ਖੇਡ ਜਗਤ 'ਚ ਕੋਰੋਨਾਵਾਇਰਸ ਨਾਲ ਮਚਿਆ ਹਾਹਾਕਾਰ

Friday, Mar 13, 2020 - 10:53 PM (IST)

ਖੇਡ ਜਗਤ 'ਚ ਕੋਰੋਨਾਵਾਇਰਸ ਨਾਲ ਮਚਿਆ ਹਾਹਾਕਾਰ

ਨਵੀਂ ਦਿੱਲੀ— ਦੁਨੀਆ ਭਰ 'ਚ ਮਹਾਮਾਰੀ ਐਲਾਨ ਕਰਨ ਤੋਂ ਬਾਅਦ ਖਤਰਨਾਕ ਕੋਰੋਨਾਵਾਇਰਸ ਨਾਲ ਖੇਡ ਜਗਤ 'ਚ ਹਾਹਾਕਾਰ ਮਚ ਚੁੱਕੀ ਹੈ ਤੇ ਇਕ ਤੋਂ ਬਾਅਦ ਇਕ ਖੇਡ ਆਯੋਜਨਾਂ ਨੂੰ ਰੱਦ ਕੀਤਾ ਜਾ ਰਿਹਾ ਹੈ। ਕਈ ਜਗਤ ਖੇਡ ਟੂਰਨਾਮੈਂਟਾਂ ਨੂੰ ਦਰਸ਼ਕਾਂ ਦੇ ਬਿਨ੍ਹਾ ਕਰਵਾਇਆ ਜਾਵੇਗਾ ਜਦਕਿ ਕਈ ਆਯੋਜਨ ਪੂਰੀ ਤਰ੍ਹਾ ਰੱਦ ਕੀਤੇ ਗਏ ਹਨ। ਦਰਸ਼ਕਾਂ ਦੇ ਬਿਨ੍ਹਾ ਆਈ-ਲੀਗ ਮੈਚ, ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਨੇ ਫੈਸਲਾ ਕੀਤਾ ਹੈ ਕਿ ਆਈ ਲੀਗ ਦੇ ਬਚੇ ਹੋਏ ਮੈਚ ਦਰਸ਼ਕਾਂ ਦੇ ਬਿਨ੍ਹਾ ਕਰਵਾਏ ਜਾਣਗੇ। ਇਸ 'ਚ ਐਤਵਾਰ ਨੂੰ ਹੋਣ ਵਾਲਾ ਚੈਂਪੀਅਨ ਮੋਹਨ ਬਾਗਾਨ ਤੇ ਈਸਟ ਬੰਗਾਲ ਦਾ ਮੈਚ ਸ਼ਾਮਲ ਹੈ।

PunjabKesari
ਬੰਦ ਦਰਵਾਜ਼ਿਆਂ 'ਚ ਹੋਵੇਗੀ ਚੈਪਲ-ਹੈਡਲੀ ਸੀਰੀਜ਼ : ਆਸਟਰੇਲੀਆ ਨੇ ਨਿਊਜ਼ੀਲੈਂਡ ਤੋਂ ਪਹਿਲਾ ਵਨ ਡੇ 71 ਦੌੜਾਂ ਨਾਲ ਜਿੱਤ ਲਿਆ ਹੈ ਪਰ ਸੀਰੀਜ਼ ਦੇ ਮੈਚ ਬੰਦ ਦਰਵਾਜ਼ਿਆਂ 'ਚ ਦਰਸ਼ਕਾਂ ਦੇ ਬਿਨ੍ਹਾ ਖੇਡੇ ਜਾਣਗੇ। ਕ੍ਰਿਕਟ ਆਸਟਰੇਲੀਆ ਨੇ ਇਹ ਐਲਾਨ ਕੀਤਾ ਹੈ। ਪਹਿਲਾ ਮੈਚ ਵੀ ਦਰਸ਼ਕਾਂ ਦੇ ਬਿਨ੍ਹਾ ਖੇਡਿਆ ਗਿਆ।
ਆਸਟਰੇਲੀਆ ਦੀ ਮਹਿਲਾ ਟੀਮ ਦਾ ਦੱਖਣੀ ਅਫਰੀਕਾ ਦੌਰਾ ਰੱਦ : ਟੀ-20 ਦੀ ਵਿਸ਼ਵ ਚੈਂਪੀਅਨ ਬਣੀ ਆਸਟਰੇਲੀਆਈ ਟੀਮ ਦਾ ਇਸ ਮਹੀਨੇ ਬਾਅਦ 'ਚ ਹੋਣ ਵਾਲਾ ਦੱਖਣੀ ਅਫਰੀਕਾ ਦਾ ਦੌਰਾ ਰੱਦ ਕਰ ਦਿੱਤਾ ਗਿਆ ਹੈ। ਆਸਟਰੇਲੀਆ ਨੂੰ ਇਸ ਦੌਰੇ 'ਚ ਤਿੰਨ ਵਨ ਡੇ ਤੇ ਤਿੰਨ ਟੀ-20 ਮੈਚ ਖੇਡਣੇ ਸਨ।

