ਕ੍ਰੋਏਸ਼ੀਆ ਦੀ ਰਾਸ਼ਟਪਤੀ ਕੋਲਿੰਡਾ ਦੀ ਬੇਟੀ ਫਿਗਰ ਸਕੇਟਿੰਗ ''ਚ ਹੈ ਮਾਸਟਰ
Sunday, Jul 15, 2018 - 02:37 AM (IST)

ਨਵੀਂ ਦਿੱਲੀ— ਕ੍ਰੋਏਸ਼ੀਆ ਦੀ ਟੀਮ ਨੇ ਜਿਸ ਤਰ੍ਹਾਂ ਹੀ ਫੀਫਾ ਵਿਸ਼ਵ ਕੱਪ ਫਾਈਨਲ 'ਚ ਪ੍ਰਵੇਸ਼ ਕੀਤਾ ਤਾ ਉਸਦੇ ਦੇਸ਼ ਦੀ ਰਾਸ਼ਟਰਪਤੀ ਕੋਲਿੰਡਾ ਗ੍ਰੇਬਰ ਕਿਤਾਰੋਵਿਕ ਚਰਚਾ 'ਚ ਆ ਗਈ ਹੈ। ਕੋਲਿੰਡਾ ਫੁੱਟਬਾਲ ਦੀ ਬਹੁਤ ਵੱਡੀ ਫੈਨ ਹੈ ਤੇ ਉਸਦੀ ਖੂਬਸੂਰਤੀ ਤੋਂ ਵੀ ਹਰ ਕਈ ਜਾਣੋ ਹੈ ਪਰ ਉਸ ਦੀ ਬੇਟੀ ਵੀ ਕਿਸੇ ਨਾਲੋ ਘੱਟ ਨਹੀਂ ਹੈ।
ਕੋਲਿੰਡਾ ਬੇਟੀ ਕੈਟਰੀਨਾ ਕਿਤਾਰੋਵਿਕ ਬਹੁਤ ਖੂਬਸੂਰਤ ਹੈ ਤੇ ਉਹ ਫਿੱਗਰ ਸਕੇਟਿੰਗ ਦੀ ਵੱਡੀ ਖਿਡਾਰੀ ਹੈ। ਉਹ ਸਕੇਟਿੰਗ 'ਚ ਜੂਨੀਅਰ ਨੈਸ਼ਨਲ ਚੈਂਪੀਅਨ ਹੈ। ਇਸ ਤੋਂ ਇਲਾਵਾ ਵੀ ਉਹ ਕਈ ਛੋਟੇ ਵੱਡੇ ਮੁਕਾਬਲੇ ਜਿੱਤ ਚੁੱਕੀ ਹੈ।
ਉਸਦੀ ਮਾਂ ਤੇ ਕ੍ਰੋਏਸ਼ੀਆ ਦੀ ਰਾਸ਼ਟਰਪਤੀ ਕੋਲਿੰਡਾ ਨੇ ਕਿਹਾ ਕਿ ਉਹ ਐਤਵਾਰ ਨੂੰ ਮਾਸਕੋ ਦੇ ਲੁਜਿਨੀਕੀ ਸਟੇਡੀਅਮ 'ਚ ਖੇਡੇ ਜਾਣ ਵਾਲੇ ਫੀਫਾ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚੇਗੀ।
ਕ੍ਰੋਏਸ਼ੀਆ ਨੇ ਬੁੱਧਵਾਰ ਇੰਗਲੈਂਡ ਨੂੰ ਦੂਜੇ ਸੈਮੀਫਾਈਨਲ 'ਚ 2-1 ਨਾਲ ਹਰਾ ਕੇ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਦੇ ਫਾਈਨਲ 'ਚ ਜਗ੍ਹਾਂ ਬਣਾਈ ਹੈ।