ਕ੍ਰਿਕਟ ਆਸਟਰੇਲੀਆ ਨੇ ਸਰਕਾਰੀ ਫੰਡਿੰਗ ਦਾ ਕੀਤਾ ਸਵਾਗਤ

Friday, Apr 01, 2022 - 04:27 PM (IST)

ਕ੍ਰਿਕਟ ਆਸਟਰੇਲੀਆ ਨੇ ਸਰਕਾਰੀ ਫੰਡਿੰਗ ਦਾ ਕੀਤਾ ਸਵਾਗਤ

ਸਪੋਰਟਸ ਡੈਸਕ- ਕ੍ਰਿਕਟ ਆਸਟਰੇਲੀਆ ਤੇ ਆਈ. ਸੀ. ਸੀ. ਪੁਰਸ਼ ਟੀ-20 ਵਿਸ਼ਵ ਕੱਪ 2022 ਦੀ ਸਥਾਨਕ ਆਯੋਜਨ ਕਮੇਟੀ ਨੇ ਸ਼ੁੱਕਰਵਾਰ ਨੂੰ ਆਸਟਰੇਲੀਆਈ ਸਰਕਾਰ ਦੇ ਬਹੁ ਸੱਭਿਆਚਾਰਕ ਪ੍ਰੋਗਰਾਮਾਂ ਲਈ 4.4 ਮਿਲੀਅਨ ਅਮਰੀਕੀ ਡਾਲਰ ਦੀ ਵਚਨਬੱਧਤਾ ਦਾ ਸਵਾਗਤ ਕੀਤਾ। ਸਮਝਿਆ ਜਾਂਦਾ ਹੈ ਕਿ ਆਸਟਰੇਲੀਆਈ ਸਰਕਾਰ ਨੇ ਆਪਣੇ ਬਜਟ ਪੱਤਰ 'ਚ ਬਹੁ ਸੱਭਿਆਚਾਰਕ ਪ੍ਰੋਗਰਾਮਾਂ ਦੇ ਲਈ ਸਰਕਾਰ ਵਲੋਂ ਸਹਾਇਤਾ ਰਾਸ਼ੀ ਦਿੱਤੇ ਜਾਣ ਦਾ ਜ਼ਿਕਰ ਕੀਤਾ ਹੈ। 

ਕ੍ਰਿਕਟ ਆਸਟਰੇਲੀਆ ਨੇ ਇਕ ਬਿਆਨ 'ਚ ਕਿਹਾ, 'ਦੋ ਸਾਲਾਂ ਤੋਂ ਵੱਧ ਦਾ ਨਿਵੇਸ਼ ਬਹੁ ਸੱਭਿਆਚਾਰਕ ਹਿੱਸੇਦਾਰੀ ਪ੍ਰੋਗਰਾਮਾਂ ਦੇ ਸਫਲ ਆਯੋਜਨ 'ਚ ਮਦਦ ਕਰੇਗਾ ਜੋ ਕਿ ਟੀ-20 ਵਿਸ਼ਵ ਕੱਪ ਦੇ ਵਿਰਸੇ ਸਬੰਧੀ ਉਦੇਸ਼ਾਂ ਦਾ ਸਮਰਥਨ ਕਰਦੇ ਹਨ ਤੇ ਸਾਰਿਆਂ ਲਈ ਇਕ ਖੇਡ ਹੋਣ ਦੇ ਆਸਟਰੇਲੀਆਈ ਕ੍ਰਿਕਟ ਦੇ ਦ੍ਰਿਸ਼ਟੀਕੋਣ ਨੂੰ ਧਨੀ ਕਰਦੇ ਹਨ। ਬਣਾਏ ਗਏ ਪ੍ਰੋਗਰਾਮ ਕ੍ਰਿਕਟ ਦੇ ਸਾਰੇ ਪੱਧਰਾਂ 'ਤੇ ਬਹੁ ਸੱਭਿਆਚਾਰਕ ਆਸਟਰੇਲੀਆਈ ਲੋਕਾਂ ਦੀ ਹਿੱਸੇਦਾਰੀ ਦਾ ਸਮਰਥਨ ਕਰਨਗੇ।


author

Tarsem Singh

Content Editor

Related News