ਦਬੰਗ ਦਿੱਲੀ ਨੇ ਤਾਮਿਲ ਥਲਾਈਵਾਸ ਨੂੰ ਹਰਾਇਆ

Friday, Jul 26, 2019 - 02:14 AM (IST)

ਦਬੰਗ ਦਿੱਲੀ ਨੇ ਤਾਮਿਲ ਥਲਾਈਵਾਸ ਨੂੰ ਹਰਾਇਆ

ਹੈਦਰਾਬਾਦ— ਦਬੰਗ ਦਿੱਲੀ ਨੇ ਵੀਰਵਾਰ ਨੂੰ ਇੱਥੇ ਪੇਸ਼ੇਵਰ ਕਬੱਡੀ ਲੀਗ ਦੇ ਰੋਮਾਂਚਕ ਮੁਕਾਬਲੇ 'ਚ ਤਾਮਿਲ ਥਲਾਈਵਾਸ ਨੂੰ 30-29 ਨਾਲ ਹਰਾਇਆ। ਦਬੰਗ ਦਿੱਲੀ ਨੇ ਇਸ ਜਿੱਤ ਦੇ ਨਾਲ ਤਾਮਿਲ ਥਲਾਈਵਾਸ ਦੇ ਵਿਰੁੱਧ ਜੇਤੂ ਅਭਿਆਨ ਜਾਰੀ ਰੱਖਿਆ ਹੈ। ਦਿੱਲੀ ਦੀ ਟੀਮ ਵਲੋਂ ਨਵੀਨ ਕੁਮਾਰ ਨੇ ਅੱਠ ਜਦਕਿ ਮੇਰਾਜ ਸ਼ੇਖ ਨੇ 6 ਅੰਕ ਹਾਸਲ ਕੀਤੇ। ਤਾਮਿਲ ਥਲਾਈਵਾਸ ਦੇ ਲਈ ਰਾਹੁਲ ਚੌਧਰੀ ਨੇ ਸੱਤ ਜਦਕਿ ਅਜੈ ਠਾਕੁਰ ਤੇ ਮਨਜੀਤ ਛਿੱਲਰ ਨੇ ਪੰਜ-ਪੰਜ ਅੰਕ ਹਾਸਲ ਕੀਤੇ ਪਰ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ।


author

Gurdeep Singh

Content Editor

Related News