ਭਾਰਤ ’ਚ ਘੱਟ ਨਹੀਂ ਹੋਵੇਗੀ ਕੌਮਾਂਤਰੀ ਕ੍ਰਿਕਟ ਦੀ ਦੀਵਾਨਗੀ : ਸਹਿਵਾਗ

03/15/2023 11:13:15 AM

ਨਵੀਂ ਦਿੱਲੀ (ਭਾਸ਼ਾ)– ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਦਾ ਮੰਨਣਾ ਹੈ ਕਿ ਦੁਨੀਆ ਭਰ ’ਚ ਫ੍ਰੈਂਚਾਈਜ਼ੀ ਕ੍ਰਿਕਟ ਆਯੋਜਨਾਂ ਦੀ ਲਗਾਤਾਰ ਵਧਦੀ ਗਿਣਤੀ ਦੇ ਬਾਵਜੂਦ ਭਾਰਤ ’ਚ ਕੌਮਾਂਤਰੀ ਕ੍ਰਿਕਟ ਦੀ ਪ੍ਰਸਿੱਧੀ ਪ੍ਰਭਾਵਿਤ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਫ੍ਰੈਂਚਾਈਜ਼ੀ ਕ੍ਰਿਕਟ ਦੀ ਵਧਦੀ ਪ੍ਰਸਿੱਧੀ ਵਿਚਾਲੇ ਕਈ ਕ੍ਰਿਕਟ ਪੰਡਿਤਾਂ ਨੇ ਕੌਮਾਂਤਰੀ ਪੱਧਰ ’ਤੇ ਖੇਡ ਦਾ ਨੁਕਸਾਨ ਹੋਣ ਦੀ ਗੱਲ ਕਹੀ ਹੈ। ਭਾਰਤ ਦੇ ਸਾਬਕਾ ਕੋਚ ਤੇ ਕੁਮੈਂਟੇਟਰ ਰਵੀ ਸ਼ਾਸਤਰੀ ਨੇ ਇਕ ਹਾਲੀਆ ਬਿਆਨ ’ਚ ਕਿਹਾ ਕਿ ਵਨ ਡੇ ਕ੍ਰਿਕਟ ਨੂੰ ਬਰਕਰਾਰ ਰੱਖਣ ਲਈ ਇਕ ਪਾਰੀ ਨੂੰ 40 ਓਵਰਾਂ ਦਾ ਕਰ ਦੇਣਾ ਚਾਹੀਦਾ ਹੈ।

ਸਹਿਵਾਗ ਨੇ ਇਸ ਵਿਸ਼ੇ ’ਤੇ ਕਿਹਾ, ‘‘ਮੈਨੂੰ ਨਹੀਂ ਲੱਗਦਾ ਕਿ ਫ੍ਰੈਂਚਾਈਜ਼ੀ ਲੀਗਾਂ ਦੀ ਗਿਣਤੀ ਵਧਣ ਨਾਲ ਕੌਮਾਂਤਰੀ ਕ੍ਰਿਕਟ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਹੋਵੇਗਾ। ਸਗੋਂ ਇਸ ਨਾਲ ਲੋਕਾਂ ਲਈ ਰੁਜ਼ਗਾਰ ਪੈਦਾ ਹੋਵੇਗਾ ਤੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਖੇਡਣ ਦਾ ਮੌਕਾ ਮਿਲੇਗਾ। ਲੋਕਾਂ ਵਿਚਾਲੇ ਕੌਮਾਂਤਰੀ ਕ੍ਰਿਕਟ ਦਾ ਪਿਆਰ ਘੱਟ ਨਹੀਂ ਹੋਇਆ ਹੈ। ਮੇਰੇ ਬੱਚੇ ਅੱਜ ਵੀ ਸਮਾਂ ਕੱਢ ਕੇ ਵਨ ਡੇ ਅਤੇ ਟੈਸਟ ਮੈਚ ਦੇਖਣ ਜਾਂਦੇ ਹਨ। ਇਸ ਦੇਸ਼ ਵਿਚ ਕੌਮਾਂਤਰੀ ਕ੍ਰਿਕਟ ਦੇ ਪ੍ਰਤੀ ਲੋਕ ਹਮੇਸ਼ਾ ਦੀਵਾਨੇ ਰਹਿਣਗੇ।’’


cherry

Content Editor

Related News