ਦੱ. ਅਫਰੀਕਾ 'ਚ 27 ਜੂਨ ਤੋਂ ਦਰਸ਼ਕਾਂ ਦੇ ਬਿਨਾ ਫਿਰ ਸ਼ੁਰੂ ਹੋਵੇਗਾ ਕ੍ਰਿਕਟ

06/11/2020 10:48:39 PM

ਜੋਹਾਨਸਬਰਗ- ਦੱਖਣੀ ਅਫਰੀਕਾ 'ਚ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਾਅਦ 27 ਜੂਨ ਨੂੰ ਜਲਦ ਹੀ ਕ੍ਰਿਕਟਰ ਸੈਂਚੁਰੀਅਨ ਮੈਦਾਨ 'ਤੇ ਵਾਪਸੀ ਕਰਨਗੇ ਜੋ ਦਰਸ਼ਕਾਂ ਦੇ ਬਿਨਾਂ ਤਿੰਨ ਟੀਮਾਂ ਦਾ ਮੈਚ ਖੇਡਣਗੇ। ਜਿਸ ਦਾ ਪ੍ਰਸਾਰਣ ਟੀ. ਵੀ. 'ਤੇ ਕੀਤਾ ਜਾਵੇਗਾ। ਦੱਖਣੀ ਅਫਰੀਕੀ ਕ੍ਰਿਕਟਰ ਮਾਰਚ ਤੋਂ ਆਪਣੇ ਘਰਾਂ 'ਚ ਹਨ, ਜਦੋਂ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਖੇਡ ਬੰਦ ਕਰ ਦਿੱਤਾ ਗਿਆ ਸੀ। ਕ੍ਰਿਕਟ ਦੱਖਣੀ ਅਫਰੀਕਾ ਦੇ ਦੇਖਭਾਲ ਮੁੱਖ ਕਾਰਜਕਾਰੀ ਫਾਉਲ ਨੇ ਕਿਹਾ ਕਿ ਇਹ ਪ੍ਰਸਤਾਵਿਤ ਮੈਚ ਚੈਰਿਟੀ ਦੇ ਲਈ ਹੋਵੇਗਾ ਤੇ ਸਰਕਾਰ ਤੋਂ ਆਗਿਆ ਮਿਲਣ 'ਤੇ ਦਰਸ਼ਕਾਂ ਦੇ ਬਿਨਾ ਹੀ ਖੇਡਿਆ ਜਾਵੇਗਾ। 

PunjabKesari
ਬੋਰਡ ਦੇ ਮੁੱਖ ਮੈਡੀਕਲ ਡਾਕਟਰ ਸ਼ੋਇਬ ਮਾਂਜਰਾ ਨੇ ਕਿਹਾ ਕਿ ਮੈਚ ਦੇ ਲਈ ਵੱਡੇ ਪ੍ਰੋਟੋਕਾਲ ਲਾਗੂ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਸਟੇਡੀਅਮ ਬਿਲਕੁਲ ਖਾਲੀ ਹੋਵੇਗਾ ਤੇ ਸਟਾਫ 'ਚ ਵੀ ਘੱਟ ਤੋਂ ਘੱਟ ਲੋਕ ਮੌਜੂਦ ਹੋਣਗੇ। ਖਿਡਾਰੀ ਤਿੰਨ ਦਿਨ ਪਹਿਲਾਂ ਤੋਂ ਜੈਵਿਕ ਸੁਰੱਖਿਅਤ ਮਾਹੌਲ 'ਚ ਰਹਿਣਗੇ। ਸੇਂਚੁਰੀਅਨ ਆਉਣ ਤੋਂ ਪਹਿਲਾਂ ਉਸਦਾ ਟੈਸਟ ਹੋਵੇਗਾ ਤੇ ਪੰਜ ਦਿਨ ਬਾਅਦ ਵੀ ਟੈਸਟ ਕਰਵਾਇਆ ਜਾਵੇਗਾ।


Gurdeep Singh

Content Editor

Related News