CWC 23: ਵਿਸ਼ਵ ਕੱਪ ਵਿੱਚ ਕਵਿੰਟਨ ਡੀ ਕਾਕ ਦਾ ਤੀਜਾ ਸੈਂਕੜਾ, ਏਬੀ ਡੀਵਿਲੀਅਰਸ ਨੂੰ ਪਿੱਛੇ ਛੱਡਿਆ
Tuesday, Oct 24, 2023 - 08:26 PM (IST)
ਸਪੋਰਟਸ ਡੈਸਕ : ਦੱਖਣੀ ਅਫਰੀਕਾ ਦੇ ਸਲਾਮੀ ਬੱਲੇਬਾਜ਼ ਕਵਿੰਟਨ ਡੀ ਕਾਕ ਨੇ ਬੰਗਲਾਦੇਸ਼ ਖਿਲਾਫ ਵਨਡੇ ਵਿਸ਼ਵ ਕੱਪ ਮੈਚ 'ਚ ਸੈਂਕੜਾ ਲਗਾਇਆ ਹੈ। ਡੀ ਕਾਕ ਦਾ ਇਹ ਤੀਜਾ ਸੈਂਕੜਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਸਟ੍ਰੇਲੀਆ ਅਤੇ ਸ਼੍ਰੀਲੰਕਾ ਖਿਲਾਫ ਸੈਂਕੜਿਆਂ ਦੀ ਪਾਰੀ ਖੇਡੀ ਸੀ। ਉਹ ਇੱਕ ਵਨਡੇ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲਾ ਦੱਖਣੀ ਅਫਰੀਕਾ ਦਾ ਖਿਡਾਰੀ ਬਣ ਗਿਆ ਹੈ। ਇਸ ਮਾਮਲੇ 'ਚ ਉਨ੍ਹਾਂ ਨੇ ਹਮਵਤਨ ਏਬੀ ਡਿਵਿਲੀਅਰਸ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਨਾਲ ਡੀ ਕਾਕ ਵਿਸ਼ਵ ਕੱਪ 'ਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਸੌਰਵ ਗਾਂਗੁਲੀ, ਮੈਥਿਊ ਹੇਡਨ ਅਤੇ ਡੇਵਿਡ ਵਾਰਨਰ ਦੇ ਕਲੱਬ 'ਚ ਸ਼ਾਮਲ ਹੋ ਗਿਆ ਹੈ। ਡੀ ਕਾਕ ਦੇ ਰਿਕਾਰਡ ਵੇਖੋ -
ਕਵਿੰਟਨ ਡੀ ਕਾਕ
2015 ਵਿਸ਼ਵ ਕੱਪ ਵਿੱਚ 0 ਸੈਂਕੜੇ
2019 ਵਿਸ਼ਵ ਕੱਪ ਵਿੱਚ 0 ਸੈਂਕੜੇ
2023 ਵਿਸ਼ਵ ਕੱਪ ਵਿੱਚ 3 ਸੈਂਕੜੇ (ਹੁਣ ਤੱਕ)
ਇਹ ਵੀ ਪੜ੍ਹੋ : ਸਰਬਜੋਤ ਨੇ ਕਾਂਸੀ ਦੇ ਤਗਮੇ ਨਾਲ ਭਾਰਤ ਲਈ ਪੈਰਿਸ ਓਲੰਪਿਕ ਲਈ ਅੱਠਵਾਂ ਕੋਟਾ ਬਣਾਇਆ ਯਕੀਨੀ
ਇਕ ਵਿਸ਼ਵ ਕੱਪ ਐਡੀਸ਼ਨ ਵਿੱਚ ਸਭ ਤੋਂ ਵੱਧ ਸੈਂਕੜੇ
5 - ਰੋਹਿਤ ਸ਼ਰਮਾ (2019)
4 - ਕੁਮਾਰ ਸੰਗਾਕਾਰਾ (2015)
3 - ਮਾਰਕ ਵਾ (1996)
3 - ਸੌਰਵ ਗਾਂਗੁਲੀ (2003)
3 - ਮੈਥਿਊ ਹੇਡਨ (2007)
3 - ਡੇਵਿਡ ਵਾਰਨਰ (2019)
3* - ਕੁਇੰਟਨ ਡੀ ਕਾਕ (2023)
* ਇੱਕੋ ਵਿਸ਼ਵ ਕੱਪ ਐਡੀਸ਼ਨ ਵਿੱਚ ਦੋ (ਜਾਂ ਵੱਧ) ਸੈਂਕੜੇ ਲਗਾਉਣ ਵਾਲੇ ਦੱਖਣੀ ਅਫਰੀਕੀ ਬੱਲੇਬਾਜ਼ ਏਬੀ ਡੀਵਿਲੀਅਰਸ (2011 ਵਿੱਚ ਦੋ) ਸਨ।
ਇਹ ਵੀ ਪੜ੍ਹੋ : ਏਸ਼ੀਅਨ ਪੈਰਾ ਗੇਮਜ਼ : ਪੁਰਸ਼ਾਂ ਦੀ ਉੱਚੀ ਛਾਲ ਵਿੱਚ ਨਿਸ਼ਾਦ ਕੁਮਾਰ ਨੇ ਜਿੱਤਿਆ ਸੋਨ ਤਮਗ਼ਾ
ਦੱਖਣੀ ਅਫਰੀਕਾ ਲਈ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਸੈਂਕੜੇ
4- ਏਬੀ ਡਿਵਿਲੀਅਰਸ
3 - ਕਵਿੰਟਨ ਡੀ ਕਾਕ
2 - ਹਰਸ਼ਲ ਗਿਬਸ
2- ਹਾਸ਼ਿਮ ਅਮਲਾ
2- ਫਾਫ ਡੂ ਪਲੇਸਿਸ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