CWG 2018 :ਮੌਸਮ ਖਤਰੀ ਨੇ 97 ਕਿਲੋਗ੍ਰਾਮ ਵਰਗ ''ਚ ਜਿੱਤਿਆ ਚਾਂਦੀ ਦਾ ਤਗਮਾ

04/13/2018 3:16:44 PM

ਜਲੰਧਰ— ਭਾਰਤ ਦੇ ਪਹਿਲਵਾਨ ਮੌਸਮ ਖਤਰੀ ਨੇ ਰਾਸ਼ਟਰਮੰਡਲ ਖੇਡਾਂ 'ਚ ਕੁਸ਼ਤੀ ਦੇ 97 ਕਿਲੋਗ੍ਰਾਮ ਫ੍ਰੀ ਸਟਾਈਲ ਵਰਗ 'ਚ ਦੇਸ਼ ਲਈ ਚਾਂਦੀ ਦਾ ਤਗਮਾ ਜਿੱਤਿਆ। ਫਾਈਨਲ 'ਚ ਮੌਸਮ ਦਾ ਮੁਕਾਬਲਾ ਸਾਊਥ ਅਫਰੀਕਾ ਦੇ ਮਾਰਟਿਨ ਇਰਾਸਮਸ ਨਾਲ ਸੀ। ਜੋ ਬਾਈ ਮਿਲਣ 'ਤੇ ਸਿੱਧਾ ਫਾਈਨਲ 'ਚ ਪਹੁੰਚੇ ਮੌਸਮ ਮਾਰਟਿਨ ਦਾ ਸਾਹਮਣਾ ਨਹੀਂ ਕਰ ਪਾਏ। ਖੇਡ ਸੁਰੂ ਹੋਣ ਦੇ ਪਹਿਲੇ ਸੈਕਿੰਡ ਤੋਂ ਹੀ ਮਾਰਟਿਨ ਮੌਸਮ 'ਤੇ ਭਾਰੀ ਪੈਂਦੇ ਦਿਖੇ। ਮੌਸਮ ਨੇ ਬਹੁਤ ਜ਼ੋਰ ਲਗਾਇਆ ਪਰ ਮਾਰਟਿਨ ਦੀ ਚੁਸਤੀ ਦੇ ਅੱਗੇ ਉਨ੍ਹਾਂ ਦੀ ਇਕ ਨਹੀਂ ਚੱਲੀ। ਆਖਿਰਕਾਰ ਮਾਰਟਿਨ ਨੇ ਪਹਿਲੇ ਹੀ ਰਾਊਂਡ 'ਚ ਆਸਾਨੀ ਨਾਲ ਮੈਚ ਜਿੱਤ ਲਿਆ।

27 ਸਾਲ ਦੇ ਮੌਸਮ ਦੇਸੀ ਕੁਸ਼ਤੀ ਦੇ ਸਟਾਰ ਰਹੇ ਹਨ। ਸੋਨੀਪਤ ਦੇ ਪਿੰਡ ਪੰਜੀ ਜਾਟਨ ਜੱਟਾ ਦੇ ਰਹਿਣ ਵਾਲੇ ਮੌਸਮ ਨੇ ਪੰਜ ਬਾਰ ਹਿੰਦ ਕੇਸਰੀ ਦਾ ਖਿਤਾਬ ਵੀ ਜਿੱਤਿਆ ਹੈ। ਖਤਰੀ ਸੁਸ਼ੀਲ ਕੁਮਾਰ ਅਤੇ ਯੋਗੇਸ਼ਵਰ ਦੱਤ ਤੋਂ ਬਹੁਤ ਪ੍ਰੇਰਿਤ ਹੈ। ਉਹ ਹਰ ਦਿਨ 6 ਘੰਟੇ ਅਭਿਆਸ ਕਰਦਾ ਹੈ। ਉਹ ਰੋਜ਼ਾਨਾ ਦੀ ਡਾਈਟ 'ਚ ਅੰਡੇ ਚਿਕਨ, ਅਤੇ ਪੰਜ ਤੋਂ ਸੱਤ ਲੀਟਰ ਦੁੱਧ ਪੀਂਦਾ ਹੈ। ਨੈਸ਼ਨਲ ਲੇਵਲ ਜੇਤੂ ਖਤਰੀ ਉਨ੍ਹਾਂ ਛੈ ਪਹਿਲਵਾਨਾਂ 'ਚੋਂ ਇਕ ਹੈ, ਜੋ 2010 ਦੇ ਰਾਸ਼ਟਰਮੰਡਲ ਖੇਡਾਂ 'ਚ ਡੋਪਿੰਗ ਟੈਸਟ 'ਚ ਫੇਲ ਹੋ ਗਏ ਸਨ। ਖਤਰੀ ਹਜੇ ਹਰਿਆਣਾ ਪੁਲਿਸ 'ਚ ਬਤੌਰ ਸਬ ਇੰਸਪੈਕਟਰ ਕੰਮ ਕਰਦੇ ਹਨ। ਏਸ਼ੀਆਈ ਖੇਡਾਂ 'ਚ ਤਾਂਬੇ ਦਾ ਤਗਮਾ ਜਿੱਤ ਚੁੱਕੇ ਖਤਰੀ ਨੇ ਪਹਿਲਾ ਵੀ ਕਈ ਬਾਰ ਹਿੰਦ ਕੇਸਰੀ ਦੰਗਲ 'ਤੇ ਜਿੱਤ ਪਾਈ ਹੈ।


Related News