CSK vs KKR : IPL ਦੇ ਪਹਿਲੇ ਮੈਚ ''ਚ ਇਨ੍ਹਾਂ ਧਾਕੜ ਖਿਡਾਰੀਆਂ ''ਤੇ ਨਜ਼ਰਾਂ, ਬੇਸਬਰੀ ਨਾਲ ਹੋ ਰਿਹੈ ਇੰਤਜ਼ਾਰ

03/26/2022 3:42:50 PM

ਨਵੀਂ ਦਿੱਲੀ- ਆਈ. ਪੀ. ਐੱਲ. 2022 ਦਾ ਪਹਿਲਾ ਮੈਚ ਰਵਿੰਦਰ ਜਡੇਜਾ ਦੀ ਅਗਵਾਈ ਵਾਲੀ ਸੀ. ਐੱਸ. ਕੇ. ਤੇ ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਕੇ. ਕੇ. ਆਰ. ਦਰਮਿਆਨ ਹੋਵੇਗਾ। ਇਸ ਮੈਚ ਤੋਂ ਪਹਿਲਾਂ ਐੱਮ. ਐੱਸ. ਧੋਨੀ ਨੇ ਕਪਤਾਨੀ ਛੱਡਣ ਦਾ ਐਲਾਨ ਕੀਤਾ ਤੇ ਜਡੇਜਾ ਨੂੰ ਆਪਣਾ ਉੱਤਰਾਧਿਕਾਰੀ (ਨਵਾਂ ਕਪਤਾਨ) ਨਿਯੁਕਤ ਕਰ ਦਿੱਤਾ।

ਇਹ ਵੀ ਪੜ੍ਹੋ : CSK ਤੇ KKR ਦਰਮਿਆਨ ਮੈਚ ਨਾਲ ਹੋਵੇਗੀ IPL 2022 ਦੀ ਸ਼ੁਰੂਆਤ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ

ਆਈ. ਪੀ. ਐੱਲ.ਦੇ 15ਵੇਂ ਸੀਜ਼ਨ ਦੇ ਓਪਨਿੰਗ ਮੈਚ 'ਚ ਦੋਵੇਂ ਟੀਮਾਂ ਵਲੋਂ 5 ਖਿਡਾਰੀ ਅਜਿਹੇ ਹਨ ਜਿਨ੍ਹਾਂ 'ਤੇ ਫੈਨਜ਼ ਦੀਆਂ ਸਭ ਤੋਂ ਜ਼ਿਆਦਾ ਨਜ਼ਰਾਂ ਰਹਿਣਗੀਆਂ।

ਧੋਨੀ ਤੇ ਜਡੇਜਾ ਦੇ ਪ੍ਰਦਰਸ਼ਨ 'ਤੇ ਨਿਗਾਹਾਂ
ਆਈ. ਪੀ. ਐੱਲ. ਦੇ ਉਦਘਾਟਨੀ ਮੈਚ 'ਚ ਸਭ ਤੋਂ ਵੱਡਾ ਨਾਂ ਮਹਿੰਦਰ ਸਿੰਘ ਧੋਨੀ ਦਾ ਹੈ, ਜੋ ਪਹਿਲੀ ਵਾਰ ਚੇਨਈ ਦੇ ਲਈ ਬਗ਼ੈਰ ਕਪਤਾਨੀ ਦੇ ਖੇਡਦੇ ਦਿਖਾਈ ਦੇਣਗੇ। ਇਸ ਤੋਂ ਪਹਿਲਾਂ ਧੋਨੀ ਪੁਣੇ ਵਾਰੀਅਰਸ ਇੰਡੀਆ ਲਈ ਬਗ਼ੈਰ ਕਪਤਾਨ ਦੀ ਹੈਸੀਅਤ ਤੋਂ ਖੇਡ ਚੁੱਕੇ ਹਨ। ਉਦੋਂ ਉਨ੍ਹਾਂ ਦੇ ਕਪਤਾਨ ਸਟੀਵ ਸਮਿਥ ਸਨ। ਮੌਜੂਦਾ ਸੀਜ਼ਨ 'ਚ ਧੋਨੀ ਬਿਨਾ ਦਬਾਅ ਦੇ ਖੇਡਣਗੇ ਤਾਂ ਉਹ ਹੋਰ ਵੀ ਖ਼ਤਰਨਾਕ ਹੋ ਸਕਦੇ ਹਨ।

