ਜਬਰ-ਜ਼ਨਾਹ ਦੇ ਦੋਸ਼ਾਂ ਨਾਲ ''ਸ਼ਮਰਸ਼ਾਰ'' ਸਨ ਰੋਨਾਲਡੋ

09/17/2019 12:34:13 PM

ਲੰਡਨ— ਯੁਵੇਂਟਸ ਦੇ ਸਟਾਰ ਕ੍ਰਿਸਟੀਆਨੋ ਰੋਨਾਲਡੋ ਨੇ ਸਵੀਕਾਰ ਕੀਤਾ ਹੈ ਕਿ ਉਹ ਉਸ ਸਮੇਂ 'ਸ਼ਰਮਸ਼ਾਰ' ਮਹਿਸੂਸ ਕਰ ਰਹੇ ਸਨ ਅਤੇ ਆਪਣੇ ਪਰਿਵਾਰ ਨੂੰ ਇਨ੍ਹਾਂ ਦੋਸ਼ਾਂ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਜਦੋਂ ਉਨ੍ਹਾਂ 'ਤੇ ਦੋਸ਼ ਲੱਗਾ ਕਿ ਉਨ੍ਹਾਂ ਅਮਰੀਕਾ 'ਚ ਇਕ ਮਹਿਲਾ ਦਾ ਜਬਰ-ਜ਼ਨਾਹ ਕੀਤਾ ਹੈ। ਰੋਨਾਲਡੋ 'ਤੇ ਜੂਨ 2009 'ਚ ਕੈਥਰੀਨ ਮੇਯੋਰਗਾ ਨੇ ਲਾਸ ਵੇਗਾਸ ਦੇ ਹੋਟਲ 'ਚ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ।

PunjabKesari

ਪੰਜ ਵਾਰ ਦੇ ਚੈਂਪੀਅਨਸ ਲੀਗ ਦੇ ਜੇਤੂ ਪੁਰਤਗਾਲ ਦੇ ਇਸ ਫਾਰਵਰਡ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ।  10 ਸਾਲ ਪਹਿਲਾਂ ਇਸ ਮਾਮਲੇ ਦੀ ਜਾਂਚ ਨੂੰ ਬੰਦ ਕਰ ਦਿੱਤਾ ਗਿਆ ਸੀ। ਅਗਸਤ 2018 'ਚ ਇਸ ਮਾਮਲੇ ਨੂੰ ਜਾਂਚ ਲਈ ਦੁਬਾਰਾ ਖੋਲ੍ਹਿਆ ਗਿਆ ਜਿਸ ਤੋਂ ਬਾਅਦ ਸਤੰਬਰ 'ਚ ਕੈਥਰੀਨ ਨੇ ਦੀਵਾਨੀ ਮਾਮਲਾ ਦਾਇਰ ਕਰਾਇਆ ਅਤੇ ਉਹ ਜਾਣਕਾਰੀਆਂ ਦੇਣ ਦੀ ਪੇਸ਼ਕਸ਼ ਕੀਤੀ ਜੋ ਉਨ੍ਹਾਂ ਨੇ ਪਹਿਲਾਂ ਸਾਂਝੀਆਂ ਨਹੀਂ ਕੀਤੀਆਂ ਸਨ। ਇਸਤਗਾਸਾ ਨੇ ਹਾਲਾਂਕਿ ਇਸ ਜੁਲਾਈ 'ਚ ਐਲਾਨ ਕੀਤਾ ਕਿ ਉਹ ਇਸ ਮਾਮਲੇ ਨੂੰ ਅੱਗੇ ਨਹੀਂ ਵਧਾਉਣਗੇ ਕਿਉਂਕਿ ਦੋਸ਼ ਤਰਤਸੰਗਤ ਸ਼ੱਕ ਤੋਂ ਅੱਗੇ ਸਾਬਤ ਨਹੀਂ ਹੁੰਦੇ ਹਨ।

