ਇੰਗਲੈਂਡ ਤੇ ਸਕਾਟਲੈਂਡ ਦੇ ਸੀਮਤ ਓਵਰਾਂ ਦੇ ਦੌਰੇ ’ਤੇ ਨਹੀਂ ਜਾਵੇਗਾ ਕਮਿੰਸ

Tuesday, Jul 16, 2024 - 08:13 PM (IST)

ਇੰਗਲੈਂਡ ਤੇ ਸਕਾਟਲੈਂਡ ਦੇ ਸੀਮਤ ਓਵਰਾਂ ਦੇ ਦੌਰੇ ’ਤੇ ਨਹੀਂ ਜਾਵੇਗਾ ਕਮਿੰਸ

ਮੈਲਬੋਰਨ– ਵਿਸ਼ਵ ਕੱਪ ਜੇਤੂ ਕਪਤਾਨ ਪੈਟ ਕਮਿੰਸ ਕਾਰਜਭਾਰ ਪ੍ਰਬੰਧਨ ਦੇ ਤਹਿਤ ਆਸਟ੍ਰੇਲੀਅਨ ਕ੍ਰਿਕਟ ਟੀਮ ਦੇ ਆਗਾਮੀ ਇੰਗਲੈਂਡ ਦੌਰੇ ’ਤੇ ਨਹੀਂ ਜਾਵੇਗਾ ਜਦਕਿ ਮਿਸ਼ੇਲ ਸਟਾਰਕ ਟੀ-20 ਲੜੀ ਨਹੀਂ ਖੇਡੇਗਾ। ਆਸਟ੍ਰੇਲੀਆ ਨੂੰ ਸਤੰਬਰ ਵਿਚ ਸਕਾਟਲੈਂਡ ਵਿਰੁੱਧ 3 ਟੀ-20 ਤੇ ਇੰਗਲੈਂਡ ਵਿਰੁੱਧ 5 ਵਨ ਡੇ ਮੈਚ ਖੇਡਣੇ ਹਨ। ਮਿਸ਼ੇਲ ਮਾਰਸ਼ ਟੀਮ ਦਾ ਕਪਤਾਨ ਹੋਵੇਗਾ। ਨੌਜਵਾਨ ਬੱਲੇਬਾਜ਼ ਜੈਕ ਫ੍ਰੇਜ਼ਰ ਮੈਕਗਰਗ ਨੂੰ ਵਨ ਡੇ ਤੇ ਟੀ-20 ਦੋਵੇਂ ਟੀਮਾਂ ਵਿਚ ਜਗ੍ਹਾ ਮਿਲੀ ਹੈ।


author

Tarsem Singh

Content Editor

Related News