ਡੈਨੀਅਲ ਸੈਮਸ ਕੋਵਿਡ-19 ਨੈਗੇਟਿਵ ਆਉਣ ਤੋਂ ਬਾਅਦ RCB ‘ਬਾਇਓ-ਬਬਲ’ ਨਾਲ ਜੁੜੇ
Saturday, Apr 17, 2021 - 06:54 PM (IST)
ਚੇਨੱਈ— ਆਸਟਰੇਲੀਆਈ ਆਲ ਰਾਊਂਡਰ ਡੈਨੀਅਲ ਸੈਮਸ ਕੋਵਿਡ-19 ਪਾਜ਼ੇਟਿਵ ਪਾਏ ਜਾਣ ਦੇ ਬਾਅਦ ਇਕ ਹਫ਼ਤੇ ਤੋਂ ਜ਼ਿਆਦਾ ਸਮੇਂ ਬਾਅਦ ਆਰ. ਟੀ. ਪੀ. ਸੀ. ਆਰ. ’ਚ ਦੋ ਵਾਰ ਨੈਗੇਟਿਵ ਆਉਣ ਦੇ ਬਾਅਦ ਸ਼ਨੀਵਾਰ ਨੂੰ ਰਾਇਲ ਚੈਲੰਜਰਜ਼ (ਆਰ. ਸੀ. ਬੀ.) ਦੇ ‘ਬਾਇਓ-ਬਬਲ’ ਨਾਲ ਜੁੜ ਗਏ।
28 ਸਾਲਾ ਇਹ ਖਿਡਾਰੀ ਤਿੰਨ ਅਪ੍ਰੈਲ ਨੂੰ ਨੈਗੇਟਿਵ ਕੋਵਿਡ-19 ਰਿਪੋਰਟ ਦੇ ਬਾਅਦ ਭਾਰਤ ਆਇਆ ਸੀ ਪਰ 7 ਅਪ੍ਰੈਲ ਨੂੰ ਦੂਜੀ ਜਾਂਚ ਦੌਰਾਨ ਪਾਜ਼ੇਟਿਵ ਪਾਇਆ ਗਿਆ। ਇਸ ਤੋਂ ਬਾਅਦ ਉਹ ਇਕਾਂਤਵਾਸ ’ਚ ਹੈ।
ਆਰ. ਸੀ. ਬੀ. ਨੇ ਇਕ ਬਿਆਨ ’ਚ ਕਿਹਾ, ‘‘ਸਾਨੂੰ ਇਹ ਦਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਰਾਇਲ ਚੈਲੰਜ਼ਰਜ਼ ਬੈਂਗਲੁਰੂ ਦੇ ਆਲ ਰਾਊਂਡਰ ਡੈਨੀਅਲ ਸੈਮਸ 17 ਅਪ੍ਰੈਲ 2021 ਨੂੰ ਕੋਵਿਡ-19 ਦੀ ਨੈਗੇਟਿਵ ਰਿਪੋਰਟ ਦੇ ਨਾਲ ਆਰ. ਸੀ. ਬੀ. ਦੇ ਬਾਇਓ-ਬਬਲ ਨਾਲ ਜੁੜ ਗਏ ਹਨ।