ਸੰਜੂ ਸੈਮਸਨ ਨੇ ਵਾਰਨਰ ਨੂੰ ਕਿਹਾ, ਤੁਸੀਂ ਮੇਰਾ ਦਿਨ ਬੇਕਾਰ ਕਰ ਦਿੱਤਾ
Saturday, Mar 30, 2019 - 02:09 PM (IST)
ਹੈਦਰਾਬਾਦ—ਸੰਜੂ ਸੈਮਸਨ ਦੀ ਬਿਹਤਰੀਨ ਸ਼ੈਕੜੇ ਵਾਲੀ ਪਾਰੀ 'ਤੇ ਡੇਵਿਡ ਵਾਰਨਰ ਦਾ ਪਹਿਲਕਾਰ ਅਰਧ ਸੈਕੜਾਂ ਭਾਰੀ ਪੈ ਗਿਆ ਤੇ ਭਾਰਤੀ ਬੱਲੇਬਾਜ਼ ਨੇ ਸਵੀਕਾਰ ਕੀਤਾ ਕਿ ਆਸਟ੍ਰੇਲੀਆਈ ਸਟਾਰ ਨੇ ਉਨ੍ਹਾਂ ਦਾ ਦਿਨ ਬੇਕਾਰ ਕਰ ਦਿੱਤਾ। ਸੈਮਸਨ ਨੇ ਅਜੇਤੂ 102 ਦੌੜਾਂ ਬਨਾਈਆਂ ਪਰ ਉਨ੍ਹਾਂ ਦਾ ਇਹ ਕੋਸ਼ਿਸ਼ ਬੇਕਾਰ ਚੱਲੀ ਗਈ ਕਿਉਂਕਿ ਵਾਰਨਰ (37 ਗੇਦਾਂ 'ਤੇ 69 ਦੌੜਾਂ) ਦੀ ਸ਼ਾਨਦਾਰ ਪਾਰੀ ਨਾਲ ਸਨਰਾਇਜ਼ਰਜ਼ ਹੈਦਰਾਬਾਦ ਨੇ ਆਈ. ਪੀਏਲ ਮੈਚ 'ਚ ਰਾਜਸਥਾਨ ਰਾਇਲਸ 'ਤੇ ਪੰਜ ਵਿਕਟ ਨਾਲ ਜਿੱਤ ਦਰਜ ਕੀਤੀ। ਮੈਚ ਤੋਂ ਬਾਅਦ ਵਾਰਨਰ ਨੇ ਸੈਮਸਨ ਦਾ ਇੰਟਰਵਯੂ ਕੀਤਾ ਤੇ ਇਸ ਵਿਕਟਕੀਪਰ ਬੱਲੇਬਾਜ਼ ਨੇ ਕਿਹਾ ਕਿ ਰਾਇਲਸ 250 ਦੌੜਾਂ ਬਣਾਉਣ 'ਤੇ ਹੀ ਇਹ ਮੈਚ ਬਚਾ ਸਕਦਾ ਸੀ।
ਸੈਮਸਨ ਨੇ ਵਾਰਨਰ ਤੋਂ ਕਿਹਾ, ''ਤੁਸੀਂ ਮੇਰਾ ਦਿਨ ਬੇਕਾਰ ਕਰ ਦਿੱਤਾ। ਤੁਸੀਂ ਜਿਸ ਤਰ੍ਹਾਂ ਨਾਲ ਬੱਲੇਬਾਜ਼ੀ ਕੀਤੀ ੁਉਸ ਦੇ ਸਾਹਮਣੇ ਮੇਰਾ ਸੈਂਕੜਾਂ ਫ਼ੀਸਦੀ ਵੀ ਸਮਰੱਥ ਨਹੀਂ ਸੀ। ਤੁਸੀਂ ਜਿਸ ਤਰ੍ਹਾਂ ਨਾਲ ਪਾਰੀ ਦੀ ਸ਼ੁਰੂਆਤ ਕੀਤੀ ਉਸ ਤੋਂ ਅਸੀਂ ਪਾਵਰਪਲੇਅ 'ਚ ਹੀ ਮੈਚ ਗੁਆ ਚੁੱਕੇ ਸਨ। ਜੇਕਰ ਤੁਹਾਡੇ ਵਰਗਾ ਖਿਡਾਰੀ ਵਿਰੋਧੀ ਟੀਮ 'ਚ ਹੋ ਤਾਂ ਸਾਨੂੰ 250 ਦੌੜਾਂ ਦੀ ਜ਼ਰੂਰਤ ਪਵੇਗੀ। ਇਹ ਖਾਸ ਪਾਰੀ ਸੀ। ਵਾਰਨਰ ਨੇ ਵੀ ਸੈਮਸਨ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਵਿਖਾਇਆ ਕਿ ਇਸ ਮੁਸ਼ਕਿਲ ਪਿਚ 'ਤੇ ਕਿਵੇਂ ਬੱਲੇਬਾਜ਼ੀ ਕਰਨੀ ਹੈ। ਆਸਟ੍ਰੇਲੀਆਈ ਕ੍ਰਿਕਟਰ ਨੇ ਕਿਹਾ, ''ਸਾਨੂੰ ਚੰਗੀ ਸ਼ੁਰੂਆਤ ਨਹੀਂ ਮਿਲੀ ਤੇ ਸੰਜੂ ਨੇ ਬਿਹਤਰੀਨ ਪਾਰੀ ਖੇਡੀ। ਉਸ ਨੂੰ ਪੂਰਾ ਕ੍ਰੈਡਿਟ ਜਾਂਦਾ ਹੈ। ਉਸ ਨੇ ਅਸਲ 'ਚ ਸ਼ਾਨਦਾਰ ਬੱਲੇਬਾਜ਼ੀ ਕੀਤੀ। ਉਸ ਨੇ ਕਰੀਜ਼ 'ਤੇ ਪੈਰ ਜਮਾਉਣ 'ਚ ਸਮਾਂ ਲਿਆ ਤੇ ਵਿਕਟ ਬਾਅਦ 'ਚ ਚੰਗਾ ਹੁੰਦਾ ਗਿਆ