PunjabKesari
ਭਾਰਤ-ਦੱਖਣੀ ਅਫਰੀਕਾ ਸੀਰੀਜ਼ ਰੱਦ : ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਰੱਦ ਕਰ ਦਿੱਤੀ ਗਈ ਹੈ ਤੇ ਇਸ ਸੀਰੀਜ਼ ਨੂੰ ਬਾਅਦ 'ਚ ਕਿਸੇ ਸਮੇਂ ਕਰਵਾਇਆ ਜਾਵੇਗਾ। ਇਸ ਸੀਰੀਜ਼ ਦਾ ਧਰਮਸ਼ਾਲਾ 'ਚ ਪਹਿਲਾ ਮੈਚ ਵੀਰਵਾਰ ਨੂੰ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ। ਸੀਰੀਜ਼ ਦੇ ਬਾਕੀ ਬਚੇ 2 ਮੈਚ 15 ਮਾਰਚ ਨੂੰ ਲਖਨਾਊ ਤੇ 18 ਮਾਰਚ ਨੂੰ ਕੋਲਕਾਤਾ 'ਚ ਖੇਡੇ ਜਾਣੇ ਸਨ।
ਓਲੰਪਿਕ ਤੈਰਾਕੀ ਕੇਂਦਰ ਨੂੰ ਮੁਕੰਮਲ ਕਰਨ ਦੀ ਰਸਮ ਰੱਦ : ਟੋਕੀਓ ਓਲੰਪਿਕ ਤੈਰਾਕੀ ਕੇਂਦਰ ਦੇ ਸੰਪੂਰਨ ਹੋਣ ਦੇ ਸਮਾਰੋਹ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਸਮਾਰੋਹ 22 ਮਾਰਚ ਨੂੰ ਹੋਣਾ ਸੀ। ਇਸ ਕੇਂਦਰ ਨੂੰ ਫਰਵਰੀ 'ਚ ਪੂਰਾ ਕਰ ਲਿਆ ਗਿਆ ਸੀ ਤੇ ਇਸ ਨੂੰ 1000 ਲੋਕਾਂ ਲਈ ਖੋਲ੍ਹਿਆ ਜਾਣਾ ਸੀ।

PunjabKesari
ਪੀ. ਜੀ. ਟੀ.ਆਈ ਨੇ 16 ਮਾਰਚ ਤੋਂ ਬਾਅਦ ਸਾਰੇ ਟੂਰਨਾਮੈਂਟ ਕੀਤੇ ਮੁਲਤਵੀ : ਭਾਰਤੀ ਪੇਸ਼ੇਵਰ ਗੋਲਫ ਟੂਰ (ਪੀ. ਜੀ. ਟੀ. ਆਈ.) ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ 16 ਮਾਰਚ ਤੋਂ ਆਪਣੇ ਸਾਰੇ ਟੂਰਨਾਮੈਂਟ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੇ ਹਨ। ਇਸ ਖਤਰਨਾਕ ਬੀਮਾਰੀ ਨਾਲ ਹੁਣ ਤਕ ਵਿਸ਼ਵ ਭਰ 'ਚ 4000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਇਕ ਲੱਖ ਤੋਂ ਜ਼ਿਆਦਾ ਲੋਕ ਇਸ ਬੀਮਾਰੀ ਦਾ ਸ਼ਿਕਾਰ ਹਨ।

