ਟੀ20 ਕ੍ਰਿਕਟ ਦਾ ਰੋਮਾਂਚ ਖਤਮ ਕਰ ਰਹੇ ਹਨ ਮੌਜੂਦਾ ਸਲਾਮੀ ਬੱਲੇਬਾਜ਼ : ਗੇਲ

Saturday, Nov 27, 2021 - 12:31 AM (IST)

ਟੀ20 ਕ੍ਰਿਕਟ ਦਾ ਰੋਮਾਂਚ ਖਤਮ ਕਰ ਰਹੇ ਹਨ ਮੌਜੂਦਾ ਸਲਾਮੀ ਬੱਲੇਬਾਜ਼ : ਗੇਲ

ਆਬੂ ਧਾਬੀ- ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਨੇ ਮੌਜੂਦਾ ਸਮੇਂ ਦੇ ਸਲਾਮੀ ਬੱਲੇਬਾਜ਼ਾਂ ਦੀ ਆਲੋਚਨਾ ਕੀਤੀ ਕਿ ਉਹ ਟੀ-20 ਕ੍ਰਿਕਟ ਵਿਚ ਪਾਵਰ ਪਲੇਅ 'ਚ ਸਾਵਧਾਨੀ ਵਾਲਾ ਰਵੱਈਆ ਅਪਣਾ ਕੇ ਇਸ ਸਵਰੂਪ ਦੇ ਰੋਮਾਂਚ ਨੂੰ ਖਤਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਟੀ-10 ਧਮਾਕੇਦਾਰ ਬੱਲੇਬਾਜ਼ੀ 'ਚ ਨਵੇਂ ਮਾਪਦੰਡ ਸਥਾਪਤ ਕਰ ਰਿਹਾ ਹੈ। 

ਇਹ ਖ਼ਬਰ ਪੜ੍ਹੋ- ਅਈਅਰ ਨੇ ਨਿਊਜ਼ੀਲੈਂਡ ਵਿਰੁੱਧ ਡੈਬਿਊ 'ਚ ਲਗਾਇਆ ਸੈਂਕੜਾ, ਬਣਾਇਆ ਇਹ ਰਿਕਾਰਡ

PunjabKesari

ਗੇਲ ਨੇ ਬਿਆਨ ਵਿਚ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਟੀ-10 ਕ੍ਰਿਕਟ ਦੀ ਤਰ੍ਹਾਂ ਹੀ ਟੀ-20 ਕ੍ਰਿਕਟ ਸ਼ੁਰੂ ਹੋਇਆ ਸੀ। ਪਹਿਲੇ ਓਵਰ ਤੋਂ ਹੀ ਬੱਲੇਬਾਜ਼ ਧਮਾਕੇਦਾਰ ਬੱਲੇਬਾਜ਼ੀ ਸ਼ੁਰੂ ਕਰ ਦਿੰਦੇ ਸਨ ਪਰ ਟੀ-20 ਕ੍ਰਿਕਟ ਅਚਾਨਕ ਨਾਲ ਹੌਲੀ ਹੋ ਗਿਆ ਤੇ ਹੁਣ ਟੀ-10 ਕ੍ਰਿਕਟ ਨੇ ਕੁਝ ਮਾਪਦੰਡ ਸਥਾਪਤ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਟੀ-20 ਕ੍ਰਿਕਟ ਵਿਚ ਮਨੋਰੰਜਨ ਨੂੰ ਖਤਮ ਕਰ ਰਹੇ ਹਨ ਕਿਉਂਕਿ ਪਹਿਲੇ 6 ਓਵਰਾਂ ਵਿਚ ਅਸੀਂ ਬਤੌਰ ਸਲਾਮੀ ਬੱਲੇਬਾਜ਼ ਕਾਫੀ ਦੌੜਾਂ ਜੋੜ ਸਕਦੇ ਹਾਂ ਪਰ ਖਿਡਾਰੀ ਆਪਣਾ ਸਮਾਂ ਲੈ ਰਹੇ ਹਨ।

ਇਹ ਖ਼ਬਰ ਪੜ੍ਹੋ- BAN v PAK : ਪਹਿਲੇ ਦਿਨ ਦੀ ਖੇਡ ਖਤਮ, ਬੰਗਲਾਦੇਸ਼ ਦਾ ਸਕੋਰ 253/4

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News