ਫੀਫਾ ਵਿਸ਼ਵ ਕੱਪ ਦੇ ਵਿਚਾਲੇ ਮੈਨਚੈਸਟਰ ਯੂਨਾਈਟਿਡ ਤੋਂ ਵੱਖ ਹੋਏ ਕ੍ਰਿਸਟੀਆਨੋ ਰੋਨਾਲਡੋ
Wednesday, Nov 23, 2022 - 12:15 PM (IST)

ਦੋਹਾ (ਕਤਰ)- ਫੁੱਟਬਾਲ ਦੇ ਵਿਸ਼ਵ ਪ੍ਰਸਿੱਧ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਨੇ ਫੀਫਾ ਵਿਸ਼ਵ ਕੱਪ 2022 ਦੇ ਦਰਮਿਆਨ ਮੈਨਚੈਸਟਰ ਯੂਨਾਈਟਿਡ ਕਲੱਬ ਨੂੰ ਛੱਡ ਦਿੱਤਾ ਹੈ। ਕਲੱਬ ਨਾਲ ਉਸ ਦਾ ਕਰਾਰ ਖਤਮ ਹੋ ਗਿਆ ਹੈ। ਕਲੱਬ ਦੇ ਇੱਕ ਮਾਲਕ ਨੇ ਖੁਲਾਸਾ ਕੀਤਾ, "ਸਟਾਰ ਖਿਡਾਰੀ ਨੇ ਤੁਰੰਤ ਪ੍ਰਭਾਵ ਨਾਲ ਮੈਨਚੈਸਟਰ ਯੂਨਾਈਟਿਡ ਛੱਡ ਦਿੱਤਾ ਹੈ।' ਉਸ ਨੇ ਕਲੱਬ ਨੂੰ ਵੇਚਣ ਦੀ ਗੱਲ ਵੀ ਕੀਤੀ।
ਕਲੱਬ ਦੇ ਅਮਰੀਕੀ ਮਾਲਕਾਂ ਦਾ ਕਹਿਣਾ ਹੈ ਕਿ ਉਹ ਕਲੱਬ ਨੂੰ ਵੇਚਣ ਲਈ ਤਿਆਰ ਹਨ ਅਤੇ ਗਲੇਜ਼ਰ ਪਰਿਵਾਰ ਨਾਲ 17 ਸਾਲਾਂ ਦਾ ਝਗੜਾ ਖਤਮ ਕਰ ਸਕਦੇ ਹਨ। ਰੋਨਾਲਡੋ ਪਿਛਲੇ ਸਾਲ ਮਾਨਚੈਸਟਰ ਯੂਨਾਈਟਿਡ ਨਾਲ ਜੁੜਿਆ ਸੀ। ਦੋਵਾਂ ਵਿਚਾਲੇ 216 ਕਰੋੜ ਰੁਪਏ ਦਾ ਸਮਝੌਤਾ ਹੋਇਆ ਸੀ। ਪਹਿਲਾਂ ਉਹ ਯੂਵੇਂਟਸ ਲਈ ਖੇਡਦਾ ਸੀ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਰੈਂਟ 'ਤੇ ਲਿਆ ਫਲੈਟ, ਕਿਰਾਇਆ ਜਾਣ ਹੋ ਜਾਵੋਗੇ ਹੈਰਾਨ
ਦਰਅਸਲ, ਪਿਛਲੇ ਕੁਝ ਦਿਨਾਂ ਤੋਂ ਪੁਰਤਗਾਲ ਦੇ ਸਟਾਰ ਫੁੱਟਬਾਲਰ ਰੋਨਾਲਡੋ ਅਤੇ ਇੰਗਲਿਸ਼ ਕਲੱਬ ਮੈਨਚੈਸਟਰ ਯੂਨਾਈਟਿਡ ਵਿਚਾਲੇ ਸਭ ਕੁਝ ਠੀਕ ਨਹੀਂ ਚੱਲ ਰਿਹਾ ਸੀ। 37 ਸਾਲਾ ਫੁੱਟਬਾਲਰ ਨੇ ਪਿਛਲੇ ਹਫਤੇ ਇਕ ਇੰਟਰਵਿਊ 'ਚ ਕਲੱਬ ਦੇ ਪ੍ਰਬੰਧਕ ਅਤੇ ਮੈਨੇਜਰ ਏਰਿਕ ਟੇਨ ਹਾਗ 'ਤੇ ਕਈ ਦੋਸ਼ ਲਗਾਏ ਸਨ। ਸਟਾਰ ਫੁੱਟਬਾਲਰ ਨੇ ਕਿਹਾ ਸੀ- 'ਕਲੱਬ ਦੇ ਕੁਝ ਲੋਕ ਮੈਨੂੰ ਹਟਾਉਣਾ ਚਾਹੁੰਦੇ ਹਨ।' ਰੋਨਾਲਡੋ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਮੈਨੇਜਰ ਹੇਗ 'ਤੇ ਮੈਚ ਦੌਰਾਨ ਖੁਦ ਨੂੰ ਉਕਸਾਉਣ ਦਾ ਦੋਸ਼ ਲਗਾਇਆ।
ਉਸ ਨੇ ਕਿਹਾ- 'ਹਾਗ ਨੇ ਮੈਨੂੰ ਪਿਛਲੇ ਮਹੀਨੇ 19 ਅਕਤੂਬਰ ਨੂੰ ਓਲਡ ਟ੍ਰੈਫਰਡ 'ਚ ਟੋਟਨਹੈਮ ਦੇ ਖਿਲਾਫ ਖੇਡੇ ਗਏ ਮੈਚ 'ਚ ਉਕਸਾਇਆ ਸੀ।' ਉਹ ਇੱਥੇ ਹੀ ਨਹੀਂ ਰੁਕਿਆ ... ਅਤੇ ਕਿਹਾ- 'ਮੈਨੂੰ ਲੱਗਦਾ ਹੈ ਕਿ ਉਸਨੇ ਇਹ ਜਾਣ ਬੁੱਝ ਕੇ ਕੀਤਾ ਹੈ। ਮੈਨੂੰ ਗੁੱਸਾ ਮਹਿਸੂਸ ਹੋ ਰਿਹਾ ਸੀ। ਮੈਂ ਉਸਦੀ ਇੱਜ਼ਤ ਨਹੀਂ ਕਰਦਾ ਕਿਉਂਕਿ ਉਹ ਮੇਰੀ ਇੱਜ਼ਤ ਨਹੀਂ ਕਰਦਾ।
ਰੈੱਡ ਡੇਵਿਲਸ ਦੇ ਨਾਲ ਆਪਸੀ ਸਮਝੌਤੇ 'ਤੇ ਪਹੁੰਚਣ ਤੋਂ ਬਾਅਦ ਰੋਨਾਲਡੋ ਤੁਰੰਤ ਮੈਨਚੈਸਟਰ ਯੂਨਾਈਟਿਡ ਨੂੰ ਛੱਡ ਦੇਣਗੇ। ਪੁਰਤਗਾਲੀ ਸੁਪਰਸਟਾਰ ਵਰਤਮਾਨ 'ਚ ਕਤਰ 'ਚ 2022 ਫੀਫਾ ਵਿਸ਼ਵ ਕੱਪ 'ਚ ਹਿੱਸਾ ਲੈ ਰਹੇ ਹਨ ਜਿੱਥੇ ਉਸ ਦੀ ਟੀਮ ਵੀਰਵਾਰ ਨੂੰ ਘਾਣਾ ਦੇ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਟ ਕਰਕੇ ਦਿਓ ਜਵਾਬ।