ਆਸਟ੍ਰੇਲੀਆ ਕ੍ਰਿਕਟ ਬੋਰਡ ਦਾ ਨਵਾਂ ਫ਼ਰਮਾਨ, ਬਿੱਗ ਬੈਸ਼ ਖੇਡਣ ਵਾਲੇ ਖਿਡਾਰੀਆਂ 'ਤੇ ਲਾਈ ਵਾਲ ਕਟਾਉਣ ਦੀ ਪਾਬੰਦੀ

Thursday, Dec 24, 2020 - 11:42 AM (IST)

ਆਸਟ੍ਰੇਲੀਆ ਕ੍ਰਿਕਟ ਬੋਰਡ ਦਾ ਨਵਾਂ ਫ਼ਰਮਾਨ, ਬਿੱਗ ਬੈਸ਼ ਖੇਡਣ ਵਾਲੇ  ਖਿਡਾਰੀਆਂ 'ਤੇ ਲਾਈ ਵਾਲ ਕਟਾਉਣ ਦੀ ਪਾਬੰਦੀ

ਮੈਲਬੌਰਨ (ਭਾਸ਼ਾ) : ਕ੍ਰਿਕਟ ਆਸਟਰੇਲੀਆ (ਸੀ.ਏ.) ਨੇ ਸਿਡਨੀ ਵਿੱਚ ਕੋਵਿਡ-19 ਇੰਫੈਕਸ਼ਨ ਦੇ ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਜਾਰੀ ਸਖ਼ਤ ਪ੍ਰੋਟੋਕਾਲ ਤਹਿਤ ਬਿੱਗ ਬੈਸ਼ ਖਿਡਾਰੀਆਂ ਦੇ ਵਾਲ ਕਟਵਾਉਣ ਲਈ ਬਾਹਰ ਜਾਣ ਉੱਤੇ ਪਾਬੰਦੀ ਲਗਾ ਦਿੱਤੀ ਹੈ। ਪ੍ਰੋਟੋਕਾਲ ਅਨੁਸਾਰ ਸੀ.ਏ. ਨੇ ਡੈਵਿਡ ਵਾਰਨਰ ਅਤੇ ਸੀਨ ਏਬੋਟ ਨੂੰ ਇੱਥੇ ਭਾਰਤ ਖ਼ਿਲਾਫ਼ ‘ਬਾਕਸਿੰਗ ਡੇ’ ਟੈਸਟ ਤੋਂ ਪਹਿਲਾਂ ਆਸਟਰੇਲੀਆਈ ਟੀਮ ਦੇ ਆਪਣੇ ਸਾਥੀ ਖਿਡਾਰੀਆਂ ਨਾਲ ਜੁੜਣ ਤੋਂ ਰੋਕ ਦਿੱਤਾ।

ਇਹ ਵੀ ਪੜ੍ਹੋ: ਵੇਖੋ ਕ੍ਰਿਕਟਰ ਯੁਜਵੇਂਦਰ ਚਾਹਲ ਅਤੇ ਧਨਾਸ਼੍ਰੀ ਦੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ

