CSK vs LSG : ਧੋਨੀ ਨੇ ਪਹਿਲੀ ਹੀ ਗੇਦ ''ਚ ਜੜਿਆ ਛੱਕਾ, ਬਣਾ ਦਿੱਤਾ ਇਹ ਵੱਡਾ ਰਿਕਾਰਡ

04/01/2022 11:49:45 AM

ਸਪੋਰਟਸ ਡੈਸਕ- ਲਖਨਊ ਸੁਪਰ ਜਾਇੰਟਸ ਵਿਰੁੱਧ ਚੇਨਈ ਸੁਪਰ ਕਿੰਗਜ਼ ਦੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਜਿਵੇਂ ਹੀ ਬੱਲੇਬਾਜ਼ੀ ਆਏ ਉਨ੍ਹਾਂ ਨੇ ਆਪਣੇ ਨਾਂ ਇਕ ਰਿਕਾਰਡ ਦਰਜ ਕੀਤਾ। ਧੋਨੀ ਨੇ ਪਹਿਲੀ ਹੀ ਗੇਂਦ 'ਤੇ ਛੱਕਾ ਜੜ ਦਿੱਤਾ ਤੇ ਇਸ ਤੋਂ ਬਾਅਦ ਅਗਲੀ ਹੀ ਗੇਂਦ 'ਤੇ ਚੌਕਾ ਲਾ ਦਿੱਤਾ। ਇਸ ਮੈਚ 'ਚ ਧੋਨੀ ਨੇ ਆਪਣੇ ਟੀ-20 ਕਰੀਅਰ 'ਚ 7000 ਦੌੜਾਂ ਪੂਰੀਆਂ ਕਰ ਲਈਆਂ । ਇਸ ਦੌਰਾਨ ਮਹਿੰਦਰ ਸਿੰਘ ਧੋਨੀ ਨੇ 16 ਦੌੜਾਂ ਦੀ ਅਜੇਤੂ ਪਾਰੀ ਖੇਡੀ। 

ਇਹ ਵੀ ਪੜ੍ਹੋ : CSK vs LSG : ਲਖਨਊ ਨੇ ਚੇਨਈ ਨੂੰ 6 ਵਿਕਟਾਂ ਨਾਲ ਹਰਾਇਆ
 
ਟੀ-20 ਫਾਰਮੈਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਕ੍ਰਿਸ ਗੇਲ ਪਹਿਲੇ ਨੰਬਰ 'ਤੇ ਹਨ। ਜਦਕਿ ਭਾਰਤੀ ਖਿਡਾਰੀਆਂ 'ਚ ਵਿਰਾਟ ਕੋਹਲੀ ਸਿਖਰ 'ਤੇ ਹਨ। ਧੋਨੀ ਲਖਨਊ ਦੇ ਖਿਲਾਫ 7ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ। ਇਸ ਦੌਰਾਨ ਉਸ ਨੇ 6 ਗੇਂਦਾਂ 'ਚ 2 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ ਅਜੇਤੂ 16 ਦੌੜਾਂ ਬਣਾਈਆਂ। ਧੋਨੀ ਨੇ ਇਹ ਦੌੜਾਂ ਚੇਨਈ ਸੁਪਰ ਕਿੰਗਜ਼, ਟੀਮ ਇੰਡੀਆ, ਪੁਣੇ ਸੁਪਰ ਜਾਇੰਟਸ ਅਤੇ ਝਾਰਖੰਡ ਲਈ ਖੇਡਦੇ ਹੋਏ ਬਣਾਈਆਂ। ਧੋਨੀ ਨੇ 349 ਮੈਚਾਂ 'ਚ 7001 ਦੌੜਾਂ ਬਣਾਈਆਂ ਹਨ।

ਜੇਕਰ ਟੀ-20 ਫਾਰਮੈਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਭਾਰਤੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਵਿਰਾਟ ਕੋਹਲੀ ਪਹਿਲੇ ਨੰਬਰ 'ਤੇ ਹਨ। ਉਸ ਨੇ ਹੁਣ ਤੱਕ 328 ਮੈਚਾਂ 'ਚ 10326 ਦੌੜਾਂ ਬਣਾਈਆਂ ਹਨ। ਇਸ ਦੌਰਾਨ ਕੋਹਲੀ ਨੇ 76 ਅਰਧ ਸੈਂਕੜੇ ਅਤੇ 5 ਸੈਂਕੜੇ ਲਗਾਏ। ਕੋਹਲੀ ਨੇ ਇਹ ਦੌੜਾਂ ਟੀਮ ਇੰਡੀਆ, ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਦਿੱਲੀ ਲਈ ਬਣਾਈਆਂ ਹਨ।

ਇਹ ਵੀ ਪੜ੍ਹੋ : IPL ਨੀਲਾਮੀ ਤੋਂ ਹਟਣ ਦਾ ਫ਼ੈਸਲਾ ਸਹੀ ਸੀ: ਸੈਮ ਕਰਨ

ਭਾਰਤੀ ਖਿਡਾਰੀਆਂ ਦੀ ਇਸ ਸੂਚੀ 'ਚ ਰੋਹਿਤ ਸ਼ਰਮਾ ਦੂਜੇ ਨੰਬਰ 'ਤੇ ਹਨ। ਰੋਹਿਤ ਨੇ ਟੀਮ ਇੰਡੀਆ, ਮੁੰਬਈ ਇੰਡੀਅਨਜ਼, ਮੁੰਬਈ ਅਤੇ ਡੇਕਨ ਚਾਰਜਜ਼ ਲਈ ਖੇਡਦੇ ਹੋਏ 9936 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 371 ਮੈਚ ਖੇਡੇ ਅਤੇ 69 ਅਰਧ ਸੈਂਕੜੇ ਲਗਾਏ। ਉਨ੍ਹਾਂ ਨੇ 6 ਸੈਂਕੜੇ ਵੀ ਲਗਾਏ ਹਨ। ਰੋਹਿਤ ਤੋਂ ਬਾਅਦ ਸ਼ਿਖਰ ਧਵਨ ਤੀਜੇ ਸਥਾਨ 'ਤੇ ਹਨ। ਧਵਨ ਨੇ 8818 ਦੌੜਾਂ ਬਣਾਈਆਂ ਹਨ। ਜਦਕਿ ਸੁਰੇਸ਼ ਰੈਨਾ ਨੇ 8654 ਦੌੜਾਂ ਬਣਾਈਆਂ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News