ਮੇਦਵੇਦੇਵ ਨੇ ਜਿੱਤਿਆ ATP ਫਾਈਨਲਸ ਦਾ ਖ਼ਿਤਾਬ
Monday, Nov 23, 2020 - 12:57 PM (IST)
ਲੰਡਨ (ਵਾਰਤਾ) : ਵਿਸ਼ਵ ਦੇ ਚੌਥੇ ਨੰਬਰ ਦੇ ਖਿਡਾਰੀ ਰੂਸ ਦੇ ਡੈਨਿਲ ਮੇਦਵੇਦੇਵ ਨੇ ਵਿਸ਼ਵ ਦੇ ਤੀਜੇ ਨੰਬਰ ਦੇ ਖਿਡਾਰੀ ਆਸਟਰੀਆ ਦੇ ਡੋਮਿਨਿਕ ਥਿਏਮ ਨੂੰ ਹਰਾ ਕੇ ਸਾਲ ਦੇ ਆਖ਼ਰੀ ਟੈਨਿਸ ਟੂਰਨਾਮੈਂਟ ਏ.ਟੀ.ਪੀ. ਵਰਲਡ ਟੂਰ ਫਾਈਨਲਸ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ।
ਮੇਦਵੇਦੇਵ ਨੇ 2 ਘੰਟੇ 43 ਮਿੰਟ ਤੱਕ ਚਲੇ ਇਸ ਖਿਤਾਬੀ ਮੁਕਾਬਲੇ ਵਿਚ ਥਿਏਮ ਨੂੰ 4-6, 7-6 (2) , 6-4 ਨਾਲ ਹਰਾ ਕੇ ਪਹਿਲੀ ਵਾਰ ਏ.ਟੀ.ਪੀ. ਨਿਟੋ ਫਾਈਨਲਸ ਦਾ ਖ਼ਿਤਾਬ ਆਪਣੇ ਨਾਮ ਕੀਤਾ। ਮੇਦਵੇਦੇਵ ਥਿਏਮ ਦੇ ਹੱਥੋਂ ਪਹਿਲੇ ਸੈਟ ਵਿਚ ਪਛੜ ਗਏ ਸਨ ਪਰ ਉਨ੍ਹਾਂ ਨੇ ਸ਼ਾਨਦਾਰ ਤਰੀਕੇ ਨਾਲ ਵਾਪਸੀ ਕੀਤੀ ਅਤੇ ਅਗਲੇ 2 ਸੈਟ ਆਪਣੇ ਨਾਮ ਕਰਕੇ ਜਿੱਤ ਹਾਸਲ ਕੀਤੀ।
ਮੇਦਵੇਦੇਵ ਨੇ ਸੈਮੀਫਾਈਨਲ ਵਿਚ ਵਿਸ਼ਵ ਦੇ ਨੰਬਰ 2 ਖਿਡਾਰੀ ਸਪੇਨ ਦੇ ਰਾਫੇਲ ਨਡਾਲ ਅਤੇ ਯੂ.ਐਸ. ਓਪਨ. ਚੈਂਪੀਅਨ ਥਿਏਮ ਨੇ ਵਿਸ਼ਵ ਦੇ ਨੰਬਰ 1 ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ ਸੀ। ਮੇਦਵੇਦੇਵ ਨੇ ਥਿਏਮ ਨੂੰ ਇਕਮਾਤਰ ਪਿਛਲੇ ਸਾਲ ਮਾਂਟਰੀਅਲ ਵਿਚ ਹਰਾਇਆ ਸੀ। ਦੋਵਾਂ ਵਿਚਾਲੇ ਆਖਰੀ ਮੁਕਾਬਲਾ ਇਸ ਸਾਲ ਦੇ ਯੂ.ਐਸ. ਓਪਨ ਵਿਚ ਹੋਇਆ ਸੀ, ਜਿਸ ਵਿਚ ਥਿਏਮ ਨੇ ਜਿੱਤ ਹਾਸਲ ਕੀਤੀ ਸੀ ਪਰ ਮੇਦਵੇਦੇਵ ਨੇ ਇਸ ਖਿਤਾਬੀ ਮੁਕਾਬਲੇ ਨੂੰ ਜਿੱਤ ਕੇ ਪਿੱਛਲੀ ਹਾਰ ਦਾ ਬਦਲਾ ਪੂਰਾ ਕਰ ਲਿਆ।