ਯੁਵੇਂਟਸ ਨੇ ਇੰਟਰ ਮਿਲਾਨ ਨੂੰ ਹਰਾਇਆ, ਅਟਲਾਂਟਾ ਨੇ ਚੈਂਪੀਅਨਜ਼ ਲੀਗ ਲਈ ਕੀਤਾ ਕੁਲਾਲੀਫ਼ਾਈ

Sunday, May 16, 2021 - 12:12 PM (IST)

ਯੁਵੇਂਟਸ ਨੇ ਇੰਟਰ ਮਿਲਾਨ ਨੂੰ ਹਰਾਇਆ, ਅਟਲਾਂਟਾ ਨੇ ਚੈਂਪੀਅਨਜ਼ ਲੀਗ ਲਈ ਕੀਤਾ ਕੁਲਾਲੀਫ਼ਾਈ

ਰੋਮ— ਯੂਵੇਂਟਸ ਨੇ ਸਿਰੀ ਏ ਫ਼ੁੱਟਬਾਲ ਟੂਰਨਾਮੈਂਟ ਦੇ ਚੈਂਪੀਅਨ ਇੰਟਰ ਮਿਲਾਨ ਨੂੰ 3-2 ਨਾਲ ਹਰਾ ਕੇ ਚੈਂਪੀਅਨਜ਼ ਲੀਗ ਲਈ ਕੁਆਲੀਫ਼ਾਈ ਕਰਨ ਦੀ ਉਮੀਦ ਨੂੰ ਜਿਊਂਦਾ ਰਖਿਆ ਹੈ ਜਦਕਿ ਅਟਲਾਂਟਾ ਨੇ ਜਿਨੋਆ ਨੂੰ ਹਰਾ ਕੇ ਯੂਰਪ ਦੀ ਚੋਟੀ ਦੇ ਕਲੱਬ ਪ੍ਰਤੀਯੋਗਿਤਾ ’ਚ ਜਗ੍ਹਾ ਪੱਕੀ ਕੀਤੀ। ਅਟਲਾਂਟਾ ਨੇ ਜਿਨੋਆ ਨੂੰ 4-3 ਨਾਲ ਹਰਾ ਕੇ ਦੂਜੇ ਸਥਾਨ ’ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ ਤੇ ਟੀਮ ਦਾ ਚੋਟੀ ਦੇ ਚਾਰ ’ਚ ਜਗ੍ਹਾ ਬਣਾਉਣ ਵੀ ਤੈਅ ਹੋ ਗਿਆ ਹੈ।

ਇੰਟਰ ਮਿਲਾਨ ਖ਼ਿਲਾਫ਼ ਯੂਵੇਂਟਸ ਵੱਲੋਂ ਯੁਆਨ ਕੁਆਡ੍ਰੇਡੋ ਨੇ ਦੋ ਗੋਲ ਦੋਗ ਦਾਗ਼ੇ ਜਦਕਿ ਹੋਰ ਗੋਲ ਕ੍ਰਿਸਟੀਆਾਨੋ ਰੋਨਾਲਡੋ ਨੇ ਕੀਤਾ। ਇੰਟਰ ਵੱਲੋਂ ਰੋਮੇਲੂ ਲੁਕਾਕੂ ਨੇ ਗੋਲ ਦਾਗਿਆ ਜਦਕਿ ਜਾਰਜੀਆ ਚੀਲਿਨੀ ਨੇ ਆਤਮਘਾਤੀ ਗੋਲ ਕੀਤਾ। ਇਸ ਜਿੱਤ ਨਾਲ ਯੁਵੇਂਟਸ ਦੀ ਟੀਮ ਚੌਥੇ ਸਥਾਨ ’ਤੇ ਪਹੁੰਚ ਗਈ ਹੈ। ਟੀਮ ਨੂੰ ਆਪਣਾ ਆਖ਼ਰੀ ਮੁਕਾਬਲਾ ਅਗਲੇ ਹਫ਼ਤੇ ਦੇ ਅੰਤ ’ਚ ਬੋਲੋਗਨਾ ਖ਼ਿਲਾਫ਼ ਖੇਡਣਾ ਹੈ। ਨੇਪੋਲੀ ਦੀ ਟੀਮ ਯੁਵੇਂਟਸ ਤੋਂ ਦੋ ਅੰਕ ਪਿੱਛੇ ਹਨ ਪਰ ਉਸ ਨੂੰ ਦੋ ਮੈਚ ਖੇਡਣੇ ਹਨ। ਦਿਨ ਦੇ ਹੋਰ ਮੈਚਾਂ ’ਚ ਰੋਮਾ ਨੇ ਲਾਜੀਓ ਨੂੰ 2-0 ਨਾਲ ਹਰਾਇਆ।


author

Tarsem Singh

Content Editor

Related News