ਕ੍ਰਿਕਟ ਆਸਟਰੇਲੀਆ ਦੇ ਸੀ. ਈ. ਓ. ਨਿਕ ਹਾਕਲੇ ਆਏ ਕੋਰੋਨਾ ਦੀ ਲਪੇਟ ''ਚ
Monday, Jan 03, 2022 - 05:50 PM (IST)
ਸਿਡਨੀ- ਏਸ਼ੇਜ਼ ਸੀਰੀਜ਼ ਦੇ ਦੌਰਾਨ ਕੋਵਿਡ-19 ਦੇ ਵਧਦੇ ਖ਼ਤਰੇ ਦਰਮਿਆਨ ਆਸਟਰੇਲੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਨਿਕ ਹਾਕਲੇ ਦਾ ਟੈਸਟ ਪਾਜ਼ੇਟਿਵ ਆਇਆ ਹੈ ਪਰ ਦੇਸ਼ ਦੇ ਕ੍ਰਿਕਟ ਬੋਰਡ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਟੀਮ ਦੇ ਖਿਡਾਰੀਆਂ ਨਾਲ ਸਿੱਧਾ ਰਾਬਤਾ ਨਹੀਂ ਸੀ। ਹਾਕਲੇ ਦਾ ਪੂਰਨ ਟੀਕਾਕਰਨ ਹੋ ਚੁੱਕਾ ਹੈ। ਉਨ੍ਹਾਂ 'ਚ ਹਲਕੇ ਲੱਛਣ ਪਾਏ ਜਾਣ ਦੇ ਬਾਅਦ ਪੀ. ਸੀ. ਆਰ. ਟੈਸਟ ਕੀਤਾ ਗਿਆ ਸੀ। ਉਹ ਅਜੇ ਇਕਾਂਤਵਾਸ 'ਤੇ ਹਨ।
ਇਹ ਵੀ ਪੜ੍ਹੋ : ਮਲਿਕਾ ਹਾਂਡਾ ਦੇ ਸਮਰਥਨ 'ਚ ਨਿੱਤਰੇ ਸੁਖਬੀਰ ਬਾਦਲ, ਖਿਡਾਰੀਆਂ ਲਈ ਕੀਤਾ ਵੱਡਾ ਐਲਾਨ
ਕ੍ਰਿਕਟ ਆਸਟਰੇਲੀਆ ਨੇ ਬਿਆਨ 'ਚ ਕਿਹਾ, 'ਕ੍ਰਿਕਟ ਆਸਟਰੇਲੀਆ ਦੇ ਜੈਵ ਸੁਰੱਖਿਆ ਪ੍ਰੋਟੋਕਾਲ ਦੇ ਮੁਤਾਬਕ ਉਨ੍ਹਾਂ ਦਾ ਆਸਟਰੇਲੀਆਈ ਪੁਰਸ਼ ਟੈਸਟ ਟੀਮ ਜਾਂ ਹੋਰ ਟੀਮਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸਿੱਧਾ ਸੰਪਰਕ ਨਹੀਂ ਸੀ।' ਹਾਕਲੇ ਨੇ ਕਿਹਾ, 'ਮਾਮੂਲੀ ਲੱਛਣ ਪਾਏ ਜਾਣ ਦੇ ਬਾਅਦ ਮੈਂ ਤੁਰੰਤ ਪੀ. ਸੀ. ਆਰ. ਟੈਸਟ ਕਰਵਾਇਆ ਤੇ ਮੇਰਾ ਟੈਸਟ ਪਾਜ਼ੇਟਿਵ ਆਇਆ ਹੈ।'
ਇਹ ਵੀ ਪੜ੍ਹੋ : ਭਾਰਤੀ ਕਪਤਾਨ ਵਿਰਾਟ ਕੋਹਲੀ ਪਿੱਠ ਦੇ ਉਪਰਲੇ ਹਿੱਸੇ ’ਚ ਦਰਦ ਕਾਰਨ ਦੂਜੇ ਟੈਸਟ ਮੈਚ ਤੋਂ ਬਾਹਰ
ਆਸਟਰੇਲੀਆ ਦੇ ਬੱਲੇਬਾਜ਼ ਟ੍ਰੇਵਿਸ ਹੇਡ ਵਾਇਰਸ ਨਾਲ ਇਨਫੈਕਟਿਡ ਹੋਣ ਕਾਰਨ ਅਗਲੇ ਮੈਚ 'ਚ ਨਹੀਂ ਖੇਡ ਸਕਣਗੇ ਜਦਕਿ ਇੰਗੈਲੈਂਡ ਦੇ ਮੁੱਖ ਕੋਚ ਕ੍ਰਿਸ ਸਿਲਵਰਵੁੱਡ ਸਮੇਤ ਸਹਿਯੋਗੀ ਸਟਾਫ ਦੇ ਚਾਰ ਮੈਂਬਰਾਂ ਤੇ ਮੈਚ ਰੈਫ਼ਰੀ ਡੇਵਿਡ ਬੂਨ ਦਾ ਟੈਸਟ ਵੀ ਪਾਜ਼ੇਟਿਵ ਪਾਇਆ ਆਇਆ ਹੈ। ਆਸਟਰੇਲੀਆ ਦੇ ਧਾਕੜ ਤੇਜ਼ ਗੇਂਦਬਾਜ਼ ਗਲੇਨ ਮੈਕਗ੍ਰਾ ਦਾ ਟੈਸਟ ਪਾਜ਼ੇਟਿਵ ਆਇਆ ਹੈ। ਆਸਟਰੇਲੀਆ ਨੇ ਪੰਜ ਮੈਚਾਂ ਦੀ ਏਸ਼ੇਜ਼ ਸੀਰੀਜ਼ 'ਚ ਅਜੇ ਇੰਗਲੈਂਡ 'ਤੇ 1-0 ਦੀ ਬੜ੍ਹਤ ਬਣਾਈ ਹੋਈ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।