ਇਹ ਵੀ ਪੜ੍ਹੋ : IPL 2022 : ਮੈਚ ਤੋਂ ਪਹਿਲਾਂ ਬੋਲੇ ਉਮੇਸ਼ ਯਾਦਵ, ਇਸ ਦੇ ਲਈ KKR ਦਾ ਸ਼ੁਕਰਗੁਜ਼ਾਰ ਹਾਂ

ਰਵਿੰਦਰ ਜਡੇਜਾ ਪਹਿਲੀ ਵਾਰ ਕਰਨਗੇ ਕਪਤਾਨੀ
ਧੋਨੀ ਦੇ ਇਲਾਵਾ ਰਵਿੰਦਰ ਜਡੇਜਾ ਤੇ ਸ਼੍ਰੇਅਸ ਅਈਅਰ 'ਤੇ ਖ਼ਾਸ ਨਜ਼ਰਾਂ ਰਹਿਣਗੀਆਂ, ਕਿਉਂਕਿ ਇਹ ਦੋਵੇਂ ਟੀਮਾਂ ਲਈ ਪਹਿਲੀ ਵਾਰ ਕਪਤਾਨੀ ਕਰਦੇ ਦਿਸਣਗੇ। ਜਡੇਜਾ ਨੇ ਆਪਣੇ ਕਰੀਅਰ 'ਚ ਕਦੀ ਕਪਤਾਨੀ ਨਹੀਂ ਕੀਤੀ ਹੈ। ਉਹ ਪਹਿਲੀ ਵਾਰ ਇਕ ਕਪਤਾਨ ਦੇ ਤੌਰ 'ਤੇ ਨਜ਼ਰ ਆਉਣਗੇ। ਜਡੇਜਾ ਟੀਮ ਨੂੰ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵੇਂ ਡਿਪਾਰਟਮੈਂਟ 'ਚ ਮਜ਼ਬੂਤੀ ਦਿੰਦੇ ਹਨ। ਪਿਛਲੇ ਸੀਜ਼ਨ 'ਚ ਉਨ੍ਹਾਂ ਨੇ ਇਕ ਹੀ ਓਵਰ 'ਚ 5 ਛੱਕੇ ਲਗਾਉਂਦੇ ਹੋਏ 37 ਦੌੜਾਂ ਬਣਾਉਣ ਦਾ ਰਿਕਾਰਡ ਬਣਾਇਆ ਸੀ।

ਕੋਲਕਾਤਾ ਦੇ ਕਪਤਾਨ ਸ਼੍ਰੇਅਸ ਅਈਅਰ ਇਸ ਤੋਂ ਪਹਿਲਾਂ ਦਿੱਲੀ ਕੈਪੀਟਲਸ ਦੀ ਅਗਵਾਈ ਕਰ ਚੁੱਕੇ ਹਨ। ਅਜਿਹੇ 'ਚ ਉਨ੍ਹਾਂ ਕੋਲ ਕਪਤਾਨੀ ਦਾ ਤਜਰਬਾ ਹੈ। ਬੈਟਿੰਗ 'ਚ ਵੀ ਉਹ ਪਿਛਲੇ ਕੁਝ ਸਮੇਂ ਤੋਂ ਸ਼ਾਨਦਾਰ ਫਾਰਮ 'ਚ ਹਨ। ਅਜਿਹੇ 'ਚ ਉਨ੍ਹਾਂ ਦਾ ਬੱਲਾ ਵੀ ਖ਼ੂਬ ਦੌੜਾਂ ਬਣਾਉਂਦਾ ਹੈ। ਅਈਅਰ ਆਈ. ਪੀ. ਐੱਲ. ਦੇ ਸਫਲ ਕਪਤਾਨ ਹਨ। ਉਨ੍ਹਾਂ ਨੇ 2020 'ਚ ਦਿੱਲੀ ਨੂੰ ਉਪ ਜੇਤੂ ਬਣਾਇਆ ਸੀ।