‘ਸਿਡਨੀ ਮਾਰਨਿੰਗ ਹੇਰਾਲਡ’ ਦੀ ਰਿਪੋਰਟ ਅਨੁਸਾਰ ਦੋਵਾਂ ਨੂੰ ਇਸ ਲਈ ਰੋਕਿਆ ਗਿਆ ਤਾਂ ਕਿ ਭਾਰਤੀ ਟੀਮ ਦੇ ਖ਼ਿਲਾਫ਼ ਮੌਜੂਦਾ ਟੈਸਟ ਸੀਰੀਜ਼ ਉੱਤੇ ਕੋਈ ਖ਼ਤਰਾ ਨਾ ਆਏ। ਰਿਪੋਰਟ ਅਨੁਸਾਰ ਸੰਚਾਲਨ ਸੰਸਥਾ ਨੇ ਬਿੱਗ ਬੈਸ਼ ਲੀਗ ਦੇ ਖਿਡਾਰੀਆਂ ਲਈ ਵੀ ਪਾਬੰਦੀਆਂ ਵਧਾ ਦਿੱਤੀਆਂ ਹਨ ਅਤੇ ਅਜਿਹਾ ਨਿਊ ਸਾਊਥ ਵੇਲਸ ਵਿੱਚ ਹਾਲ ਦੇ ਮਾਮਲਿਆਂ ਨੂੰ ਵੇਖਦੇ ਹੋਏ ਕੀਤਾ ਗਿਆ ਹੈ, ਜਿਸ ਕਾਰਨ ਸਿਡਨੀ ਦੀ ਤੀਜੇ ਟੈਸਟ ਦੀ ਮੇਜਬਾਨੀ ਵੀ ਖ਼ਤਰੇ ਵਿੱਚ ਪੈ ਗਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੀ.ਏ. ਕੁਈਂਲੈਂਡ ਪ੍ਰੋਟੋਕਾਲ ਦੇ 21 ਦਸੰਬਰ ਦੇ ਦਸਤਾਵੇਜ਼ ਅਨੁਸਾਰ ਵਾਲ ਕਟਵਾਉਣ ਲਈ ਬਾਹਰ ਜਾਣ ਦੀ ਵੀ ਆਗਿਆ ਨਹੀਂ ਹੋਵੇਗੀ।

ਇਹ ਵੀ ਪੜ੍ਹੋ: ਸਿਰਫ਼ 18 ਦਿਨ ’ਚ 127 ਰੁਪਏ ਤੱਕ ਮਹਿੰਗਾ ਹੋ ਗਿਆ ਆਂਡਾ, ਜਾਣੋ ਕਿਉਂ ਵੱਧ ਰਹੇ ਨੇ ਭਾਅ

ਇਸ ਦੇ ਅਨੁਸਾਰ, ‘1 ਦਸੰਬਰ ਨੂੰ ਜਾਰੀ ਕੀਤੇ ਗਏ ਪ੍ਰੋਟੋਕਾਲ ਵਿੱਚ ਵਾਲ ਕਟਵਾਉਣ ਲਈ ਬਾਹਰ ਜਾਣ ਦੀ ਆਗਿਆ ਸੀ ਬਸ਼ਰਤੇ ਸੈਲੂਨ ਦੇ ਅੰਦਰ ਵੀ ਚਿਹਰੇ ਉੱਤੇ ਮਾਸਕ ਪਾਇਆ ਹੋਇਆ ਹੋਵੇ ਪਰ ਤਾਜ਼ਾ ਪ੍ਰੋਟੋਕਾਲ ਵਿੱਚ ਇਸ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ।’  ਰਿਪੋਰਟ ਅਨੁਸਾਰ, ‘ਖਿਡਾਰੀ ਅਤੇ ਸਟਾਫ ਬਾਹਰ ਤੋਂ ਮੰਗਾਇਆ ਗਿਆ ਖਾਣਾ ਲੈ ਸਕਦੇ ਹਨ ਪਰ ਇਸ ਨੂੰ ਪਹਿਲਾਂ ਤੋਂ ਆਰਡਰ ਕੀਤਾ ਗਿਆ ਹੋਵੇ ਅਤੇ ਜਦੋਂ ਉਹ ਖਾਣਾ ਖਾਣਗੇ ਤਾਂ ਉਨ੍ਹਾਂ ਨੂੰ ਆਪਣੀ ਟੀਮ ਦੀ ਯੂਨੀਫਾਰਮ ਵਿੱਚ ਨਹੀਂ ਹੋਣਾ ਚਾਹੀਦਾ ਹੈ।’

ਇਹ ਵੀ ਪੜ੍ਹੋ: ਹੁਣ 50 ਲੱਖ ਤੋਂ ਵੱਧ ਟਰਨਓਵਰ ਵਾਲੇ ਕਾਰੋਬਾਰੀਆਂ ਨੂੰ ਨਕਦ ਭਰਨਾ ਹੋਵੇਗਾ 1% GST

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News