ਰੋਨਾਲਡੋ ਅੰਤਰਰਾਸ਼ਟਰੀ ਫੁੱਟਬਾਲ ''ਚ 100 ਗੋਲ ਕਰਣ ਵਾਲੇ ਦੁਨੀਆ ਦੇ ਦੂਜੇ ਫੁੱਟਬਾਲਰ ਬਣੇ

Wednesday, Sep 09, 2020 - 11:09 AM (IST)

ਰੋਨਾਲਡੋ ਅੰਤਰਰਾਸ਼ਟਰੀ ਫੁੱਟਬਾਲ ''ਚ 100 ਗੋਲ ਕਰਣ ਵਾਲੇ ਦੁਨੀਆ ਦੇ ਦੂਜੇ ਫੁੱਟਬਾਲਰ ਬਣੇ

ਸਟਾਕਹੋਮ (ਭਾਸ਼ਾ) : ਸਟਾਰ ਸਟਰਾਈਕਰ ਕ੍ਰਿਸਟਿਆਨੋ ਰੋਨਾਲਡੋ ਅੰਤਰਰਾਸ਼ਟਰੀ ਫੁੱਟਬਾਲ ਵਿਚ 100 ਗੋਲ ਕਰਣ ਵਾਲੇ ਦੁਨੀਆ ਦੇ ਦੂਜੇ ਫੁੱਟਬਾਲਰ ਬਣ ਗਏ ਹਨ। ਰੋਨਾਲਡੋ ਨੇ ਇਹ ਉਪਲੱਬਧੀ ਮੰਗਲਵਾਰ ਨੂੰ ਪੁਰਤਗਾਲ ਦੀ ਨੇਸ਼ਨਜ਼ ਲੀਗ ਵਿਚ ਸਵੀਡਨ 'ਤੇ 2-1 ਨਾਲ ਜਿੱਤ ਦੌਰਾਨ ਹਾਸਲ ਕੀਤੀ। ਉਨ੍ਹਾਂ ਨੇ 25 ਮੀਟਰ ਦੀ ਦੂਰੀ ਨਾਲ ਫਰੀ ਕਿਕ 'ਤੇ ਟੀਮ ਵੱਲੋਂ ਪਹਿਲਾ ਗੋਲ ਦਾਗਿਆ ਅਤੇ ਇਸ ਤਰ੍ਹਾਂ ਨਾਲ ਅੰਤਰਰਾਸ਼ਟਰੀ ਫੁੱਟਬਾਲ ਵਿਚ ਗੋਲ ਦਾ ਸੈਂਕੜਾ ਪੂਰਾ ਕੀਤਾ।  ਆਪਣਾ 165ਵਾਂ ਮੈਚ ਖੇਡ ਰਹੇ ਰੋਨਾਲਡੋ ਤੋਂ ਪਹਿਲਾਂ ਸਿਰਫ਼ ਈਰਾਨ ਦੇ ਸਟਰਾਈਕਰ ਅਲੀ ਦੇਈ ਨੇ ਹੀ ਅੰਤਰਰਾਸ਼ਟਰੀ ਫੁੱਟਬਾਲ ਵਿਚ ਗੋਲ ਦਾ ਸੈਂਕੜਾ ਪੂਰਾ ਕੀਤਾ ਸੀ। ਰੋਨਾਲਡੋ ਨੇ ਇਸ ਦੇ ਬਾਅਦ ਟੀਮ ਵੱਲ ਦੂਜਾ ਗੋਲ ਵੀ ਕੀਤਾ। ਉਹ ਹੁਣ ਦੇਈ ਦੇ 109 ਗੋਲ ਦੇ ਰਿਕਾਰਡ ਨੂੰ ਪਿੱਛੇ ਛੱਡਣ ਤੋਂ ਸਿਰਫ਼ 9 ਗੋਲ ਪਿੱਛੇ ਹਨ। ਦੇਈ 1993 ਤੋਂ 2006 ਤੱਕ ਈਰਾਨ ਵੱਲੋਂ ਖੇਡੇ ਸਨ।  5 ਵਾਰ ਸਾਲ ਦੇ ਸਭ ਤੋਂ ਉੱਤਮ ਖਿਡਾਰੀ ਚੁਣੇ ਗਏ ਰੋਨਾਲਡੋ ਦੇ ਨਾਮ 'ਤੇ ਚੈਂਪੀਅਨਜ਼ ਲੀਗ ਵਿਚ ਸਬ ਤੋਂ ਜਿਆਦਾ 131 ਗੋਲ ਕਰਣ ਦਾ ਰਿਕਾਰਡ ਵੀ ਹੈ, ਜੋ ਉਨ੍ਹਾਂ ਦੇ ਕਰੀਬੀ ਵਿਰੋਧੀ ਲਯੋਨੇਲ ਮੇੱਸੀ ਤੋਂ 16 ਜ਼ਿਆਦਾ ਹੈ। ਉਹ ਲਗਾਤਾਰ 17ਵੇਂ ਸਾਲ ਅੰਤਰਰਾਸ਼ਟਰੀ ਕੈਲੇਂਡਰ ਵਿਚ ਗੋਲ ਕਰਣ ਵਿਚ ਸਫਲ ਰਹੇ।


author

cherry

Content Editor

Related News