ECB ਤੇ ਕ੍ਰਿਕਟ ਆਸਟ੍ਰੇਲੀਆ ਨੇ ਕੀਤਾ ਏਸ਼ੇਜ਼ ਸੀਰੀਜ਼ ਦਾ ਐਲਾਨ, ਦੇਖੋ ਪੂਰਾ ਸ਼ਡਿਊਲ

Wednesday, May 19, 2021 - 04:34 PM (IST)

ਸਪੋਰਟਸ ਡੈਸਕ : ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ (ਈ. ਸੀ. ਬੀ.) ਤੇ ਕ੍ਰਿਕਟ ਆਸਟਰੇਲੀਆ (ਸੀ. ਏ.) ਨੇ ਆਸਟਰੇਲੀਆ ’ਚ ਹੋਣ ਵਾਲੇ 2021-22 ਲਈ ਪੁਰਸ਼ ਤੇ ਮਹਿਲਾ ਏਸ਼ੇਜ਼ ਸੀਰੀਜ਼ ਦੀ ਪੁਸ਼ਟੀ ਕਰ ਦਿੱਤੀ ਹੈ। ਪਹਿਲਾ ਪੁਰਸ਼ ਏਸ਼ੇਜ਼ ਟੈਸਟ 8-12 ਦਸੰਬਰ ਨੂੰ ਬ੍ਰਿਸਬੇਨ ਦੇ ਗਾਬਾ ’ਚ ਖੇਡਿਆ ਜਾਵੇਗਾ। ਉਥੇ ਹੀ ਡੇ-ਨਾਈਟ ਟੈਸਟ 16-20 ਦਸੰਬਰ ਨੂੰ ਐਡੀਲੇਡ ਓਵਲ ’ਚ ਹੋਵੇਗਾ। ਰਵਾਇਤੀ ਬਾਕਸਿੰਗ ਡੇ ਤੇ ਨਵੇਂ ਸਾਲ ਦੇ ਟੈਸਟ ਕ੍ਰਮਵਾਰ ਮੈਲਬੋਰਨ ਕ੍ਰਿਕਟ ਗਰਾਊਂਡ (26-30) ਤੇ ਸਿਡਨੀ ਕ੍ਰਿਕਟ ਗਰਾਊਂਡ (5-9 ਜਨਵਰੀ) ’ਚ ਖੇਡੇ ਜਾਣਗੇ।

26 ਸਾਲਾਂ ’ਚ ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਸਿਡਨੀ ’ਚ ਅੰਤਿਮ ਏਸ਼ੇਜ਼ ਟੈਸਟ ਦਾ ਆਯੋਜਨ ਨਹੀਂ ਕੀਤਾ ਜਾਵੇਗਾ। ਬਹੁ-ਸਵਰੂਪ ਵਾਲੀ ਮਹਿਲਾ ਏਸ਼ੇਜ਼ ਸੀਰੀਜ਼ 27-30 ਜਨਵਰੀ ਤੋਂ ਕੈਨਬਰਾ ਦੇ ਮਨੁਕਾ ਓਵਲ ’ਚ ਸ਼ੁਰੂ ਹੋਵੇਗੀ। ਵ੍ਹਾਈਟ ਬਾਲ ਮੈਚ, ਜੋ ਟੈਸਟ ਮੈਚ ਨਾਲ ਮਿਲ ਕੇ ਬਹੁ-ਸਵਰੂਪ ਸੀਰੀਜ਼ ਬਣਾਉਂਦੇ ਹਨ, ਤਿੰਨ ਟੀ-20 ਦੇ ਨਾਲ ਸ਼ੁਰੂ ਹੋਵੇਗੀ, ਜੋ ਉਤਰੀ ਸਿਡਨੀ ਓਵਲ, ਸਿਡਨੀ (4 ਤੇ 6 ਫਰਵਰੀ) ਤੇ ਐਡੀਲੇਡ ਓਵਲ (10) ਫਰਵਰੀ ’ਚ ਖੇਡੇ ਜਾਣਗੇ। ਬਹੁ-ਸਵਰੂਪ ਸੀਰੀਜ਼ ਐਡੀਲੇਡ ਓਵਲ (13 ਫਰਵਰੀ) ਤੇ ਮੈਲਬੋਰਨ ’ਚ ਜੰਕਸ਼ਨ ਓਵਲ (16 ਤੇ 19 ਫਰਵਰੀ) ’ਚ 3 ਵਨਡੇ ਮੈਚਾਂ ਨਾਲ ਸਮਾਪਤ ਹੁੰਦੀ ਹੈ। ਮਹਿਲਾ ਏਸ਼ੇਜ਼ ਸੀਰੀਜ਼ ਤੋਂ ਬਾਅਦ ਇੰਗਲੈਂਡ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ’ਚ ਹਿੱਸਾ ਲੈਣ ਲਈ ਨਿਊਜ਼ੀਲੈਂਡ ਪਹੁੰਚੇਗੀ, ਜੋ ਉਨ੍ਹਾਂ ਨੂੰ ਬਰਮਿੰਘਮ ’ਚ ਰਾਸ਼ਟਰਮੰਡਲ ਖੇਡਾਂ ’ਚ ਟੀਮ ਇੰਗਲੈਂਡ ਦੀ ਅਗਵਾਈ ਕਰਦੇ ਹੋਏ ਵੀ ਦੇਖੇਗਾ।

