ਕ੍ਰਿਕਟਰ ਆਰ. ਅਸ਼ਵਿਨ ਵੱਲੋਂ IPL ਛੱਡਣ ਦਾ ਐਲਾਨ, ਕਿਹਾ- ਪਰਿਵਾਰ ਕੋਰੋਨਾ ਨਾਲ ਲੜ ਰਿਹੈ ਜੰਗ

04/26/2021 11:47:01 AM

ਚੇਨਈ : ਭਾਰਤੀ ਟੀਮ ਅਤੇ ਦਿੱਲੀ ਕੈਪੀਟਲਸ ਦੇ ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਕੋਰੋਨਾ ਮਹਾਮਾਰੀ ਨਾਲ ਲੜ ਰਹੇ ਆਪਣੇ ਪਰਿਵਾਰ ਦੀ ਮਦਦ ਲਈ ਆਈ.ਪੀ.ਐਲ. ਤੋਂ ਬਰੇਕ ਲੈ ਲਿਆ ਹੈ। ਦਿੱਲੀ ਕੈਪੀਟਲਸ ਦੇ 34 ਸ ਾਲਾ ਇਸ ਖਿਡਾਰੀ ਨੇ ਉਮੀਦ ਜਤਾਈ ਕਿ ਹਾਲਾਤ ਸਹੀ ਦਿਸ਼ਾ ਵਿਚ ਜਾਣ ’ਤੇ ਉਹ ਵਾਪਸੀ ਕਰਨਗੇ।

ਇਹ ਵੀ ਪੜ੍ਹੋ : ਪਾਕਿ ਨੇ ਭਾਰਤ ਦੀ ਮਦਦ ਲਈ ਵਧਾਇਆ ਹੱਥ, ਕਿਹਾ- ਵੈਂਟੀਲੇਟਰ ਸਮੇਤ ਹੋਰ ਸਮਾਨ ਭੇਜਣ ਨੂੰ ਹਾਂ ਤਿਆਰ

ਅਸ਼ਵਿਨ ਨੇ ਟਵੀਟ ਕਰਦੇ ਹੋਏ ਲਿਖਿਆ, ‘ਮੈਂ ਕੱਲ ਤੋਂ ਇਸ ਸੀਜ਼ਨ ਦੇ ਆਈ.ਪੀ.ਐਲ. ਤੋਂ ਬਰੇਕ ਲੈ ਰਿਹਾ ਹਾਂ। ਮੇਰਾ ਪਰਿਵਾਰ ਕੋਰੋਨਾ ਮਹਾਮਾਰੀ ਨਾਲ ਜੰਗ ਲੜ ਰਿਹਾ ਹੈ ਅਤੇ ਇਸ ਮੁਸ਼ਕਲ ਸਮੇਂ ਵਿਚ ਉਸ ਨੂੰ ਮੇਰੀ ਮਦਦ ਦੀ ਜ਼ਰੂਰਤ ਹੈ।’ ਉਨ੍ਹਾਂ ਕਿਹਾ, ‘ਜੇਕਰ ਹਾਲਾਤ ਸਹੀ ਦਿਸ਼ਾ ਵਿਚ ਜਾਂਦੇ ਹਨ ਤਾਂ ਵਾਪਸੀ ਕਰਾਂਗਾ। ਧੰਨਵਾਦ ਦਿੱਲੀ ਕੈਪੀਟਲਸ।’ 

PunjabKesari

ਸਮਝਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਦਿੱਲੀ ਕੈਪੀਟਸਲ ਨੇ ਉਨ੍ਹਾਂ ਦੇ ਫ਼ੈਸਲੇ ਦਾ ਸਮਰਥਨ ਕਰਦੇ ਹੋਏ ਲਿਖਿਆ, ‘ਇਸ ਮੁਸ਼ਕਲ ਸਮੇਂ ਵਿਚ ਅਸੀਂ ਅਸ਼ਵਿਨ ਦੇ ਨਾਲ ਹਾਂ। ਅਸੀਂ ਕਾਮਨਾ ਕਰਦੇ ਹਾਂ ਕਿ ਉਨ੍ਹਾਂ ਦੇ ਪਰਿਵਾਰ ਨੂੰ ਇਸ ਮੁਸ਼ਕਲ ਸਮੇਂ ਵਿਚੋਂ ਨਿਕਲਣ ਲਈ ਸ਼ਕਤੀ ਮਿਲੇ।’ 

ਇਹ ਵੀ ਪੜ੍ਹੋ : ਗ੍ਰੇਟਾ ਥਨਬਰਗ ਨੇ ਭਾਰਤ 'ਚ ਕੋਰੋਨਾ ਹਾਲਾਤ ’ਤੇ ਜਤਾਈ ਚਿੰਤਾ, ਗਲੋਬਲ ਭਾਈਚਾਰੇ ਨੂੰ ਕੀਤੀ ਇਹ ਅਪੀਲ

PunjabKesari

ਅਸ਼ਵਿਨ ਨੇ ਇਸ ਆਈ.ਪੀ.ਐਲ. ਸੀਜ਼ਨ ਵਿਚ ਹੁਣ ਤੱਕ ਕੁੱਲ 5 ਮੈਚ ਖੇਡੇ ਹਨ। ਦੱਸ ਦੇਈਏ ਕਿ ਦਿੱਲੀ ਕੈਪੀਟਲਸ ਨੇ ਐਤਵਾਰ ਨੂੰ ਖੇਡੇ ਗਏ ਆਈ.ਪੀ.ਐਲ. ਮੈਚ ਵਿਚ ਹੈਦਰਾਬਾਦ ਨੂੰ ਸੁਪਰ ਓਵਰ ਵਿਚ ਹਰਾ ਦਿੱਤਾ। ਇਸ ਦੇ ਨਾਲ ਹੀ ਦਿੱਲੀ ਦੀ ਟੀਮ ਚਾਰ ਜਿੱਤ ਅਤੇ ਇਕ ਹਾਰ ਨਾਲ 8 ਅੰਕ ਲੈ ਕੇ ਪੁਆਇੰਟ ਟੇਬਲ ’ਚ ਦੂਜੇ ਸਥਾਨ ’ਤੇ ਪਹੁੰਚ ਗਈ ਹੈ। ਉਥੇ ਹੀ ਹੈਦਰਾਬਾਦ ਨੇ ਇਸ ਮੈਚ ਜਿੱਤਿਆ ਹੈ, ਜਦੋਂ ਉਸ ਨੂੰ  4 ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਦੇ ਖ਼ਾਤੇ ਵਿਚ ਸਿਰਫ਼ 2 ਅੰਕ ਹਨ ਅਤੇ ਉਹ ਪੁਆਇੰਟ ਟੇਬਲ ’ਚ 7ਵੇਂ ਸਥਾਨ ’ਤੇ ਹੈ। 

ਇਹ ਵੀ ਪੜ੍ਹੋ : 15 ਮਈ ਤੱਕ ਪੀਕ ’ਤੇ ਹੋਵੇਗਾ ਕੋਰੋਨਾ, ਰੋਜ਼ਾਨਾ ਹੋਣਗੀਆਂ 5600 ਮੌਤਾਂ, ਅਮਰੀਕੀ ਸਟੱਡੀ ’ਚ ਦਾਅਵਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News