BBL ''ਚ ਖੇਡਣਾ ਚਾਹੁੰਦੇ ਹਨ ਯੁਵਰਾਜ, ਸੀ.ਏ. ਕਰ ਰਿਹੈ ਮਦਦ

Tuesday, Sep 08, 2020 - 11:50 AM (IST)

BBL ''ਚ ਖੇਡਣਾ ਚਾਹੁੰਦੇ ਹਨ ਯੁਵਰਾਜ, ਸੀ.ਏ. ਕਰ ਰਿਹੈ ਮਦਦ

ਮੈਲਬੌਰਨ (ਭਾਸ਼ਾ) : ਪਿਛਲੇ ਸਾਲ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਭਾਰਤੀ ਬੱਲੇਬਾਜ ਯੁਵਰਾਜ ਸਿੰਘ ਬਿੱਗ ਬੈਸ਼ ਲੀਗ (ਬੀ.ਬੀ.ਐਲ.) ਵਿਚ ਖੇਡਣਾ ਚਾਹੁੰਦੇ ਹਨ ਅਤੇ ਕ੍ਰਿਕਟ ਆਸਟਰੇਲੀਆ (ਸੀ.ਏ.) ਉਨ੍ਹਾਂ ਦੇ ਲਈ ਕਲੱਬ ਲੱਭਗ ਵਿਚ ਮਦਦ ਕਰ ਰਿਹਾ ਹੈ। ਅਜੇ ਤੱਕ ਭਾਰਤ ਦਾ ਕੋਈ ਵੀ ਖਿਡਾਰੀ ਬੀ.ਬੀ.ਐਲ. ਵਿਚ ਨਹੀਂ ਖੇਡਿਆ ਹੈ, ਕਿਉਂਕਿ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਸਰਗਰਮ ਖਿਡਾਰੀਆਂ ਨੂੰ ਵਿਦੇਸ਼ੀ ਲੀਗ ਵਿਚ ਖੇਡਣ ਦੀ ਆਗਿਆ ਨਹੀਂ ਦਿੰਦਾ ਹੈ।

38 ਸਾਲਾ ਯੁਵਰਾਜ ਨੇ ਪਿਛਲੇ ਸਾਲ ਅੰਤਰਰਾਸ਼ਟਰੀ ਅਤੇ ਘਰੇਲੂ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ ਅਤੇ ਇਸ ਤਰ੍ਹਾਂ ਨਾਲ ਉਨ੍ਹਾਂ ਦਾ ਵਿਦੇਸ਼ੀ ਲੀਗ ਵਿਚ ਖੇਡਣ ਦਾ ਰਸਤਾ ਸਾਫ਼ ਹੋ ਗਿਆ ਹੈ। ਸਿਡਨੀ ਮਾਰਨਿੰਗ ਹੇਰਲਡ ਦੀ ਰਿਪੋਰਟ ਅਨੁਸਾਰ ਯੁਵਰਾਜ ਦੇ ਮੈਨੇਜਰ ਜੈਸਨ ਵਾਰਨ ਨੇ ਪੁਸ਼ਟੀ ਕੀਤੀ ਕਿ ਕ੍ਰਿਕਟ ਆਸਟਰੇਲੀਆ ਇਸ ਸਾਬਕਾ ਭਾਰਤੀ ਆਲਰਾਊਂਡਰ ਵਿਚ ਦਿਲਚਸਪੀ ਰੱਖਣ ਵਾਲੀ ਫਰੈਂਚਾਇਜੀ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਾਰਨ ਨੇ ਸੋਮਵਾਰ ਨੂੰ ਕਿਹਾ, 'ਅਸੀਂ ਸੀ.ਏ. ਨਾਲ ਮਿਲ ਕੇ ਟੀਮ ਲੱਭ ਰਹੇ ਹਾਂ। ਵਿਸ਼ਵ ਕੱਪ 2011 ਦੇ ਸੱਬ ਤੋਂ ਉੱਤਮ ਖਿਡਾਰੀ ਰਹੇ ਯੁਵਰਾਜ ਨੇ 2017 ਦੇ ਬਾਅਦ ਭਾਰਤ ਲਈ ਕੋਈ ਮੈਚ ਨਹੀਂ ਖੇਡਿਆ ਹੈ। ਖੱਬੇ ਹੱਥ ਦੇ ਇਸ ਬੱਲੇਬਾਜ ਨੇ 304 ਵਨਡੇ ਵਿਚ 8701 ਦੌੜਾਂ  ਬਣਾਉਣ ਦੇ ਇਲਾਵਾ 111 ਵਿਕਟਾਂ ਵੀ ਲਈਆਂ ਹਨ। ਉਨ੍ਹਾਂ ਨੇ ਦੇਸ਼ ਵੱਲੋਂ 40 ਟੈਸਟ ਅਤੇ 58 ਟੀ20 ਅੰਤਰਰਾਸ਼ਟਰੀ ਮੈਚ ਵੀ ਖੇਡੇ ਹਨ।

ਰਿਪੋਰਟ ਅਨੁਸਾਰ ਹਾਲਾਂਕਿ ਬੀ.ਬੀ.ਐਲ. ਕਲੱਬ ਅਜੇ ਯੁਵਰਾਜ ਵਿਚ ਬਹੁਤ ਜ਼ਿਆਦਾ ਦਿਲਚਸਪੀ ਨਹੀਂ ਵਿਖਾ ਰਿਹਾ ਹੈ। ਆਸਟਰੇਲਿਆਈ ਕ੍ਰਿਕਟਰਸ ਸੰਘ ਦੇ ਪ੍ਰਧਾਨ ਅਤੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਚੇਨੱਈ ਸੁਪਰਕਿੰਗਜ਼ ਵੱਲੋਂ ਖੇਡ ਚੁੱਕੇ ਸ਼ੇਨ ਵਾਟਸਨ ਦਾ ਮੰਨਣਾ ਹੈ ਕਿ ਬੀ.ਬੀ.ਐਲ. ਵਿਚ ਭਾਰਤੀ ਖਿਡਾਰੀ ਦਾ ਸ਼ਾਮਲ ਹੋਣਾ ਅਵਿਸ਼ਵਾਸਯੋਗ ਹੋਵੇਗਾ। ਵਾਟਸਨ ਨੇ ਕਿਹਾ, 'ਉਨ੍ਹਾਂ ਲਈ ਇਸ ਟੂਰਨਾਮੈਂਟ ਵਿਚ ਖੇਡਣਾ ਅਵਿਸ਼ਵਾਸਯੋਗ ਹੋਵੇਗਾ। ਇਹ ਆਦਰਸ਼ ਸਥਿਤੀ ਹੈ। ਭਾਰਤ ਵਿਚ ਕਈ ਵਿਸ਼ਵ ਪੱਧਰੀ ਟੀ20 ਖਿਡਾਰੀ ਹਨ ਜੋ ਭਾਰਤ ਲਈ ਨਹੀਂ ਖੇਡ ਰਹੇ ਹਨ ਅਤੇ ਬਿੱਗ ਬੈਸ਼ ਅਤੇ ਦੁਨੀਆ ਭਰ ਦੇ ਹੋਰ ਟੂਰਨਾਮੈਂਟ ਲਈ ਉਪਲੱਬਧ ਹੋ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਨਾਲ ਵੱਡਾ ਅੰਤਰ ਪੈਦਾ ਹੋਵੇਗਾ।


author

cherry

Content Editor

Related News