ਪਾਕਿ ਖਿਡਾਰੀਆਂ ਦਾ ਪਰਦਾਫਾਸ਼ ਕਰਨਗੇ ਕਨੇਰੀਆ, ਹਿੰਦੂ ਹੋਣ ਕਾਰਨ ਪਾਕਿ 'ਚ ਝੱਲਿਆ ਦਰਦ
Friday, Dec 27, 2019 - 12:53 PM (IST)

ਸਪੋਰਟਸ ਡੈਸਕ— ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਟੀਮ ਦੇ ਸਾਬਕਾ ਸਪਿਨਰ ਕਨੇਰੀਆ ਨੂੰ ਲੈ ਕੇ ਸਨਸਨੀਖੇਜ਼ ਖੁਲਾਸ਼ਾ ਕੀਤਾ ਹੈ। ਅਖਤਰ ਨੇ ਇਕ ਟੀ. ਵੀ. ਸ਼ੋਅ 'ਗੇਮ ਆਨ ਹੈ' 'ਚ ਕਿਹਾ ਕਿ ਦਾਨਿਸ਼ ਕਨੇਰੀਆ ਹਿੰਦੂ ਸੀ, ਇਸ ਲਈ ਉਸ ਦੇ ਨਾਲ ਨਾਇਨਸਾਫੀ ਹੋਈ। ਅਖਤਰ ਦੇ ਇਸ ਖੁਲਾਸੇ ਦੇ ਬਾਅਦ ਦਾਨਿਸ਼ ਕਨੇਰੀਆ ਨੇ ਪਲਟਵਾਰ ਕੀਤਾ ਹੈ। ਸ਼ੋਏਬ ਅਖਤਰ ਦੇ ਖੁਲਾਸ਼ੇ 'ਤੇ ਪਾਕਿ ਕ੍ਰਿਕਟਰ ਦਾਨਿਸ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਖਤਰ ਨੇ ਸਚ ਕਿਹਾ। ਮੈਂ ਉਨ੍ਹਾਂ ਖਿਡਾਰੀਆਂ ਦੇ ਨਾਂ ਦੱਸਾਂਗਾ ਜੋ ਮੇਰੇ ਨਾਲ ਗੱਲ ਕਰਨਾ ਪਸੰਦ ਨਹੀਂ ਕਰਦੇ ਸਨ ਕਿਉਂਕਿ ਮੈਂ ਇਕ ਹਿੰਦੂ ਸੀ। ਉਸ 'ਤੇ ਬੋਲਣ ਦੀ ਮੇਰੀ ਹਿੰਮਤ ਨਹੀਂ ਸੀ, ਪਰ ਹੁਣ ਮੈਂ ਖੁਲਾਸਾ ਕਰਾਂਗਾ।
Pak cricketer Danish Kaneria to ANI on Shoaib Akhtar's allegations that Pak players had problems eating with Kaneria as he's a Hindu:He told the truth. I'll reveal names of players who didn't like to talk to me as I was a Hindu. Didn't have courage to speak on it, but now I will. pic.twitter.com/HmeSUhtbUk
— ANI (@ANI) December 26, 2019
