CSK vs RCB : 5ਵੀਂ ਹਾਰ ਤੋਂ ਬਾਅਦ ਧੋਨੀ ਨੇ ਕਿਹਾ, ''ਬੱਲੇਬਾਜ਼ੀ ਚਿੰਤਾ ਦਾ ਵਿਸ਼ਾ ਹੈ''

10/11/2020 12:39:31 AM

ਅਬੂਧਾਬੀ - ਚੇੱਨਈ ਸੁਪਰ ਕਿੰਗਸ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇਸ ਸੀਜ਼ਨ ਵਿਚ ਲਗਾਤਾਰ 6ਵੀਂ ਵਾਰ ਹਾਰ ਤੋਂ ਬਾਅਦ ਬੱਲੇਬਾਜ਼ਾਂ ਦੇ ਪ੍ਰਤੀ ਨਿਰਾਸ਼ਾ ਵਿਅਕਤ ਕੀਤੀ। ਉਨ੍ਹਾਂ ਨੇ ਸਾਫ ਆਖਿਆ ਕਿ ਅਸੀਂ ਯੋਜਨਾਵਾਂ 'ਤੇ ਨਹੀਂ ਚੱਲ ਰਹੇ ਹਾਂ। ਧੋਨੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਦ ਅਸੀਂ ਗੇਂਦਬਾਜ਼ੀ ਕਰ ਰਹੇ ਸੀ ਤਾਂ ਆਖਰੀ 4 ਓਵਰਾਂ ਵਿਚ ਅਸੀਂ ਯੋਜਨਾ ਮੁਤਾਬਕ ਨਾ ਚੱਲ ਸਕੇ। ਇਸ ਤੋਂ ਪਹਿਲਾਂ ਦੇ ਓਵਰਾਂ ਦੀ ਗੱਲ ਕੀਤੀ ਜਾਵੇ ਤਾਂ ਗੇਂਦਬਾਜ਼ਾਂ ਨੇ ਚੰਗਾ ਕੰਮ ਕੀਤਾ ਸੀ। ਸਾਨੂੰ ਇਥੇ ਚੰਗੇ ਤਰੀਕੇ ਤੋਂ ਉਪਰ ਆਉਣ ਦੀ ਜ਼ਰੂਰਤ ਸੀ ਜੋ ਅਸੀਂ ਨਾ ਕਰ ਪਾਏ।

ਧੋਨੀ ਨੇ ਅੱਗੇ ਆਖਿਆ ਕਿ ਟੀਮ ਲਈ ਬੱਲੇਬਾਜ਼ੀ ਇਕ ਚਿੰਤਾ ਦਾ ਵਿਸ਼ਾ ਰਿਹਾ ਹੈ ਅਤੇ ਅੱਜ ਵੀ ਸਪੱਸ਼ਟ ਹੈ। ਸਾਨੂੰ ਇਸ ਦੇ ਬਾਰੇ ਵਿਚ ਕੁਝ ਕਰਨ ਦੀ ਜ਼ਰੂਰਤ ਹੈ। ਅਸੀਂ ਇਸ ਨੂੰ ਚਾਲੂ ਨਹੀਂ ਰੱਖ ਸਕਦੇ। ਇਹੀ ਗੱਲ ਵਾਰ-ਵਾਰ ਹੋ ਰਹੀ ਹੈ। ਹਾਲਾਂਕਿ ਹਾਲਾਤ ਥੋੜੇ ਅਲੱਗ ਹੁੰਦੇ ਹਨ। ਹੁਣ ਮੈਨੂੰ ਲੱਗਦਾ ਹੈ ਕਿ ਅਸੀਂ ਦੂਜੇ ਤਰੀਕੇ ਨਾਲ ਖੇਡਣ ਲਈ ਬਿਹਤਰ ਹਾਂ- ਜਿਵੇਂ ਸ਼ਾਟ ਖੇਡੋ ਅਤੇ ਭਾਂਵੇ ਹੀ ਤੁਸੀਂ ਬਾਹਰ ਨਿਕਲ ਜਾਓ।

ਧੋਨੀ ਨੇ ਅੱਗੇ ਆਖਿਆ ਕਿ ਅਸੀਂ 15ਵੇਂ ਅਤੇ 16ਵੇਂ ਓਵਰ ਤੋਂ ਬਾਅਦ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ 'ਤੇ ਬਹੁਤ ਦਬਾਅ ਪਾਉਂਦੇ ਹਾਂ। ਸਾਡੀ ਬੱਲੇਬਾਜ਼ੀ ਵਿਚ ਥੋੜ੍ਹੀ ਕਮੀ ਹੈ, ਪਰ ਤੁਸੀਂ ਪਹਿਲੇ 6 ਓਵਰ ਵਿਚ ਚੰਗਾ ਕਰਦੇ ਹੋ ਤਾਂ ਤੁਸੀਂ ਦੂਜੇ ਬੱਲੇਬਾਜ਼ਾਂ ਨੂੰ ਆਤਮ-ਵਿਸ਼ਵਾਸ ਦੇ ਕੇ ਜਾਂਦੇ ਹੋ। ਆਖਿਰ ਉਨ੍ਹਾਂ ਦੀ ਆਪਣੀ ਯੋਜਨਾ ਹੁੰਦੀ ਹੈ ਕਿ ਕਿਵੇਂ ਖੇਡਣਾ ਹੈ। ਅਸੀਂ 6-14 ਓਵਰਾਂ ਵਿਚ ਗੇਂਦਬਾਜ਼ੀ ਲਈ ਅਨੁਕੂਲ ਅਤੇ ਯੋਜਨਾ ਨਹੀਂ ਬਣਾ ਪਾਏ ਹਨ।


Khushdeep Jassi

Content Editor

Related News