CP ਮਹਿਲਾ ਓਪਨ ਗੋਲਫ ਟੂਰਨਾਮੈਂਟ ਲਗਾਤਾਰ ਦੂਜੇ ਸਾਲ ਰੱਦ

Friday, Jun 04, 2021 - 02:29 AM (IST)

ਵੈਨਕੁਵਰ- ਕੋਵਿਡ-19 ਮਹਾਮਾਰੀ ਦੇ ਕਾਰਨ ਸਾਜ਼ੋ-ਸਾਮਾਨ ਸਬੰਧੀ ਚੁਣੌਤੀਆਂ ਅਤੇ ਯਾਤਰਾ ਪਾਬੰਦੀਆਂ ਨੂੰ ਦੇਖਦੇ ਹੋਏ ਐੱਲ. ਪੀ. ਜੀ. ਏ. ਟੂਰ ਸੀ. ਪੀ. ਮਹਿਲਾ ਓਪਨ ਗੋਲਫ ਪ੍ਰਤੀਯੋਗਿਤਾ ਨੂੰ ਦੂਜੇ ਸਾਲ ਵੀ ਰੱਦ ਕਰ ਦਿੱਤਾ ਗਿਆ ਹੈ। ਇਸ ਪ੍ਰਤੀਯੋਗਿਤਾ ਦਾ ਆਯੋਜਨ 26 ਤੋਂ 29 ਅਗਸਤ ਵਿਚਾਲੇ ਵੈਨਕੁਵਰ ਦੇ ਸ਼ਾਗਨੇਸੀ ਗੋਲਫ ਅਤੇ ਕੰਟਰੀ ਕਲੱਬ ਵਿਚ ਹੋਣਾ ਸੀ।

ਇਹ ਖ਼ਬਰ ਪੜ੍ਹੋ- ਅਗਲੇ ਹਫਤੇ ਤੋਂ ਖੇਡੇ ਜਾਣਗੇ PSL 6 ਦੇ ਬਚੇ ਹੋਏ ਮੈਚ, 24 ਜੂਨ ਨੂੰ ਹੋਵੇਗਾ ਫਾਈਨਲ


ਗੋਲਫ ਕੈਨੇਡਾ ਅਤੇ ਕੈਨੇਡੀਅਨ ਪੈਸੇਫਿਕ ਨੇ ਕਿਹਾ ਕਿ 2023 ਵਿਚ ਵੀ ਸ਼ਾਗਨੇਸੀ ਹੀ ਇਸ ਪ੍ਰਤੀਯੋਗਿਤਾ ਦੀ ਮੇਜ਼ਬਾਨੀ ਕਰੇਗਾ ਜਦਕਿ ਸੀ. ਪੀ. ਨੇ ਆਪਣੇ ਸਪਾਂਸਰ ਨੂੰ 2024 ਤੱਕ ਵਧਾ ਦਿੱਤਾ ਹੈ। ਕੋਵਿਡ-19 ਦੇ ਕਾਰਨ 2020 ਵਿਚ ਵੀ ਇਸ ਪ੍ਰਤੀਯੋਗਿਤਾ ਨੂੰ ਰੱਦ ਕਰ ਦਿੱਤਾ ਗਿਆ ਸੀ ਜਦਕਿ 2022 ਵਿਚ ਇਸ ਦੀ ਮੇਜ਼ਬਾਨੀ ਓਟਾਵਾ ਹੰਟ ਐਂਡ ਗੋਲਫ ਕਲੱਬ ਕਰੇਗਾ। ਇਸ ਤੋਂ ਪਹਿਲਾਂ ਗੋਲਫ ਕੈਨੇਡਾ ਨੇ ਪੀ. ਜੀ. ਏ. ਟੂਰ ਦੇ ਆਰ. ਸੀ. ਬੀ. ਕੈਨੇਡੀਅਨ ਓਪਨ ਨੂੰ ਰੱਦ ਕਰ ਦਿੱਤਾ ਸੀ, ਜਿਸ ਦਾ ਆਯੋਜਨ 10 ਤੋਂ 13 ਜੂਨ ਵਿਚਾਲੇ ਟੋਰਾਂਟੋ ਵਿਚ ਹੋਣਾ ਸੀ।

ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਦੇ ਬੱਲੇਬਾਜ਼ ਕਾਨਵੇ ਨੇ ਤੋੜਿਆ ਸੌਰਵ ਗਾਂਗੁਲੀ ਦਾ 25 ਸਾਲ ਪੁਰਾਣਾ ਰਿਕਾਰਡ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News