PunjabKesari
ਇੰਗਲੈਂਡ ਦਾ ਸ਼੍ਰੀਲੰਕਾ ਦੌਰਾ ਕੋਰੋਨਾਵਾਇਰਸ ਕਾਰਨ ਹੋਇਆ ਮੁਲਤਵੀ : ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਕੋਰੋਨਾ ਵਾਇਰਸ ਦੇ ਕਾਰਨ ਸ਼ੁੱਕਰਵਾਰ ਨੂੰ ਟੀਮ ਦੇ ਸ਼੍ਰੀਲੰਕਾ ਦੌਰੇ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ।

PunjabKesari

ATP ਨੇ 6 ਹਫਤਿਆਂ ਤਕ ਕਈ ਟੈਨਿਸ ਟੂਰਨਾਮੈਂਟ ਕੀਤੇ ਮੁਲਤਵੀ : ਏ. ਟੀ. ਪੀ. ਨੇ ਕੋਰੋਨਾਵਾਇਰਸ ਦੇ ਵੱਧ ਰਹੇ ਮਾੜੇ ਪ੍ਰਭਾਵਾਂ ਨੂੰ ਦੇਖਦੇ ਹੋਏ ਪੁਰਸ਼ਾਂ ਦੇ ਪੇਸ਼ੇਵਰ ਟੈਨਿਸ ਦੌਰ 'ਚ 6 ਹਫਤਿਆਂ ਤਕ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਇਸਦਾ ਮਤਲਬ ਹੈ ਕਿ 20 ਅਪ੍ਰੈਲ ਤਕ ਸਾਰੇ ਏ. ਟੀ. ਪੀ. ਟੂਰ ਤੇ ਏ. ਟੀ. ਪੀ. ਚੈਲੰਜ਼ਰ ਟੂਰ ਪ੍ਰੋਗਰਾਮ ਨਹੀਂ ਹੋਣਗੇ। ਇੰਡੀਅਨ ਵੇਲਸ 'ਚ ਬੀ. ਐੱਨ. ਪੀ. ਓਪਨ ਦੇ ਹਾਲ ਹੀ 'ਚ ਰੱਦ ਹੋਣ ਤੋਂ ਬਾਅਦ ਪ੍ਰਭਾਵਿਤ ਏ. ਟੀ. ਪੀ. ਟੂਰ ਈਵੈਂਟਸ ਇਸ ਪ੍ਰਕਾਰ ਹੈ— ਇਟੌ ਦਾ ਮਿਆਮੀ ਓਪਨ, ਹਯਾਉਸਟਨ 'ਚ ਫਈਜ਼ ਸਰੋਫਿਮ ਸੀ. ਓ. ਐਂਡ ਯੂ. ਐੱਸ. ਕਲੇਅ ਕੋਰਟ ਚੈਂਪੀਅਨਸ਼ਿਪ, ਮਾਰਾਕੇਚ 'ਚ ਗ੍ਰੈਂਡ ਪ੍ਰਿਜਨ ਹਸਨ-2, ਰੋਲੇਕਸ ਮੋਂਟੇ- ਕਾਰਲੋ ਮਾਸਟਰਸ, ਬਾਰਸੀਲੋਨਾ ਓਪਨ ਬੈਂਚ ਸਬਡੇਲ ਤੇ ਬੁਡਾਪੇਸਟ 'ਚ ਹੰਗੋਰੀਅਨ ਓਪਨ।


author

Gurdeep Singh

Content Editor

Related News