CPL 2020 ਫਾਈਨਲ ’ਚ ਆਮੋ-ਸਾਹਮਣੇ ਹੋਣਗੀਆਂ ਸ਼ਾਹਰੁਖ-ਪ੍ਰੀਤੀ ਜ਼ਿੰਟਾਂ ਦੀਆਂ ਟੀਮਾਂ, ਬਣ ਸਕਦੈ ਰਿਕਾਰਡ

09/09/2020 2:31:54 PM

ਟਾਰੂਬਾ : ਟ੍ਰਿਨਬਾਗੋ ਨਾਈਟਰਾਈਡਰਸ ਅਤੇ ਸੈਂਟ ਲੂਸੀਆ ਜਾਕਸ ਨੇ ਆਸਾਨ ਜਿੱਤ ਨਾਲ ਕੈਰੇਬਿਆਈ ਪ੍ਰੀਮੀਅਰ ਲੀਗ 2020 (ਸੀ.ਪੀ.ਐਲ.) ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਟ੍ਰਿਨਬਾਗੋ ਕੋਲ ਹੁਣ ਸੀ.ਪੀ.ਐਲ. ਦੇ ਇਤਹਾਸ ਵਿਚ ਸ਼ੁਰੂ ਤੋਂ ਲੈ ਕੇ ਆਖ਼ੀਰ ਤੱਕ ਕੋਈ ਮੈਚ ਨਾ ਗਵਾਉਣ ਦਾ ਰਿਕਾਰਡ ਬਣਾਉਣ ਦਾ ਮੌਕਾ ਹੈ। ਉਸ ਨੇ ਸੈਮੀ ਫਾਈਨਲ ਤੋਂ ਪਹਿਲਾਂ ਆਪਣੇ ਸਾਰੇ 10 ਲੀਗ ਮੈਚ ਜਿੱਤੇ ਸਨ। ਸੈਮੀ ਫਾਈਨਲ ਵਿਚ ਟ੍ਰਿਰਨਬਾਗੋ ਨੇ ਜਮੈਕਾ ਤੱਲਾਵਾਹ ਨੂੰ 7 ਵਿਕਟਾਂ ’ਤੇ 107 ਦੌੜਾਂ ’ਤੇ ਰੋਕ ਦਿੱਤਾ ਅਤੇ ਫਿਰ 5 ਓਵਰ ਬਾਕੀ ਰਹਿੰਦੇ ਹੋਏ 9 ਵਿਕਟਾਂ ਨਾਲ ਜਿੱਤ ਦਰਜ ਕੀਤੀ। ਸੈਂਟ ਲੂਸੀਆ ਜਾਕਸ ਨੇ ਦੂਜੇ ਸੈਮੀ ਫਾਈਨਲ ਵਿਚ ਗਿਯਾਨਾ ਅਮੇਜਾਨ ਵਾਰੀਅਰਜ਼ ਨੂੰ 13.4 ਓਵਰ ਵਿਚ 55 ਦੌੜਾਂ ’ਤੇ ਢੇਰ ਕਰ ਦਿੱਤਾ, ਜੋ ਟੂਰਨਾਮੈਂਟ ਦਾ ਘੱਟ ਤੋਂ ਘੱਟ ਸਕੋਰ ਹੈ। ਸੈਂਟ ਲੂਸੀਆ ਨੇ ਸਿਰਫ਼ 4.3 ਓਵਰ ਵਿਚ ਬਿਨਾਂ ਵਿਕਟ ਗੁਆਏ 10 ਵਿਕਟਾਂ ਨਾਲ ਜਿੱਤ ਹਾਸਲ ਕੀਤੀ ।

