ਕ੍ਰਿਕਟ ਆਸਟਰੇਲੀਆ ਨੇ 6 ਨਵੇਂ ਖਿਡਾਰੀਆਂ ਨੂੰ ਦਿੱਤਾ Contract, ਖਵਾਜ਼ਾ-ਮਾਰਸ਼ ਬਾਹਰ

04/30/2020 9:11:47 PM

ਨਵੀਂ ਦਿੱਲੀ— ਕ੍ਰਿਕਟ ਆਸਟਰੇਲੀਆ ਨੇ ਸੀਨੀਅਰ ਬੱਲੇਬਾਜ਼ ਉਸਮਾਨ ਖਵਾਜ਼ਾ ਤੇ ਸ਼ਾਨ ਮਾਰਸ਼ ਨੂੰ ਵੀਰਵਾਰ ਨੂੰ ਜਾਰੀ ਖਿਡਾਰੀਆਂ ਦੀ ਸਲਾਨਾ ਇਕਰਾਰਨਾਮੇ ਦੀ ਸੂਚੀ ਤੋਂ ਬਾਹਰ ਕਰ ਦਿੱਤਾ ਜਦਕਿ ਮਾਰਨਸ ਲਾਬੁਸ਼ੇਨ ਤੇ ਜੋ ਬਨਰਸ ਸਮੇਤ 6 ਨਵੇਂ ਚਿਹਰਿਆਂ ਨੂੰ ਇਸ 'ਚ ਜਗ੍ਹਾ ਦਿੱਤੀ ਹੈ। ਕੋਵਿਡ-19 ਮਹਾਮਾਰੀ ਕਾਰਨ ਇਹ ਸੂਚੀ ਤੈਅ ਸਮੇਂ ਤੋਂ ਬਾਅਦ ਜਾਰੀ ਕੀਤੀ ਗਈ ਹੈ। ਇਹ ਸੂਚੀ 2020-21 ਦੇ ਸੈਸ਼ਨ ਦੇ ਲਈ ਹੈ, ਜਿਸ 'ਚ ਮਿਸ਼ੇਲ ਮਾਰਸ਼, ਐਸਟਨ ਐਗਰ, ਬਨਰਸ, ਲਾਬੁਸ਼ੇਨ, ਕੇਨ ਰਿਚਰਡਸਨ ਤੇ ਮੈਥਿਊ ਵੇਡ ਦੇ ਰੂਪ 'ਚ ਨਵੇਂ ਚਿਹਰੇ ਸ਼ਾਮਲ ਹਨ। ਲਾਬੁਸ਼ੇਨ ਨੇ ਆਸਟਰੇਲੀਆ ਵਲੋਂ 2018 'ਚ ਡੈਬਿਊ ਕੀਤਾ ਸੀ ਤੇ ਉਹ ਆਈ. ਸੀ. ਸੀ. ਰੈਂਕਿੰਗ 'ਚ ਤੀਜੇ ਨੰਬਰ 'ਤੇ ਪਹੁੰਚ ਗਏ ਸਨ। ਉਨ੍ਹਾਂ ਨੇ ਹੁਣ ਤਕ 14 ਟੈਸਟ ਮੈਚਾਂ 'ਚ 63 ਤੋਂ ਜ਼ਿਆਦਾ ਔਸਤ ਨਾਲ 1459 ਦੌੜਾਂ ਬਣਾਈਆਂ ਹਨ। ਬਨਰਸ ਦਾ ਟੈਸਟ ਤੇ ਵਨ ਡੇ ਦੋਵਾਂ 'ਚ ਔਸਤ 50 ਤੋਂ ਜ਼ਿਆਦਾ ਹੈ। ਖਵਾਜ਼ਾ ਨੂੰ ਪਿਛਲੇ ਪੰਜ ਸਾਲ 'ਚ ਪਹਿਲੀ ਵਾਰ ਇਕਰਾਰਨਾਮੇ ਦੀ ਸੂਚੀ ਤੋਂ ਹਟਾਇਆ ਗਿਆ ਹੈ। ਉਸ ਨੂੰ ਪਿਛਲੇ ਸਾਲ ਅਗਸਤ 'ਚ ਇੰਗਲੈਂਡ ਦੇ ਵਿਰੁੱਧ ਟੈਸਟ ਸੀਰੀਜ਼ ਤੋਂ ਬਾਅਦ ਟੀਮ 'ਚ ਨਹੀਂ ਚੁਣਿਆ ਗਿਆ ਹੈ। ਖਵਾਜ਼ਾ ਤੋਂ ਇਲਾਵਾ ਪੀਟਰ ਹੈਂਡਸਕਾਮਬ, ਮਾਰਕਸ ਸਟੋਈਨਿਸ, ਨਾਥਨ ਕੂਲਟਰ ਨਾਈਲ, ਮਾਰਕਸ ਹੈਰਿਸ ਤੇ ਸ਼ਾਨ ਮਾਰਸ਼ ਨੂੰ ਵੀ ਕੇਂਦਰੀ ਇਕਰਾਰਨਾਮੇ ਦੀ ਸੂਚੀ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਇਸ ਸੂਚੀ 'ਚ 20 ਖਿਡਾਰੀ ਸ਼ਾਮਲ ਹਨ। ਰਾਸ਼ਟਰੀ ਚੋਣਕਰਤਾਵਾਂ ਨੇ ਅਗਲੇ 12 ਮਹੀਨਿਆਂ ਦੇ ਲਈ 15 ਮਹਿਲਾ ਖਿਡਾਰੀਆਂ ਨੂੰ ਵੀ ਕੇਂਦਰੀ ਇਕਰਾਰਨਾਮੇ ਦੀ ਸੂਚੀ 'ਚ ਰੱਖਿਆ ਹੈ। ਇਸ ਸੂਚੀ 'ਚ ਤਾਹਿਲਾ ਮੈਕਗ੍ਰਾ ਵੀ ਸ਼ਾਮਲ ਹੈ। ਜਿਨ੍ਹਾਂ ਨੇ 2017 ਤੋਂ ਰਾਸ਼ਟਰੀ ਟੀਮ ਵਲੋਂ ਇਕ ਵੀ ਮੈਚ ਨਹੀਂ ਖੇਡਿਆ ਹੈ। ਮੈਕਗ੍ਰਾ ਤੋਂ ਇਲਾਵਾ ਟੇਆਲਾ ਵਲਾਮਿਨੇਕ ਤੇ ਅਨਾਬੇਲ ਸਦਰਲੈਂਡ ਇਸ ਸੂਚੀ 'ਚ ਸ਼ਾਮਲ ਨਵੇਂ ਚਿਹਰੇ ਹਨ। ਨਿਕੋਲ ਬੋਲਟਨ, ਐਲਿਸ ਵਿਲਾਨੀ ਤੇ ਬਨਰਸ ਨੂੰ ਇਸ 'ਚ ਜਗ੍ਹਾ ਨਹੀਂ ਮਿਲੀ।
ਕ੍ਰਿਕਟ ਆਸਟਰੇਲੀਆ ਦੇ ਕੇਂਦਰੀ ਇਕਰਾਰਨਾਮੇ ਦੀ ਸੂਚੀ 'ਚ ਸ਼ਾਮਲ ਪੁਰਸ਼ ਖਿਡਾਰੀ— ਐਸ਼ਟਨ ਐਗਰ, ਜੋ ਬਨਰਸ, ਅਲੈਕਸ ਕੈਰੀ, ਪੈਟ ਕਮਿੰਸ, ਐਰੋਨ ਫਿੰਚ, ਜੋਸ਼ ਹੇਜਲਵੁਡ, ਟ੍ਰੈਵਿਸ ਹੇਡ, ਮਾਰਨਸ, ਲਾਬੁਸ਼ੇਨ, ਨਾਥਨ ਲਿਓਨ, ਮਿਸ਼ੇਲ ਮਾਰਸ਼, ਗਲੇਨ ਮੈਕਸਵੇਲ, ਟਿਮ ਪੇਨ, ਜੇਮਸ ਪੈਟੀਂਸਨ, ਜੇ ਰਿਚਰਸਨ, ਕੇਨ ਰਿਚਰਡਸਨ, ਸਟੀਵ ਸਮਿਥ, ਮਿਸ਼ੇਲ ਮਟਾਰਕ, ਮੈਥਿਊ ਵੇਡ, ਡੇਵਿਡ ਵਾਰਨਰ, ਐਡਮ ਜੈਂਪਾ।
ਕ੍ਰਿਕਟ ਆਸਟਰੇਲੀਆ ਦੇ ਕੇਂਦਰੀ ਇਕਰਾਰਨਾਮੇ ਦੀ ਸੂਚੀ 'ਚ ਸ਼ਾਮਲ ਮਹਿਲਾ ਖਿਡਾਰੀ— ਨਿਕੋਲਾ ਕੈਰੀ, ਐਸ਼ਲੇਗ ਗਾਰਡਨਰ, ਰਸ਼ੇਲ ਹੇਨਸ, ਐਲਿਸਾ ਹੀਲੀ, ਜੇਸ ਜੋਨਾਸੇਨ, ਡੇਲਿਸਾ ਕਿਮਿਸਨ, ਮੇਗ ਲੈਨਿੰਗ, ਤਾਹਿਲਾ ਮੈਕਗ੍ਰਾ, ਸੋਫੀ ਮੋਲਿਨਕਸ, ਬੇਥ ਮੂਨੀ, ਐਲਿਸੇ ਪੈਰੀ, ਮੇਗਨ ਸ਼ੂਟ, ਅਨਾਬੇਲ ਸਦਰਲੈਂਡ, ਟੇਆਲਾ ਵਲੇਮਿਨੇਕ, ਜਾਰਜੀਆ ਵੇਅਰਹਮ।


Gurdeep Singh

Content Editor

Related News