ਪੁਰਸ਼ਾਂ ਦੀ ਏਸ਼ੇਜ਼ ਸੀਰੀਜ਼ ਦਾ ਸ਼ਡਿਊਲ
ਪਹਿਲਾ ਟੈਸਟ : ਦਸੰਬਰ 18-12 ਗਾਬਾ
ਦੂਸਰਾ ਟੈਸਟ : ਦਸੰਬਰ 16-20 ਐਡੀਲੇਡ ਓਵਲ (ਡੇ/ਨਾਈਟ)
ਤੀਸਰਾ ਟੈਸਟ : ਦਸੰਬਰ 26-30 ਐੱਮ. ਸੀ. ਜੀ.
ਚੌਥਾ ਟੈਸਟ : ਜਨਵਰੀ 5-9 ਐੱਮ. ਸੀ. ਜੀ.
ਪੰਜਵਾਂ ਟੈਸਟ : 14-18 ਜਨਵਰੀ, ਪਰਥ

ਮਹਿਲਾ ਏਸ਼ੇਜ਼ ਸੀਰੀਜ਼ ਦਾ ਪ੍ਰੋਗਰਾਮ
ਕੇਵਲ ਟੈਸਟ : 27-30 ਜਨਵਰੀ, ਮਨੁਕਾ ਓਵਲ
ਪਹਿਲਾ ਟੀ-20 ਮੈਚ : 4 ਫਰਵਰੀ, ਨਾਰਥ ਸਿਡਨੀ ਓਵਲ
ਦੂਸਰਾ ਟੀ-20 ਮੈਚ : 6 ਫਰਵਰੀ, ਨਾਰਥ ਸਿਡਨੀ ਓਵਲ
ਤੀਸਰਾ ਟੀ-20 ਮੈਚ : 10 ਫਰਵਰੀ, ਐਡੀਲੇਡ ਓਵਲ
ਪਹਿਲਾ ਵਨਡੇ : 13 ਫਰਵਰੀ, ਐਡੀਲੇਡ ਓਵਲ
ਦੂਸਰਾ ਵਨਡੇ : 16 ਫਰਵਰੀ, ਜੰਕਸ਼ਨ ਓਵਲ
ਤੀਸਰਾ ਵਨਡੇ : 19 ਫਰਵਰੀ, ਜੰਕਸ਼ਨ ਓਵਲ


Manoj

Content Editor

Related News