ਇਹ ਵੀ ਪੜ੍ਹੋ: ਦਰੋਣਾਚਾਰੀਆ ਪੁਰਸਕਾਰ ਜੇਤੂ ਐਥਲੇਟਿਕ ਕੋਚ ਵੀਰੇਂਦਰ ਪੂਨੀਆ ਨੂੰ ਹੋਇਆ ਕੋਰੋਨਾ

ਦੋਵਾਂ ਟੀਮਾਂ ਦੇ ਮਾਲਕ ਹਨ ਭਾਰਤੀ
ਇੰਡੀਅਨ ਪ੍ਰੀਮੀਅਰ ਲੀਗ ਦੀ ਫਰੈਂਚਾਇਜੀ ਕੋਲਕਾਤਾ ਨਾਈਟਰਾਈਡਰਜ਼ ਅਤੇ ਟ੍ਰਿਨਬਾਗੋ ਨਾਈਟਰਾਈਡਰਜ਼ ਦੇ ਮਾਲਕ ਇਕ ਹੀ ਹਨ, ਜਦੋਂ ਕਿ ਸੈਂਟ ਲੂਸੀਆ ਜਾਕਸ ਅਤੇ ਕਿੰਗਜ਼ ਇਲੈਵਨ ਪੰਜਾਬ ਦਾ ਮਾਲਿਕਾਨਾ ਹੱਕ ਵੀ ਇਕ ਹੀ ਪ੍ਰਮੋਟਰ ਕੋਲ ਹੈ। ਪਹਿਲਾਂ ਬੱਲੇਬਾਜੀ ਦਾ ਨਿਓਤਾ ਪਾਉਣ ਦੇ ਬਾਅਦ ਜਮੈਕਾ ਦੇ ਬੱਲੇਬਾਜ ਦੌੜਾਂ ਬਣਾਉਣ ਲਈ ਜੂਝਦੇ ਰਹੇ। ਉਸ ਦੇ ਸਿਰਫ਼ 3 ਬੱਲੇਬਾਜ ਦੋਹਰੇ ਅੰਕ ਵਿਚ ਪੁੱਜੇ। ਇਨ੍ਹਾਂ ਵਿਚੋਂ ਨਕਰੁਮਾਹ ਬੋਨਰ ਨੇ 42 ਗੇਂਦਾਂ ’ਤੇ 41 ਅਤੇ ਕਪਤਾਨ ਰੋਵਮੈਨ ਪਾਵੇਲ ਨੇ 35 ਗੇਂਦਾਂ ’ਤੇ 33 ਦੌੜਾਂ ਬਣਾਈਆਂ।

ਲੇਂਡਲ ਸਿਮਨਸ ਨੇ 54 ਰਣ ਬਣਾਏ
ਟ੍ਰਿਨਬਾਗੋ ਵੱਲੋਂ ਅਕੀਲ ਹੁਸੈਨ ਨੇ ਤਿੰਨ ਅਤੇ ਖਾਰੀ ਪਿਅਰੇ ਨੇ 2 ਵਿਕਟਾਂ ਲਈ। ਟ੍ਰਿਨਬਾਗੋ ਨੇ ਛੋਟੇ ਟੀਚੇ ਦੇ ਸਾਹਮਣੇ ਸੁਨੀਲ ਨਰਾਇਣ (ਚਾਰ) ਦਾ ਵਿਕਟ ਜਲਦੀ ਗੁਆ ਦਿੱਤਾ ਪਰ ਲੇਂਡਲ ਸਿਮਨਸ (44 ਗੇਂਦਾਂ ’ਤੇ ਨਾਬਾਦ 54) ਅਤੇ ਟਿਓਨ ਵੈਬਸਟਰ (33 ਗੇਂਦਾਂ ’ਤੇ ਨਾਬਾਦ 44) ਦੇ ਵਿਚਕਾਰ 97 ਦੌੜਾਂ ਦੀ ਅਟੂਟ ਸਾਂਝੇਦਾਰੀ ਨਾਲ ਟੀਮ ਨੇ 15 ਓਵਰ ਵਿਚ ਇਕ ਵਿਕਟ ’ਤੇ 111 ਦੌੜਾਂ ਬਣਾ ਕੇ ਆਸਾਨ ਜਿੱਤ ਹਾਸਲ ਕੀਤੀ।  

