ਦੁਖਦਾਇਕ ਖ਼ਬਰ: ਇਸ ਨੌਜਵਾਨ ਕ੍ਰਿਕਟਰ ਨੇ ਕੀਤੀ ਖ਼ੁਦਕੁਸ਼ੀ

Monday, Nov 16, 2020 - 11:40 AM (IST)

ਦੁਖਦਾਇਕ ਖ਼ਬਰ: ਇਸ ਨੌਜਵਾਨ ਕ੍ਰਿਕਟਰ ਨੇ ਕੀਤੀ ਖ਼ੁਦਕੁਸ਼ੀ

ਸਪੋਰਟਸ ਡੈਸਕ : ਬੰਗਲਾਦੇਸ਼ ਅੰਡਰ 19 ਕ੍ਰਿਕੇਟ ਟੀਮ ਦਾ ਹਿੱਸਾ ਰਹਿ ਚੁਕੇ ਮੁਹੰਮਦ ਸੋਜੇਬ ਦੀ 21 ਸਾਲ ਦੀ ਉਮਰ ਵਿਚ ਮੌਤ ਹੋ ਗਈ ਹੈ। ਸਥਾਨਕ ਪੁਲਸ ਮੁਤਾਬਕ ਸੋਜੇਬ ਨੇ ਖ਼ੁਦਕੁਸ਼ੀ ਕੀਤੀ ਹੈ। ਸੋਜੇਬ ਬੰਗ‍ਲਾਦੇਸ਼ ਦੀ ਅੰਡਰ 19 ਏਸ਼ੀਆ ਕੱਪ ਟੀਮ ਦਾ ਵੀ ਹਿੱਸਾ ਰਹਿ ਚੁੱਕਾ ਸੀ।  

ਇਹ ਵੀ ਪੜ੍ਹੋ: ਗੌਤਮ ਗੰਭੀਰ ਨੇ ਘੇਰਿਆ ਕੇਜਰੀਵਾਲ, ਕਿਹਾ-'ਕੋਰੋਨਾ ਰੋਕਣ 'ਚ ਅਸਫ਼ਲ', ਹੁਣ ਅਮਿਤ ਸ਼ਾਹ ਬਚਾਉਣਗੇ ਦਿੱਲੀ

ਸੱਜੇ ਹੱਥ ਦੇ ਓਪਨਰ ਬੱਲੇਬਾਜ ਸੋਜੇਬ ਨੇ ਆਪਣਾ ਆਖ਼ਰੀ ਮੈਚ 2017-18 ਢਾਕਾ ਪ੍ਰੀਮੀਅਰ ਲੀਗ ਦੌਰਾਨ ਸ਼ਿਨਪੁਕੁਰ ਕ੍ਰਿਕਟ ਕਲੱਬ ਵੱਲੋਂ ਖੇਡਿਆ ਸੀ। ਇਸ ਦੇ ਨਾਲ ਹੀ ਇਹ ਖਿਡਾਰੀ 2017 ਵਿਚ ਸ਼੍ਰੀਲੰਕਾ ਅਤੇ ਅਫਗਾਨਿਸਤਾਨ ਖ਼ਿਲਾਫ਼ ਬੰਗਲਾਦੇਸ਼ ਲਈ 3 ਵਨਡੇ ਵੀ ਖੇਡ ਚੁੱਕਾ ਸੀ ਅਤੇ 2018 ਅੰਡਰ-19 ਵਿਸ਼ਵ ਕੱਪ ਲਈ ਸਟੈਂਡਬਾਏ ਖਿਡਾਰੀਆਂ ਵਿਚ ਸ਼ਾਮਲ ਸੀ।  

ਇਹ ਵੀ ਪੜ੍ਹੋ: ਵਿਰਾਟ ਕੋਹਲੀ ਲਈ ਕਾਂਗਰਸੀ ਆਗੂ ਨੇ ਵਰਤੇ ਇਤਰਾਜ਼ਯੋਗ ਸ਼ਬਦ, ਟਰੋਲ ਹੁੰਦੇ ਹੀ ਮਾਰਿਆ 'ਯੂ-ਟਰਨ'

ਬੀ.ਸੀ.ਬੀ. ਦੇ ਨਿਦੇਸ਼ਕ ਖਾਲਿਦ ਮਹਿਮੂਦ ਜੋ ਰਾਜਸ਼ਾਹੀ ਵਿਚ ਬੰਗਲਾ ਟਰੈਕ ਅਕਾਦਮੀ ਦੇ ਮੁੱਖ ਕੋਚ ਵੀ ਹਨ, ਜਿੱਥੇ ਸੋਜੇਬ ਨੇ 2008 ਵਿਚ ਸ਼ਿਖਲਾਈ ਸ਼ੁਰੂ ਕੀਤੀ, ਉਨ੍ਹਾਂ ਨੇ ਸੋਜੇਬ ਨੂੰ ਇਕ ਪ੍ਰਤਿਭਾਸ਼ਾਲੀ ਕ੍ਰਿਕਟਰ ਦੇ ਰੂਪ ਵਿਚ ਯਾਦ ਕਰਦੇ ਹੋਏ ਕਿਹਾ ਕਿ ਮੈਨੂੰ ਭਰੋਸਾ ਨਹੀਂ ਹੋ ਰਿਹਾ। ਸੋਜੇਬ ਦੀ ਮੌਤ 'ਤੇ ਦੁੱਖ਼ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ, 'ਮੈਂ ਇਹ ਖ਼ਬਰ ਸੁਣ ਕੇ ਬਹੁਤ ਦੁਖੀ ਹਾਂ। ਉਹ ਇਕ ਓਪਨਰ ਬੱਲੇਬਾਜ ਸੀ, ਜਿਸ ਨੇ ਮੱਧਮ ਰਫ਼ਤਾਰ ਦੀ ਗੇਂਦਬਾਜੀ ਕੀਤੀ ਅਤੇ ਉਹ ਸ਼ਿਨਪੁਕੁਰ ਕ੍ਰਿਕਟ ਕਲੱਬ ਲਈ ਖੇਡਿਆ।'  

ਰਾਜਸ਼ਾਹੀ ਦੇ ਪ੍ਰਥਮ ਸ਼੍ਰੇਣੀ ਕ੍ਰਿਕਟਰ ਤਨੁਮੋਏ ਘੋਸ਼ ਨੇ ਕਿਹਾ, 'ਮੈਂ ਹਮੇਸ਼ਾ ਮੰਣਦਾ ਸੀ ਕਿ ਉਹ ਲੰਬੇ ਸਮੇਂ ਤੱਕ ਖੇਡ ਸਕਦਾ ਹੈ, ਕਿਉਂਕਿ ਉਹ ਅਕਾਦਮੀ ਵਿਚ ਕਾਫ਼ੀ ਮਿਹਨਤ ਕਰ ਰਿਹਾ ਸੀ। ਇਹ ਸੁਣ ਕੇ ਦੁੱਖ ਹੋਇਆ ਕਿ ਉਸ ਦੇ ਨਾਲ ਕੀ ਹੋਇਆ।'


author

cherry

Content Editor

Related News