ਕੀ ਗਰਭਵਤੀ ਹੈ ਕ੍ਰਿਕਟਰ ਯੁਵਰਾਜ ਸਿੰਘ ਦੀ ਪਤਨੀ ਹੇਜ਼ਲ ਕੀਚ?

Tuesday, Mar 02, 2021 - 11:35 AM (IST)

ਕੀ ਗਰਭਵਤੀ ਹੈ ਕ੍ਰਿਕਟਰ ਯੁਵਰਾਜ ਸਿੰਘ ਦੀ ਪਤਨੀ ਹੇਜ਼ਲ ਕੀਚ?

ਮੁੰਬਈ : ਹੇਜ਼ਲ ਕੀਚ ਨੇ ਸੋਮਵਾਰ ਰਾਤ ਨੂੰ ਪਰਿਵਾਰ ਅਤੇ ਦੋਸਤਾਂ ਨਾਲ ਆਪਣਾ ਜਨਮਦਿਨ ਮਨਾਇਆ। ਪਤੀ ਯੁਵਰਾਜ ਸਿੰਘ ਨੇ ਉਸ ਸਮੇਂ ਦੀਆਂ ਕੁੱਝ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਹੇਜ਼ਲ ਆਪਣੀ ਜਨਮਦਿਨ ਦੀ ਪਾਰਟੀ ਦੌਰਾਨ ਕਾਫ਼ੀ ਖ਼ੁਸ਼ ਅਤੇ ਉਤਸ਼ਾਹਿਤ ਦਿਖ ਰਹੀ ਸੀ। ਇਸ ਦੌਰਾਨ ਹੇਜ਼ਲ ਨੇ ਫਲੋਰਲ ਡਰੈਸ ਪਾਈ ਹੋਈ ਸੀ।

ਇਹ ਵੀ ਪੜ੍ਹੋ: ਮਹਾਰਾਣੀ ਪ੍ਰਨੀਤ ਕੌਰ ਨੇ ਲਵਾਈ ਕੋਵਿਡ ਵੈਕਸੀਨ, ਲੋਕਾਂ ਨੂੰ ਕੀਤੀ ਇਹ ਖ਼ਾਸ ਅਪੀਲ

 

 

ਇਕ ਤਸਵੀਰ ਵਿਚ ਹੇਜ਼ਲ ਟੇਬਲ ’ਤੇ ਸਜ਼ੇ ਕੇਕ ਦੇ ਸਾਹਮਣੇ ਬੈਠੀ ਹੋਈ ਹੈ ਤਾਂ ਉਥੇ ਹੀ ਦੂਜੀ ਤਸਵੀਰ ਵਿਚ ਉਹ ਆਪਣੇ ਪਤੀ ਨਾਲ ਪੋਜ਼ ਦਿੰਦੀ ਦਿਖਾਈ ਦਿੱਤੀ। ਹੇਜ਼ਲ ਦੀਆਂ ਇਹ ਤਸਵੀਰਾਂ ਦੇਖਣ ਦੇ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਉਨ੍ਹਾਂ ਦੇ ਬੇਬੀ ਬੰਪ ਨੂੰ ਲੈ ਕੇ ਕਿਆਸ ਲਗਾ ਰਹੇ ਹਨ। ਹਾਲਾਂਕਿ ਇਸ ਬਾਰੇ ਵਿਚ ਅਜੇ ਕੁੱਝ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ: ਟੀਵੀ ਦੀ ਗੋਪੀ ਬਹੂ ਦੇਵੋਲੀਨਾ ਨੂੰ ਮਿਲਿਆ ਸੁਫ਼ਨਿਆਂ ਦਾ ਰਾਜਕੁਮਾਰ, 2022 ’ਚ ਰਚਾਏਗੀ ਵਿਆਹ

 

 

ਇਹ ਪਹਿਲੀ ਵਾਰ ਨਹੀਂ ਹੈ ਕਿ ਅਦਾਕਾਰਾ ਹੇਜ਼ਲ ਕੀਚ ਦੀ ਪ੍ਰੈਗਨੈਂਸੀ ਨੂੰ ਲੈ ਕੇ ਅਜਿਹਾ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਗਰਭਵਤੀ ਹੋਣ ਦੀਆਂ ਅਫ਼ਵਾਹਾਂ ਸਾਹਮਣੇ ਆਈਆਂ ਸਨ। ਉਦੋਂ ਉਨ੍ਹਾਂ ਅਫ਼ਵਾਹਾਂ ਨੂੰ ਹੇਜ਼ਲ ਨੇ ਗਲਤ ਦੱਸਦੇ ਹੋਏ ਕਿਹਾ ਸੀ ਕਿ ਬੇਬੀ ਜਦੋਂ ਵੀ ਹੋਵੇਗਾ ਪਤਾ ਲੱਗ ਹੀ ਜਾਵੇਗਾ।

ਇਹ ਵੀ ਪੜ੍ਹੋ: ਸਿੰਗਰ ਹਰਸ਼ਦੀਪ ਕੌਰ ਦੀ ਹੋਈ ਗੋਦ ਭਰਾਈ, ਤਸਵੀਰਾਂ ਆਈਆਂ ਸਾਹਮਣੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


author

cherry

Content Editor

Related News