ਜਦੋਂ ਇਸ ਕੀਵੀ ਕ੍ਰਿਕਟਰ ਦਾ ਹੋਇਆ ਸੀ ਖੂਬ ਕੁਟਾਪਾ, ਵਾਲ-ਵਾਲ ਬਚਿਆ ਸੀ ਮਰਨੋਂ!

08/06/2017 3:44:37 PM

ਨਵੀਂ ਦਿਲੀ - ਨਿਊਜ਼ੀਲੈਂਡ ਦੇ ਸਟਾਰ ਕ੍ਰਿਕਟਰ ਜੈਸੀ ਰਾਈਡਰ ਅੱਜ (6 ਅਗਸਤ) ਨੂੰ ਆਪਣਾ 35ਵਾਂ ਜਨਮ ਦਿਨ ਜਸ਼ਨ ਮਨਾਂ ਰਹੇ ਹਨ। ਕੀਵੀ ਟੀਮ ਲਈ ਕ੍ਰਿਕਟ ਦੇ ਤਿੰਨ ਫਾਰਮੈਟ 'ਚ 88 ਇੰਟਰਨੈਸ਼ਨਲ ਮੈਚ ਖੇਡ ਚੁੱਕੇ ਜੈਸੀ ਰਾਈਡਰ ਆਪਣੀ ਫਾਸਟ ਬੈਟਿੰਗ ਲਈ ਤਾਂ ਪ੍ਰਸਿੱਧ ਹਨ ਨਾਲ ਹੀ ਵਿਵਾਦਾਂ ਨਾਲ ਭਰੀ ਨਿੱਜੀ ਜ਼ਿੰਦਗੀ ਲਈ ਵੀ ਜਾਣੇ ਜਾਂਦੇ ਹਨ। 

PunjabKesari
ਮਰਦੇ-ਮਰਦੇ ਬਚੇ ਸਨ ਜੈਸੀ ਰਾਈਡਰ
ਮਾਰਚ 2013 'ਚ ਰਾਈਡਰ ਦੇ ਘਰ ਦੇ ਬਾਹਰ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਸੀ। ਜਿਸ ਤੋਂ ਬਾਅਦ ਰਾਈਡਰ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖਲ ਕਰਾਵਇਆ ਗਿਆ। ਹਮਲੇ ਤੋਂ ਬਾਅਦ ਖਬਰ ਆਈ ਕਿ ਰਾਈਡਰ ਦੀ ਖੋਪੜੀ 'ਚ ਫ੍ਰੈਕਚਰ ਹੋ ਗਿਆ ਅਤੇ ਫੇਫੜਿਆ ਨੂੰ ਵੀ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਖੋਪੜੀ ਦੇ ਫ੍ਰੈਕਚਰ ਹੋਣ ਦੀ ਗੱਲ ਬਾਅਦ 'ਚ ਗਲਤ ਨਿਕਲੀ ਸੀ ਪਰ ਕੋਮਾ 'ਚ ਜਾਣ ਕਾਰਨ ਉਨ੍ਹਾਂ ਨੂੰ ਕੁਝ ਦਿਨ ਆਈ. ਸੀ. ਯੂ. 'ਚ ਵੀ ਰਹਿਣਾ ਪਿਆ ਸੀ। 

PunjabKesari
ਜ਼ਿਕਰਯੋਗ ਹੈ ਕਿ ਇਹ ਹਮਲਾ ਚਾਰ ਲੋਕਾਂ ਨੇ ਕੀਤਾ ਸੀ। ਜੋ ਹਮਲਾ ਕਰਨ ਤੋਂ ਬਾਅਦ ਗਲੀ 'ਚ ਸਥਿਤ ਕਾਰ ਪਾਰਕ ਦੇ ਆਲੇ-ਦੁਆਲੇ ਫੈਲ ਗਏ ਸਨ। ਇਸ ਮਾਮਲੇ 'ਚ ਸਾਲ 2016 'ਚ ਦੋ ਲੋਕਾਂ ਨੂੰ ਦੋਸ਼ੀ ਪਾਇਆ ਗਿਆ ਸੀ। ਰਾਈਡਰ 'ਤੇ ਇਹ ਹਮਲਾ ਕਿਸੇ ਦੁਸ਼ਮਣੀ ਕਾਰਨ ਨਹੀਂ ਹੋਇਆ ਸੀ। ਬਲਕਿ ਇਹ ਹਮਲਾ ਲੁੱਟ ਲਈ ਕੀਤਾ ਗਿਆ ਸੀ। 


Related News