PunjabKesari

ਮੈਨਚੈਸਟਰ ਯੂਨਾਈਟਿਡ ਦੇ ਸਾਬਕਾ ਸਟਾਰ ਰੋਨਾਲਡੋ ਨੇ ਕਿਹਾ ਕਿ ਇਸ ਮਾਮਲੇ ਦਾ ਉਨ੍ਹਾਂ 'ਤੇ ਮਾਨਸਿਕ ਅਸਰ ਪਿਆ ਕਿਉਂਕਿ ਉਹ ਆਪਣੇ ਬੱਚਿਆਂ ਨੂੰ ਇਨ੍ਹਾਂ ਖਬਰਾਂ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਰੋਨਾਲਡੋ ਨੇ ਪੀਅਰਸ ਮੋਰਗਨ ਨੂੰ 'ਗੁਡ ਮਾਰਨਿੰਗ ਬ੍ਰਿਟੇਨ' 'ਤੇ ਮੰਗਲਵਾਰ ਨੂੰ ਇੰਟਰਵਿਊ 'ਚ ਕਿਹਾ, ''ਉਹ ਆਪਣੀ ਵਕਾਰ ਲਈ ਖੇਡਦੇ ਹਨ।'' ਉਨ੍ਹਾਂ ਕਿਹਾ, ''ਇਹ ਕਾਫੀ ਮੁਸ਼ਕਲ ਹੈ। ਤੁਹਾਡੀ ਪ੍ਰੇਮਿਕਾ ਹੈ, ਤੁਹਾਡਾ ਪਰਿਵਾਰ ਹੈ, ਤੁਹਾਡੇ ਬੱਚੇ ਹਨ। ਜਦੋਂ ਵੀ ਉਹ ਆਪਣੀ ਇਮਾਨਦਾਰੀ ਨਾਲ ਖੇਡਦੇ ਹਨ ਤਾਂ ਬੁਰਾ ਹੁੰਦਾ ਹੈ, ਇਹ ਬੇਹੱਦ ਮੁਸ਼ਕਲ ਹੈ।'' ਰੋਨਾਲਡੋ ਨੇ ਕਿਹਾ, ''ਮੈਨੂੰ ਯਾਦ ਹੈ ਕਿ ਇਕ ਦਿਨ ਮੈ ਘਰ 'ਚ ਲਿਵਿੰਗ ਰੂਮ 'ਚ ਆਪਣੀ ਪ੍ਰੇਮਿਕਾ ਨਾਲ ਟੈਲੀਵਿਜ਼ਨ 'ਤੇ ਖ਼ਬਰਾਂ ਦੇਖ ਰਿਹਾ ਸੀ ਅਤੇ ਉਹ ਇਸ ਬਾਰੇ 'ਚ ਗੱਲ ਕਰ ਰਹੇ ਸਨ 'ਕ੍ਰਿਸਟੀਆਨੋ ਰੋਨਾਲਡੋ ਅਤੇ ਉਹ'। ਇਸ ਦਿੱਗਜ ਫੁੱਟਬਾਲਰ ਨੇ ਕਿਹਾ, ''ਮੈਨੂੰ ਆਪਣੇ ਬੱਚਿਆਂ ਦੇ ਪੌੜੀਆਂ ਤੋਂ ਉਤਰਨ ਦੀ ਆਵਾਜ਼ ਸੁਣਾਈ ਦਿੱਤੀ ਅਤੇ ਮੈਂ ਚੈਨਲ ਬਦਲ ਦਿੱਤਾ ਕਿਉਂਕਿ ਮੈਂ ਸ਼ਰਮਸਾਰ ਸੀ।'' ਉਨ੍ਹਾਂ ਕਿਹਾ, ''ਮੈਂ ਚੈਨਲ ਬਦਲਿਆ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਕ੍ਰਿਸਟੀਆਨੋ ਜੂਨੀਅਰ ਇਹ ਦੇਖੇ ਕਿ ਉਹ ਇਕ ਕਾਫੀ ਬੁਰੇ ਮਾਮਲੇ 'ਚ ਉਸ ਦੇ ਪਿਤਾ ਦੇ ਬਾਰੇ 'ਚ ਬੁਰਾ-ਭਲਾ ਬੋਲ ਰਹੇ ਹਨ।''


Tarsem Singh

Content Editor

Related News