ਭਾਰਤ ਦੇ ਡੀ. ਗੁਕੇਸ਼ ਨੂੰ ਫ਼ੀਡੇ ਵਿਸ਼ਵ ਕੱਪ ਸ਼ਤਰੰਜ ਦਾ ਵਾਈਲਡ ਕਾਰਡ

Sunday, Jun 13, 2021 - 08:57 PM (IST)

ਭਾਰਤ ਦੇ ਡੀ. ਗੁਕੇਸ਼ ਨੂੰ ਫ਼ੀਡੇ ਵਿਸ਼ਵ ਕੱਪ ਸ਼ਤਰੰਜ ਦਾ ਵਾਈਲਡ ਕਾਰਡ

ਚੇਨਈ (ਨਿਕਲੇਸ਼ ਜੈਨ)— ਭਾਰਤ ਦੇ 14 ਸਾਲਾ ਗ੍ਰਾਂਡ ਮਾਸਟਰ ਡੀ. ਗੁਕੇਸ਼ ਵੀ ਹੁਣ ਫ਼ੀਡੇ ਵਿਸ਼ਵ ਕੱਪ ਸ਼ਤਰੰਜ ਦਾ ਹਿੱਸਾ ਹੋਣਗੇ। ਵਿਸ਼ਵ ਸ਼ਤਰੰਜ ਪ੍ਰਧਾਨ ਅਰਕਾਦੀ ਦਵਾਰਕੋਵਿਚ ਨੇ ਆਪਣੀ ਵਾਈਲਡ ਕਾਰਡ ਪਾਵਰ ਦੀ ਵਰਤੋਂ ਕਰਦੇ ਹੋਏ ਗੁਕੇਸ਼ ਨੂੰ ਪ੍ਰਤੀਯੋਗਿਤਾ ’ਚ ਪ੍ਰਵੇਸ਼ ਦਿੱਤਾ ਹੈ। ਇਸ ਤੋਂ ਪਹਿਲਾਂ 2019 ’ਚ ਭਾਰਤ ਦੇ ਨਿਹਾਲ ਸਰੀਨ ਨੂੰ ਇਸੇ ਤਰ੍ਹਾਂ ਨਾਲ ਵਿਸ਼ਵ ਕੱਪ ਖੇਡਣ ਦਾ ਮੌਕਾ ਮਿਲਿਆ। ਗੁਕੇਸ਼ 2018 ’ਚ ਦੁਨੀਆ ਦੇ ਦੂਜੇ ਸਭ ਤੋਂ ਘੱਟ ਉਮਰ ਗ੍ਰਾਡ ਮਾਸਟਰ ਬਣੇ ਸਨ ਤੇ ਉਦੋਂ ਤੋਂ ਉਹ ਲਗਾਤਾਰ ਆਪਣੀ ਖੇਡ ਨੂੰ ਬਿਹਤਰ ਕਰਦੇ ਜਾ ਰਹੇ ਹਨ ਤੇ ਵਿਸ਼ਵ ਕੱਪ ’ਚ ਮੌਕਾ ਮਿਲਣਾ ਉਨ੍ਹਾਂ ਦੇ ਖੇਡ ਜੀਵਨ ਲਈ ਸਭ ਤੋਂ ਵੱਡਾ ਮੌਕਾ ਹੋਵੇਗਾ ਜਿੱਥੇ ਉਹ ਦੁਨੀਆ ਦੇ ਸਭ ਤੋਂ ਬਿਹਤਰੀਨ ਖਿਡਾਰੀਆਂ ਦੇ ਸਾਹਮਣੇ ਆਪਣਾ ਖੇਡ ਦਿਖਾ ਸਕਣਗੇ।

ਗੁਕੇਸ਼ ਤੋਂ ਇਲਾਵਾ ਭਾਰਤ ਦੇ ਪੇਂਟਾਲਾ ਹਰੀਕ੍ਰਿਸ਼ਨਾ, ਵਿਦਿਤ ਗੁਜਰਾਤੀ, ਅਧਿਬਨ ਭਾਸਕਰਨ, ਅਰਵਿੰਦ ਚਿਦਾਂਬਰਮ, ਇਨੀਅਨ ਪੀ. ਪੁਰਸ਼ ਵਰਗ ਤਾਂ ਹਰਿਕਾ ਦ੍ਰੇਣਾਵੱਲੀ, ਆਰ. ਵੈਸ਼ਾਲੀ, ਪਦਮਿਨੀ ਰਾਊਤ ਤੇ ਭਕਤੀ ਕੁਲਕਰਣੀ ਮਹਿਲਾ ਵਰਗ ’ਚ ਭਾਰਤ ਦੀ ਨੁਮਾਇੰਦਗੀ ਕਰਨ ਜਾ ਰਹੀਆਂ ਹਨ।


author

Tarsem Singh

Content Editor

Related News