ਗਿਨੀ ਵਿਰੁੱਧ ਖਾਤਾ ਖੋਲ੍ਹਣ ਉਤਰੇਗਾ ਕੋਸਟਾਰਿਕਾ

10/10/2017 4:47:31 AM

ਮਡਗਾਂਵ— ਕੋਸਟਾਰਿਕਾ ਦੀ ਟੀਮ ਪਹਿਲੇ ਮੈਚ 'ਚ ਮਿਲੀ ਹਾਰ ਨੂੰ ਪਿੱਛੇ ਛੱਡਦਿਆਂ ਕੱਲ ਇਥੇ ਫੀਫਾ ਅੰਡਰ-17 ਵਿਸ਼ਵ ਕੱਪ ਦੇ ਗਰੁੱਪ-ਸੀ ਮੈਚ 'ਚ ਹਾਂ-ਪੱਖੀ ਨਤੀਜਾ ਹਾਸਲ ਕਰਨ ਦੀ ਉਮੀਦ ਨਾਲ ਉਤਰੇਗੀ। ਕੋਸਟਾਰਿਕਾ ਨੂੰ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ 'ਚ ਜਰਮਨੀ ਵਿਰੁੱਧ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਕੋਸਟਾਰਿਕਾ ਨੇ ਜਰਮਨੀ ਵਿਰੁੱਧ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਸੀ ਪਰ ਆਖਰੀ ਪਲਾਂ 'ਚ ਬਦਲਵੇਂ ਖਿਡਾਰੀ ਨੋਹ ਅਵੁਕੂ ਦੇ ਗੋਲ ਕਾਰਨ ਟੀਮ ਨੂੰ ਜਰਮਨੀ ਵਿਰੁੱਧ ਹਾਰ ਦਾ ਸਾਹਮਣਾ ਕਰਨਾ ਪਿਆ।
ਟੀਮ ਦੇ ਕੋਚ ਬ੍ਰੇਨਸੇ ਕਮਾਚੋ ਨੇ ਕਿਹਾ ਕਿ ਹੁਣ ਸਾਡੇ ਕੋਲ ਕੋਈ ਬਦਲ ਨਹੀਂ ਹੈ, ਨਾਕਆਊਟ ਗੇੜ ਦੀ ਦੌੜ 'ਚ ਬਣੇ ਰਹਿਣ ਲਈ ਸਾਨੂੰ ਕੱਲ ਗਿਨੀ ਵਿਰੁੱਧ ਜਿੱਤਣਾ ਹੀ ਪਵੇਗਾ। ਅਫਰੀਕੀ ਖਿਡਾਰੀ ਸਰੀਰਕ ਤੌਰ 'ਤੇ ਮਜ਼ਬੂਤ ਹੁੰਦੇ ਹਨ ਤੇ ਸਾਨੂੰ ਆਪਣੀ ਕੁਸ਼ਲਤਾ ਨਾਲ ਉਨ੍ਹਾਂ ਨੂੰ ਪਛਾੜਨਾ ਪਵੇਗਾ, ਜਿਸ ਲਈ ਅਸੀਂ ਜਾਣੇ ਜਾਂਦੇ ਹਾਂ।
ਗਿਨੀ ਦੀ ਟੀਮ ਆਪਣੇ ਮੁੱਖ ਡਿਫੈਂਡਰ ਚੇਰਿਫ ਕਮਾਰਾ ਤੋਂ ਬਿਨਾਂ ਉਤਰੇਗੀ, ਜਿਸ ਨੂੰ ਪਿਛਲੇ ਮੈਚ 'ਚ ਲਾਲ ਕਾਰਡ ਦਿਖਾਇਆ ਗਿਆ ਸੀ। ਟੀਮ ਵੀ ਜਿੱਤ ਦੇ ਨਾਲ ਆਪਣੀਆਂ ਉਮੀਦਾਂ ਜਿਊਂਦੀਆਂ ਰੱਖਣਾ ਚਾਹੇਗੀ। ਗਿਨੀ ਨੂੰ ਆਪਣੇ ਪਹਿਲੇ ਮੈਚ 'ਚ ਈਰਾਨ ਹੱਥੋਂ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।


Related News