ਇਸ ਸਾਲ ਟੀ-20 ਵਿਸ਼ਵ ਕੱਪ ਹੋਣਾ ਮੁਸ਼ਕਿਲ, CA ਚੇਅਰਮੈਨ ਨੇ ਦਿੱਤੇ ਸੰਕੇਤ

06/16/2020 1:28:59 PM

ਮੈਲਬੋਰਨ : ਕ੍ਰਿਕਟ ਆਸ਼ਟਰੇਲੀਆ ਦੇ ਚੇਅਰਮੈਨ ਅਰਲ ਏਡਿੰਗਸ ਨੇ ਮੰਗਲਵਾਰ ਨੂੰ ਸਵੀਕਾਰ ਕੀਤਾ ਕਿ ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਇਸ ਸਾਲ ਟੀ-20 ਵਿਸ਼ਵ ਕੱਪ ਦਾ ਆਯੋਜਨ 'ਬੇਤੁਕਾ' ਹੈ ਕਿਉਂਕਿ 16 ਟੀਮਾਂ ਦਾ ਇੱਥੇ ਆਉਣਾ ਅਸੰਭਵ ਹੈ। ਅਕਤੂਬਰ-ਨਵੰਬਰ ਵਿਚ ਹੋਣ ਵਾਲੇ ਟੂਰਨਾਮੈੰਟ ਦੇ ਬਾਰੇ ਵਿਚ ਆਈ. ਸੀ. ਸੀ. ਨੂੰ ਫੈਸਲਾ ਲੈਣਾ ਹੈ। ਕੋਰੋਨਾ ਮਹਾਮਾਰੀ ਕਾਰਨ ਕਈ ਦੇਸ਼ਾਂ ਵਿਚ ਯਾਤਰਾ 'ਤੇ ਪਾਬੰਦੀਆਂ ਹਨ।

PunjabKesariਏਡਿੰਗਸ ਨੇ ਵੀਡੀਓ ਕਾਨਫਰੰਸ ਵਿਚ ਕਿਹਾ, ''ਮੈਂ ਤਾਂ ਇਹੀ ਕਹਾਂਗਾ ਕਿ ਇਹ ਮੁਸ਼ਕਿਲ ਹੈ। 16 ਟੀਮਾਂ ਨੂੰ ਆਸਟਰੇਲੀਆ ਲਿਆਉਣਾ ਆਸਾਨ ਨਹੀਂ ਹੈ, ਜਦਕਿ ਕਈ ਦੇਸ਼ਾਂ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ।''  ਆਈ. ਸੀ. ਸੀ. ਨੇ ਪਿਛਲੇ ਹਫਤੇ ਬੋਰਡ ਬੈਠਕ ਤੋਂ ਬਾੱਦ ਇਸ ਟੂਰਨਾਮੈਂਟ ਦਾ ਫੈਸਲਾ ਇਕ ਮਹੀਨੇ ਲਈ ਲਟਕਾ ਦਿੱਤਾ ਸੀ। ਅਜਿਹੀਆਂ ਅਟਕਲਾਂ ਹਨ ਕਿ ਟੂਰਨਾਮੈਂਟ ਮੁਲਤਵੀ ਹੋ ਸਕਦਾ ਹੈ ਅਥੇ  ਉਸ ਸਮੇਂ ਆਈ. ਪੀ. ਐੱਲ. ਦਾ ਆਯੋਜਨ ਕਰਾਇਆ ਜਾਵੇਗਾ। ਆਸਟਰੇਲੀਆ ਵਿਚ ਹਾਲਾਂਕਿ ਮਹਾਮਾਰੀ 'ਤੇ ਕਾਬੂ ਪਾ ਲਿਆ ਗਿਆ ਹੈ। ਇੱਥੇ 7 ਹਜ਼ਾਰ ਤੋਂ ਜ਼ਿਆਦਾ ਮਾਮਲੇ ਆਏ ਸੀ ਅਤੇ 6000 ਤੋਂ ਜ਼ਿਆਦਾ ਲੋਕ ਸਹੀ ਹੋ ਚੁੱਕੇ ਹਨ।


Ranjit

Content Editor

Related News