਡ ਖ਼ਿਲਾਫ਼ 5 ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ।

ਇਹ ਵੀ ਪੜ੍ਹੋ: ਕੋਵਿਡ-19 ਨਾਲ 10.8 ਕਰੋੜ ਕਾਮੇ ਗ਼ਰੀਬ ਹੋਏ, 2022 ’ਚ 20.5 ਕਰੋੜ ਹੋ ਸਕਦੇ ਹਨ ਬੇਰੁਜ਼ਗਾਰ: ਸੰਯੁਕਤ ਰਾਸ਼ਟਰ

PunjabKesari


author

cherry

Content Editor

Related News