ਖੇਡ ਜਗਤ ਦੇ ਇਕ ਹੋਰ ਧਾਕੜ ਖਿਡਾਰੀ ਦੀ ਕੋਰੋਨਾ ਵਾਇਰਸ ਨੇ ਲਈ ਜਾਨ, ਇੰਗਲੈਂਡ ਸੀ ਭਰਤੀ

Thursday, Mar 26, 2020 - 03:50 PM (IST)

ਖੇਡ ਜਗਤ ਦੇ ਇਕ ਹੋਰ ਧਾਕੜ ਖਿਡਾਰੀ ਦੀ ਕੋਰੋਨਾ ਵਾਇਰਸ ਨੇ ਲਈ ਜਾਨ, ਇੰਗਲੈਂਡ ਸੀ ਭਰਤੀ

ਸਪੋਰਟਸ ਡੈਸਕ : ਕੋਰੋਨਾ ਵਾਇਰਸ ਕਾਰਨ ਦੁਨੀਆ ਦੀਆਂ ਲੱਗਭਗ ਸਾਰੀਆਂ ਖੇਡਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਕਈ ਖਿਡਾਰੀ ਵੀ ਇਸ ਦੀ ਲਪੇਟ ’ਚ ਆ ਰਹੇ ਹਨ। ਇਨ੍ਹਾਂ ਵਿਚੋਂ ਜ਼ਿਆਦਾ ਮਾਮਲੇ ਸਪੇਨ ਅਤੇ ਇਟਲੀ ਦੇ ਸਾਹਮਣੇ ਆ ਰਹੇ ਹਨ। ਹਾਲ ਹੀ ’ਚ ਇਟਲੀ ਦੇ ਕਲੱਬ ਯੂਵੈਂਟਸ ਦੇ ਸਟਾਰ ਫੁੱਟਬਾਲਰ ਪਾਲ ਡਾਈਬਾਲਾ ਵੀ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਹੁਣ ਇਕ ਬੁਰੀ ਖਬਰ ਫੁੱਟਬਾਲ ਜਗਤ ਤੋਂ ਹੀ ਸਾਹਮਣੇ ਆਈ ਹੈ। ਇਹ ਯੂਰਪ ਨਹੀਂ ਅਫਰੀਕਾ ਤੋਂ ਹੈ। ਉੱਥੇ ਦੇ ਸਟਾਰ ਫੁੱਟਬਾਲਰ ਮੁਹੰਮਦ ਫਰਾਹ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ।

PunjabKesari

ਫਰਾਹ ਦੀ ਮੌਤ ਦੀ ਜਾਣਕਾਰੀ ਕਾਨਫੇਡਰੇਸ਼ਨ ਆਫ ਅਫਰੀਕਨ ਫੁੱਟਬਾਲ (CAF) ਅਤੇ ਸੋਮਾਲੀ ਫੁੱਟਬਾਲ ਫੈਡਰੇਸ਼ਨ (SFF) ਨੇ ਦਿੱਤੀ। ਉਹ ਇੰਗਲੈਂਡ ਦੀ ਰਾਜਧਾਨੀ ਲੰਡਨ ਦੇ ਨਾਰਥਵੇਸਟ ਲੰਡਨ ਹਸਪਤਾਲ ਵਿਚ ਭਰਤੀ ਸੀ। ਉਸ ਦੀ ਉਮਰ 59 ਸਾਲ ਸੀ। ਫਰਾਹ ਸੋਮਾਲੀਆ ਦੇ ਯੂਥ ਐਂਡ ਸਪੋਰਟਸ ਮਿਨਿਸਟਰ ਦੇ ਐਡਵਾਈਜ਼ਰ ਸੀ। ਉਸ ਦਾ ਜਨਮ ਸਿਟੀ ਆਫ ਬੇਲੇਡਵੇਅਨੇ ਦੀ ਰਾਜਧਾਨੀ ਮੋਗਾਦਿਸ਼ੁ ਤੋਂ 342 ਕਿਲੋਮੀਟਰ ਨਾਰਥ ਵਿਚ ਹੈ। ਫਰਾਹ ਕੋਰੋਨਾ ਵਾਇਰਸ ਕਾਰਨ ਜਾਨ ਗੁਆਉਣ ਵਾਲੇ ਪਹਿਲੇ ਅਫਰੀਕੀ ਫੁੱਟਬਾਲ ਸਟਾਰ ਹਨ। ਇਸ ਵਾਇਰਸ ਕਾਰਨ ਹੁਣ ਤਕ ਦੁਨੀਆ ਭਰ ਵਿਚ 21 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਫਰਾਹ ਨੇ 1976 ਵਿਚ ਫੁੱਟਬਾਲ ਕਰੀਅਰ ਦੀ ਸ਼ੁਰੂਆਤ ਕੀਤੀ। ਸਭ ਤੋਂ ਪਹਿਲਾਂ ਉਹ ਨੈਸ਼ਨਲ ਸਕੂਲ ਫੁੱਟਬਾਲ ਟੂਰਨਾਮੈਂਟ ਵਿਚ ਸੀ। ਇਸ ਤੋਂ ਬਾਅਦ 1976 ਵਿਚ ਖੇਤਰੀ ਪੱਧਰ ’ਤੇ ਉਸ ਨੂੰ ਖੇਡਣ ਦਾ ਮੌਕਾ ਮਿਲਿਆ। ਉੱਥੇ ਬਿਹਤਰੀਨ ਪ੍ਰਦਰਸ਼ਨ ਕਰਨ ਤੋਂ ਬਾਅਦ ਫਰਾਹ ਨੂੰ ਬਾਟਰੂਲਕਾ ਫੁੱਟਬਾਲ ਕਲੱਬ ਵਿਚ ਜਗ੍ਹਾ ਮਿਲੀ। ਇੱਥੇ ਉਹ 1980 ਤਕ ਖੇਡਦੇ ਰਹੇ।

PunjabKesari

ਕੋਰੋਨਾ ਵਾਇਰਸ ਕਾਰਨ ਦੁਨੀਆ ਦੇ 195 ਦੇਸ਼ਾਂ ਦੇ ਲੋਕ ਪਰੇਸ਼ਾਨ ਹਨ। ਹੁਣ ਤਕ 21 ਹਜ਼ਾਰ ਤੋਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ 4 ਲੱਖ 60 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਨਾਲ ਇਨਫੈਕਟਿਡ ਹਨ। ਇਸ ਬੀਮਾਰੀ ਤੋਂ ਠੀਕ ਹੋਣ ਵਾਲੇ ਕਰੀਬ 1 ਲੱਖ 14 ਹਜ਼ਾਰ ਹੈ। ਦੁਨੀਆ ਦੀ ਇਕ ਤਿਹਾਈ ਆਬਾਦੀ ਕੋਰੋਨਾ ਵਾਇਰਸ ਕਾਰਨ ਲਾਕਡਾਊਨ ਹੈ। ਭਾਰਤ ਵਿਚ 130 ਤਾਂ ਇਟਲੀ ਵਿਚ 6 ਕਰੋੜ ਲੋਕ ਘਰਾਂ ਵਿਚ ਬੰਦ ਹਨ।


author

Ranjit

Content Editor

Related News