CWG 2022 : ਲਾਨ ਬਾਲਸ ਦੀ ਮਹਿਲਾ ਟ੍ਰਿਪਲਸ ਪ੍ਰਤੀਯੋਗਿਤਾ ''ਚ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾਇਆ
Tuesday, Aug 02, 2022 - 05:59 PM (IST)
ਸਪੋਰਟਸ ਡੈਸਕ- ਭਾਰਤੀ ਮਹਿਲਾ ਟੀਮ ਨੇ ਰਾਸ਼ਟਰਮੰਡਲ ਖੇਡਾਂ 'ਚ ਮੰਗਲਵਰ ਨੂੰ ਇੱਥੇ ਲਾਨ ਬਾਲਸ ਦੀ ਟ੍ਰਿਪਲ ਪ੍ਰਤੀਯੋਗਿਤਾ ਦੇ ਪਹਿਲੇ ਮੈਚ 'ਚ ਨਿਊਜ਼ੀਲੈਂਡ ਨੂੰ 15-11 ਨਾਲ ਹਰਾਇਆ। ਭਾਰਤ ਦੀ ਤਾਨੀਆ ਚੌਧਰੀ (ਲੀਡ), ਪਿੰਕੀ (ਸੈਕਿੰਡ) ਤੇ ਰੂਪਾ ਰਾਣੀ ਟਿਰਕੀ (ਸਕਿਪ) ਦੀ ਤਿਕੜੀ ਨਿਕੋਲ ਟਾਮੀ (ਲੀਡ), ਤਾਇਲਾ ਬਰੂਸ (ਸੈਕਿੰਡ) ਤੇ ਵੈਲ ਸਮਿਥ (ਸਕਿਪ) ਦੀ ਕੀਵੀ ਟੀਮ ਤੋਂ ਬਿਹਤਰ ਸਾਬਤ ਹੋਈ।
ਭਾਰਤ ਛੇਵੇਂ ਦੌਰ ਦੇ ਬਾਅਦ 6-2 ਨਾਲ ਅੱਗੇ ਚਲ ਰਿਹਾ ਸੀ, ਪਰ ਨਿਊਜ਼ੀਲੈਂਡ ਨੇ ਛੇਵੇਂ ਦੌਰ ਦੇ ਬਾਅਦ ਸਕੋਰ ਬਰਾਬਰ ਕਰ ਲਿਆ। ਭਾਰਤੀ ਟੀਮ ਨੇ ਹਾਲਾਂਕਿ ਆਪਣੀ ਵਿਰੋਧੀ ਟੀਮ ਨੂੰ ਵਾਪਸੀ ਦਾ ਮੌਕਾ ਨਹੀਂ ਦਿੱਤਾ ਤੇ ਅੰਤ 'ਚ ਮੁਕਾਬਲਾ ਜਿੱਤਣ 'ਚ ਸਫਲ ਰਹੀ। ਭਾਰਤ ਦਾ ਅਗਲਾ ਮੁਕਾਬਲਾ ਇੰਗਲੈਂਡ ਨਾਲ ਹੋਵੇਗਾ ਜਦਕਿ ਬੁੱਧਵਾਰ ਨੂੰ ਉਹ ਨੀਯੂ ਨਾਲ ਭਿੜੇਗਾ।
ਇਸ ਦਰਮਿਆਨ ਭਾਰਤ ਦੀ ਮਹਿਲਾ ਪੇਅਰ ਟੀਮ ਨੂੰ ਨਿਊਜ਼ੀਲੈਂਡ ਤੋਂ 18-9 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ 'ਚ ਲਵਲੀ ਚੌਬੇ (ਲੀਡ) ਤੇ ਨਯਨਮੋਨੀ ਸੈਕੀਆ (ਸਕਿਪ) ਸ਼ਾਮਲ ਸੀ। ਭਾਰਤੀ ਟੀਮ ਨੂੰ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਉਣ ਲਈ ਬੁੱਧਵਾਰ ਨੂੰ ਨੀਯੂ ਤੇ ਦੱਖਣੀ ਅਫਰੀਕਾ ਨਾਲ ਭਿੜਨਾ ਹੋਵੇਗਾ।