ਇਹ ਵੀ ਪੜ੍ਹੋ:  ਹੋਰ ਸਸਤਾ ਹੋਇਆ ਸੋਨਾ-ਚਾਂਦੀ, ਖ਼ਰੀਦਣ ਦਾ ਹੈ ਚੰਗਾ ਮੌਕਾ

27 ਗੇਂਦਾਂ ’ਚ ਹੀ ਜਿੱਤੀ ਸੈਂਟ ਲੂਸੀਆ
ਦੂਜੇ ਸੈਮੀ ਫਾਈਨਲ ਵਿਚ ਸੈਂਟ ਲੂਸੀਆ ਨੇ ਵਾਰੀਅਰਜ਼ ਨੂੰ ਸੀ.ਪੀ.ਐਲ. ਦੇ ਦੂਜੇ ਘੱਟ ਤੋਂ ਘੱਟ ਸਕੋਰ ’ਤੇ ਆਊਟ ਕੀਤਾ ਅਤੇ ਸਿਰਫ਼ 27 ਗੇਂਦਾਂ ’ਤੇ ਜਿੱਤ ਦਰਜ ਕਰਕੇ ਇਸ ਨੂੰ ਟੀ20 ਇਤਿਹਾਸ ਦਾ ਸਭ ਤੋਂ ਇਕ ਪਾਸੜ ਮੈਚ ਬਣਾ ਦਿੱਤਾ।  ਸੈਂਟ ਲੂਸੀਆ ਦੇ ਕਪਤਾਨ ਡੇਰੇਨ ਸੈਮੀ ਨੇ ਵਾਰੀਅਰਜ਼ ਨੂੰ ਪਹਿਲਾਂ ਬੱਲੇਬਾਜੀ ਲਈ ਸੱਦਾ ਦਿੱਤਾ। ਵਾਰੀਅਰਜ਼ ਨੇ ਪਹਿਲੇ ਓਵਰ ਵਿਚ ਹੀ ਬਰੈਂਡਨ ਕਿੰਗ ਅਤੇ ਸ਼ਿਮਰੋਨ ਹੈਟਮੇਅਰ ਦੇ ਵਿਕਟ ਗਵਾ ਦਿੱਤੇ। ਇਸ ਦੇ ਬਾਅਦ ਉਸ ਦੇ ਵਿਕਟ ਲਗਾਤਾਰ ਡਿੱਗਦੇ ਰਹੇ।

ਕ੍ਰਿਸ ਗ੍ਰੀਨ ਦੇ ਪਹਿਲੇ ਓਵਰ ਵਿਚ ਹੀ 2 ਛੱਕੇ ਲਗਾਏ
ਚੰਦਰਪਾਲ ਹੇਮਰਾਜ ਨੇ ਉਸ ਵੱਲੋਂ ਸਭ ਤੋਂ ਜ਼ਿਆਦਾ 25 ਦੌੜਾਂ ਬਣਾਈਆਂ। ਸੈਂਟ ਲੂਸੀਆ ਲਈ ਸਕਾਟ ਕੁਗਲੀਨ, ਮਾਰਕ ਡੇਯਲ, ਜਾਹਿਰ ਖਾਨ ਅਤੇ ਰੋਸਟਨ ਚੇਜ ਨੇ 2-2 ਵਿਕਟਾਂ ਲਈਆਂ। ਛੋਟੇ ਟੀਚੇ ਦੇ ਸਾਹਮਣੇ ਰਕੀਮ ਕਾਰਨਵਾਲ ਨੇ ਸੈਂਟ ਲੂਸੀਆ ਨੂੰ ਤੇਜ਼ ਸ਼ੁਰੂਆਤ ਦਿਵਾਈ। ਉਨ੍ਹਾਂ ਨੇ ਕ੍ਰਿਸ ਗ੍ਰੀਨ ਦੇ ਪਹਿਲੇ ਓਵਰ ਵਿਚ ਹੀ 2 ਛੱਕੇ ਲਗਾਏ। ਉਨ੍ਹਾਂ ਨੇ 17 ਗੇਂਦਾਂ ’ਤੇ ਨਾਬਾਦ 32 ਦੌੜਾਂ ਬਣਾਈਆਂ, ਜਿਸ ਵਿਚ 2 ਚੌਕੇ ਅਤੇ 3 ਛੱਕੇ ਸ਼ਾਮਲ ਹਨ। ਡੇਯਲ 10 ਗੇਂਦਾਂ ’ਤੇ ਤਿੰਨ ਚੌਕੇ ਅਤੇ 1 ਛੱਕੇ ਦੀ ਮਦਦ ਨਾਲ 19 ਦੌੜਾਂ ਬਣਾ ਕੇ ਨਾਬਾਦ ਰਹੇ। ਫਾਈਨਲ ਵੀਰਵਾਰ ਨੂੰ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ:  WHO ਨੇ ਦੱਸਿਆ ਚੀਨ ਨੇ ਕੋਰੋਨਾ ਵਾਇਰਸ 'ਤੇ ਕਿਵੇਂ ਪ੍ਰਾਪਤ ਕੀਤੀ 'ਜਿੱਤ'


cherry

Content Editor

Related News