ਸ਼ੋਇਬ ਪਿਛਲੇ ਦਿਨੀਂ ਪਾਕਿਸਤਾਨ ਦੇ ਇਕ ਟੀ. ਵੀ. ਚੈਨਲ 'ਤੇ ਚੈਟ ਸ਼ੋਅ ਪ੍ਰੋਗਰਾਮ 'ਚ ਹਿੱਸਾ ਲੈਣ ਪੁੱਜਿਆ ਸੀ। ਇਸ ਸ਼ੋਅ 'ਚ ਉਸ ਦੇ ਨਾਲ ਸਾਬਕਾ ਕਪਤਾਨ ਰਾਸ਼ਿਦ ਲਤੀਫ, ਡਾਕਟਰ ਰਿਆਜ਼ ਅਤੇ ਅਸ਼ੀਮ ਕਮਾਲ ਵੀ ਸ਼ਾਮਲ ਸਨ ਜਿੱਥੇ ਸ਼ੋਇਬ ਨੇ ਕਈ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ। ਜਦੋਂ ਇਸ ਸ਼ੋਅ ਦੌਰਾਨ ਰਾਸ਼ਿਦ ਲਤੀਫ ਨੇ ਸ਼ੋਇਬ ਤੋਂ ਪੁੱਛਿਆ ਕੀ ਕਦੇ ਕਿਸੇ ਪਾਕਿਸਤਾਨੀ ਗੇਂਦਬਾਜ਼ ਨਾਲ ਕੋਈ ਬੇਇਨਸਾਫੀ ਹੋਈ ਹੈ ਤਾਂ ਸ਼ੋਇਬ ਨੇ ਬਿਨਾਂ ਦੇਰ ਕੀਤੇ ਕਿਹਾ, ਬਿਲਕੁਲ ਹੋਈ ਹੈ, ਅਜਿਹਾ ਦਾਨਿਸ਼ ਕਨੇਰੀਆ ਦੇ ਨਾਲ ਹੋਇਆ ਹੈ।
ਸ਼ੋਇਬ ਨੇ ਇਸ ਮਸਲੇ 'ਤੇ ਅੱਗੇ ਕਿਹਾ, ਯੂਸੁਫ ਦੀਆਂ 12 ਹਜ਼ਾਰ ਦੌੜਾਂ ਪੂਰੀਆਂ ਹੋਣੀਆਂ ਸਨ ਪਰ ਅਸੀਂ ਉਸ ਨੂੰ ਕਦੇ ਸੇਫਗਾਰਡ ਨਹੀਂ ਕੀਤਾ। ਮੇਰੀ ਦੋ ਤਿੰਨ ਖਿਡਾਰੀਆਂ ਨਾਲ ਲੜਾਈ ਵੀ ਹੋਈ, ਮੈਂ ਕਿਹਾ ਕਿ ਜੇਕਰ ਕੋਈ ਹਿੰਦੂ ਹੈ ਵੀ ਤਾਂ ਵੀ ਉਹ ਖੇਡੇਗਾ। ਫਿਰ ਉਸੀ ਹਿੰਦੂ ਨੇ ਸਾਨੂੰ ਟੈਸਟ ਸੀਰੀਜ਼ ਜਿਤਵਾਈ ਸੀ। ਇਹ ਗੱਲ ਸੁੱਣ ਕੇ ਡਾਕਟਰ ਰਿਆਜ਼ ਨੇ ਜਲਦਬਾਜ਼ੀ 'ਚ ਸ਼ੋਇਬ ਨੂੰ ਪੁੱਛਿਆ ਕਿ ਦਾਨਿਸ਼ ਕਨੇਰੀਆ ਨੇ ਕਦੇ ਸੀਰੀਜ਼ ਜਿਤਵਾਈ ਹੈ? ਇਸ ਸਵਾਲ 'ਤੇ ਸ਼ੋਇਬ ਨੇ ਅੱਗੇ ਕਿਹਾ, ''ਗੱਲ ਖੁੱਲ ਜਾਵੇਗੀ ਪਰ ਦਸ ਦੇਵਾਂ ਕਿ ਕੁਝ ਖਿਡਾਰੀਆਂ ਨੇ ਮੈਨੂੰ ਕਿਹਾ ਕਿ ਇਹ (ਦਾਨਿਸ਼) ਇੱਥੋਂ ਖਾਣਾ ਕਿਉਂ ਲੈ ਰਿਹਾ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਤੈਨੂੰ ਇੱਥੋਂ ਚੁੱਕ ਕੇ ਬਾਹਰ ਸੁੱਟ ਦੇਵਾਂਗਾ। ਕਪਤਾਨ ਹੋਵੋਗਾ, ਤੂੰ ਆਪਣੇ ਘਰ ਦਾ। ਉਹ ਤੈਨੂੰ 6-6 ਵਿਕਟਾਂ ਲੈ ਕੇ ਦੇ ਰਿਹਾ ਹੈ। ਇੰਗਲੈਂਡ 'ਚ ਦਾਨਿਸ਼ ਕਨੇਰੀਆ ਅਤੇ ਸ਼ਮੀ ਨੇ ਹੀ ਸਾਨੂੰ ਸੀਰੀਜ਼ ਜਿਤਵਾਈ ਸੀ।