ਦਬੰਗ ਦਿੱਲੀ ਨੇ ਯੂ ਮੁੰਬਾ ਨੂੰ ਹਰਾਇਆ

Monday, Jul 29, 2019 - 11:35 PM (IST)

ਦਬੰਗ ਦਿੱਲੀ ਨੇ ਯੂ ਮੁੰਬਾ ਨੂੰ ਹਰਾਇਆ

ਨਵੀਂ ਦਿੱਲੀ— ਸਾਥੀਯਾਨ ਗਿਆਨਸ਼ੇਖਰਨ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਦਬੰਗ ਦਿੱਲੀ ਨੇ ਅਲਟੀਮੇਟ ਟੇਬਲ ਟੈਨਿਸ ਦੇ ਮੈਚ 'ਚ ਸੋਮਵਾਰ ਯੂ ਮੁੰਬਾ ਨੂੰ ਹਰਾਇਆ। ਦੁਨੀਆ ਦੇ 24ਵੇਂ ਨੰਬਰ ਦੇ ਖਿਡਾਰੀ ਸਾਥੀਯਾਨ ਨੇ ਰੋਮਾਨੀਆ ਦੀ ਬੀ ਸੋਕਸ ਨਾਲ ਮਿਲ ਕੇ ਮਿਕਸਡ ਮੁਕਾਬਲਾ ਜਿੱਤਿਆ। ਇਸ ਤੋਂ ਬਾਅਦ ਪੁਰਸ਼ ਉਲਟ ਸਿੰਗਲ 'ਚ ਮਾਨਵ ਠੱਕਰ ਨੂੰ 3-0 ਨਾਲ ਹਰਾਇਆ। ਪੰਜਵੇਂ ਤੇ ਆਖਿਰੀ ਮੈਚ 'ਚ ਯੂ ਮੁੰਬਾ ਦੀ ਸੁਤੀਰਥਾ ਮੁਖਰਜੀ ਨੇ ਕੁਤਿਵਕਾ ਸਿੰਹਾ ਰਾਏ ਨੂੰ 2-1 ਨਾਲ ਹਰਾ ਕੇ ਹਾਰ ਦਾ ਅੰਤਰ ਘੱਟ ਕੀਤਾ। ਇਸ ਤੋਂ ਪਹਿਲਾਂ ਮੁੰਬਈ ਦੇ ਡੂ ਹੋਈ ਕੇਮ ਨੇ ਸੋਕਸ ਨੂੰ ਮਹਿਲਾ ਸਿੰਗਲ ਮੁਕਾਬਲੇ 'ਚ ਹਰਾ ਕੇ ਟੀਮ ਨੂੰ ਬੜ੍ਹਤ ਹਾਸਲ ਕਰਵਾਈ।


author

Gurdeep Singh

Content Editor

Related News