ਇਹ ਵੀ ਪੜ੍ਹੋ : BCCI ਨੇ ਰੱਖਿਆ 6 ਟੀਮਾਂ ਦੀ ਮਹਿਲਾ IPL ਦਾ ਪ੍ਰਸਤਾਵ, ਸ਼ੁਰੂਆਤ ਅਗਲੇ ਸਾਲ ਤੋਂ

ਗਾਇਕਵਾੜ ਤੇ ਵੈਂਕਟੇਸ਼ 'ਤੇ ਵੀ ਨਜ਼ਰਾਂ
ਪਹਿਲੇ ਮੈਚ 'ਚ ਰੁਤੂਰਾਜ ਗਾਇਕਵਾੜ ਤੇ ਵੈਂਕਟੇਸ਼ ਅਈਅਰ ਜਿਹੇ ਯੁਵਾ ਖਿਡਾਰੀਆਂ 'ਤੇ ਵੀ ਸਾਰਿਆਂ ਦੀਆਂ ਨਿਗਾਹਾਂ ਹੋਣਗੀਆਂ। ਰੁਤੂਰਾਜ ਪਿਛਲੇ ਸੀਜ਼ਨ 'ਚ ਆਰੇਂਜ ਕੈਪ ਜੇਤੂ ਰਹੇ ਸਨ। ਉਨ੍ਹਾਂ ਨੇ 2021 'ਚ ਸਭ ਤੋਂ ਜ਼ਿਆਦਾ 635 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਨ੍ਹਾਂ ਨੇ ਇਕ ਸੈਂਕੜਾ ਵੀ ਲਾਇਆ ਸੀ। ਦੂਜੇ ਪਾਸੇ ਤੇਜ਼ ਗੇਂਦਬਾਜ਼ ਆਲਰਾਊਂਡਰ ਵੈਂਕਟੇਸ਼ ਨੇ ਵੀ ਪਿਛਲੇ ਸੀਜ਼ਨ ਦੇ ਦੂਜੇ ਹਾਫ਼ 'ਚ ਬੱਲੇ ਨਾਲ ਕਮਾਲ ਦਿਖਾਇਆ ਸੀ। ਉਨ੍ਹਾਂ ਨੇ 2021 ਸੀਜ਼ਨ 'ਚ 370 ਦੌੜਾਂ ਜੋੜੀਆਂ। ਫਾਈਨਲ 'ਚ ਵੀ ਵੈਂਕਟੇਸ਼ ਨੇ ਚੇਨਈ ਦੇ ਖ਼ਿਲਾਫ਼ ਅਰਧ ਸੈਂਕੜਾ ਲਾਇਆ ਸੀ। ਉਨ੍ਹਾਂ ਨੇ 32 ਗੇਂਦਾਂ 'ਤੇ 50 ਦੌੜਾਂ ਜੋੜੀਆਂ ਸਨ। ਵੈਂਕਟੇਸ਼ ਤੇ ਗਾਇਕਵਾੜ ਦੀਆਂ ਨਜ਼ਰਾਂ ਵੀ ਇਸੇ ਸਾਲ ਆਸਟਰੇਲੀਆ 'ਚ ਹੋਣ ਵਾਲੇ ਟੀ-20 ਵਰਲਡ ਕੱਪ 'ਤੇ ਰਹਿਣਗੀਆਂ ਕਿਉਂਕਿ ਇਹ ਦੋਵੇਂ ਟੀਮਾਂ ਭਾਰਤੀ ਕ੍ਰਿਕਟ ਟੀਮ 'ਚ ਜਗ੍ਹਾ ਬਣਾਉਣ ਦੀਆਂ ਮਜ਼ਬੂਤ ਦਾਅਵੇਦਾਰ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


Tarsem Singh

Content Editor

Related News