ਨੇਪਾਲ ’ਤੇ ਜਿੱਤ ਨਾਲ ਸੁਪਰ-8 ’ਚ ਜਗ੍ਹਾ ਬਣਾਉਣ ਉਤਰੇਗਾ ਬੰਗਲਾਦੇਸ਼
Monday, Jun 17, 2024 - 11:18 AM (IST)

ਕਿੰਗਸਟਾਊਨ – ਬੰਗਲਾਦੇਸ਼ ਆਪਣੇ ਕਮਜ਼ੋਰ ਪੱਖਾਂ ਨੂੰ ਕਾਬੂ ਵਿਚ ਰੱਖ ਕੇ ਨੇਪਾਲ ਵਿਰੁੱਧ ਸੋਮਵਾਰ ਨੂੰ ਇੱਥੇ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਗਰੁੱਪ-ਡੀ ਦੇ ਮੈਚ ਵਿਚ ਜਿੱਤ ਦਰਜ ਕਰਕੇ ਸੁਪਰ-8 ਵਿਚ ਆਪਣੀ ਜਗ੍ਹਾ ਪੱਕੀ ਕਰਨ ਲਈ ਮੈਦਾਨ ’ਤੇ ਉਤਰੇਗਾ। ਬੰਗਲਾਦੇਸ਼ ਦੇ 4 ਅੰਕ ਹਨ ਤੇ ਉਸਦਾ ਅਗਲੇ ਦੌਰ ਵਿਚ ਪਹੁੰਚਣਾ ਲੱਗਭਗ ਤੈਅ ਹੈ ਪਰ ਉਸ ਨੂੰ ਨੇਪਾਲ ਤੋਂ ਚੌਕਸ ਰਹਿਣ ਦੀ ਲੋੜ ਹੈ, ਜਿਸ ਨੇ ਦੱਖਣੀ ਅਫਰੀਕਾ ਵਿਰੁੱਧ ਪਿਛਲੇ ਮੈਚ ਵਿਚ ਚੰਗਾ ਪ੍ਰਦਰਸ਼ਨ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ- ਬਾਗੇਸ਼ਵਰ ਧਾਮ ਪੁੱਜੇ ਸੰਜੇ ਦੱਤ, ਬਾਲਾਜੀ ਮਹਾਰਾਜ ਦੇ ਦਰਸ਼ਨ ਕਰ ਬੋਲੇ ਫਿਰ ਆਵਾਗਾਂ ਦੁਬਾਰਾ
ਨੇਪਾਲ ਦੀ ਟੀਮ ਭਾਵੇਂ ਹੀ ਅਜੇ ਤਕ ਇਕ ਵੀ ਮੈਚ ਨਹੀਂ ਜਿੱਤ ਸਕੀ ਹੈ ਤੇ ਸੁਪਰ-8 ਵਿਚ ਜਗ੍ਹਾ ਬਣਾਉਣ ਦੀ ਦੌੜ ਵਿਚੋਂ ਬਾਹਰ ਹੋ ਚੁੱਕੀ ਹੈ ਪਰ ਜਿਸ ਤਰ੍ਹਾਂ ਨਾਲ ਉਹ ਦੱਖਣੀ ਅਫਰੀਕਾ ਵਿਰੁੱਧ ਇਕ ਸਮੇਂ ਉਲਟਫੇਰ ਕਰਨ ਦੀ ਸਥਿਤੀ ਵਿਚ ਪਹੁੰਚ ਚੁੱਕੀ ਸੀ, ਉਸ ਨਾਲ ਉਸ ਦੇ ਖਿਡਾਰੀਆਂ ਦਾ ਮਨੋਬਲ ਵਧਿਆ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ- ਚਿਰਾਗ ਪਾਸਵਾਨ 'ਤੇ ਦਿਲ ਹਾਰੀ ਇਹ ਅਦਾਕਾਰਾ
ਬੰਗਲਾਦੇਸ਼ ਜੇਕਰ ਇਸ ਮੈਚ ਵਿਚ ਵੱਡੇ ਫਰਕ ਨਾਲ ਹਾਰ ਜਾਂਦਾ ਹੈ ਤੇ ਨੀਦਰਲੈਂਡ ਦੀ ਟੀਮ ਸ਼੍ਰੀਲੰਕਾ ਵਿਰੁੱਧ ਵੱਡੀ ਜਿੱਤ ਹਾਸਲ ਕਰਦੀ ਹੈ ਤਾਂ ਫਿਰ ਸਮੀਕਰਣ ਬਦਲ ਜਾਣਗੇ। ਵੈਸੇ ਇਸਦੀ ਸੰਭਾਵਨਾ ਘੱਟ ਹੈ ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਸ ਟੂਰਨਾਮੈਂਟ ਵਿਚ ਕੁਝ ਹੈਰਾਨ ਕਰਨ ਵਾਲੇ ਨਤੀਜੇ ਆਏ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।